ਚੀਨ ਨੇ ਸੂਰਜ ਦੇ ਰਹੱਸਾਂ ਨੂੰ ਖੋਲ੍ਹਣ ਲਈ ਪਹਿਲੀ ਸੌਰ ਆਬਜ਼ਰਵੇਟਰੀ ਕੀਤੀ ਲਾਂਚ
Sunday, Oct 09, 2022 - 05:50 PM (IST)
ਬੀਜਿੰਗ (ਵਾਰਤਾ): ਚੀਨ ਨੇ ਸੂਰਜ ਦੇ ਰਹੱਸਾਂ ਨੂੰ ਖੋਲ੍ਹਣ ਲਈ ਐਤਵਾਰ ਨੂੰ ਆਪਣੀ ਪਹਿਲੀ ਸੂਰਜੀ ਆਬਜ਼ਰਵੇਟਰੀ ਕੁਆਫੂ-1 ਨੂੰ ਪੁਲਾੜ ਦੇ ਪੰਧ ਵਿੱਚ ਸਫਲਤਾਪੂਰਵਕ ਲਾਂਚ ਕੀਤਾ। ਚਾਈਨਾ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ (CASC) ਵੱਲੋਂ ਐਤਵਾਰ ਨੂੰ ਇੱਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲਾੜ ਆਧਾਰਿਤ ਐਡਵਾਂਸਡ ਸੋਲਰ ਆਬਜ਼ਰਵੇਟਰੀ (ASO-S) ਨੂੰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7:43 ਵਜੇ ਲੌਂਗ ਮਾਰਚ-2ਡੀ ਰਾਕੇਟ ਰਾਹੀਂ ਲਾਂਚ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਐਮਾਜ਼ਾਨ 'ਚ ਮਿਲਿਆ 25 ਮੰਜ਼ਿਲਾ ਇਮਾਰਤ ਜਿੰਨਾ ਉੱਚਾ 'ਰੁੱਖ', ਵਿਗਿਆਨੀ ਵੀ ਹੋਏ ਹੈਰਾਨ
ਸੀ.ਏ.ਐੱਸ.ਸੀ. ਦੇ ਅਨੁਸਾਰ ਲਾਂਚ ਤੋਂ ਬਾਅਦ ਏ.ਐੱਸ.ਓ.-ਐੱਸ. ਸਫਲਤਾਪੂਰਵਕ ਆਪਣੇ ਨਿਰਧਾਰਤ ਔਰਬਿਟ ਵਿੱਚ ਦਾਖਲ ਹੋਇਆ। ਚੀਨ ਦੀ ਇਹ ਆਬਜ਼ਰਵੇਟਰੀ (ਕੁਆਫੂ-1) ਧਰਤੀ ਦੀ ਸਤ੍ਹਾ ਤੋਂ 720 ਕਿਲੋਮੀਟਰ ਦੀ ਦੂਰੀ ਤੋਂ ਸੂਰਜ ਨੂੰ ਦੇਖਣ ਅਤੇ ਅਧਿਐਨ ਕਰਨ ਵਿੱਚ ਮਦਦ ਕਰੇਗੀ। ਇਸ ਦੇ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਸੂਰਜ ਦਾ ਚੁੰਬਕੀ ਖੇਤਰ ਆਪਣੀ ਊਰਜਾ ਦਾ ਨਿਕਾਸ ਕਿਵੇਂ ਕਰਦਾ ਹੈ। ਇਸ ਮਿਸ਼ਨ ਦੇ ਚਾਰ ਸਾਲਾਂ ਤੱਕ ਚੱਲਣ ਦੀ ਉਮੀਦ ਹੈ।