ਚੀਨ ਨੇ ਬ੍ਰਾਡਬੈਂਡ ਯੋਜਨਾ ਲਈ ਪਹਿਲਾ ਉਪਗ੍ਰਹਿ ਦਾਗਿਆ
Saturday, Dec 22, 2018 - 06:42 PM (IST)

ਬੀਜਿੰਗ (ਭਾਸ਼ਾ)–ਗੂਗਲ ਅਤੇ ਹੋਰ ਕੌਮਾਂਤਰੀ ਕੰਪਨੀਆਂ ਨੂੰ ਸਿੱਧੀ ਟੱਕਰ ਦਿੰਦਿਆਂ ਚੀਨ ਨੇ ਸਮੁੱਚੀ ਦੁਨੀਆ ਵਿਚ ਬ੍ਰਾਡਬੈਂਡ ਇੰਟਰਨੈਸ਼ਨਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ਨੀਵਾਰ ਆਪਣਾ ਪਹਿਲਾ ਸੰਚਾਰ ਉਪਗ੍ਰਹਿ ਦਾਗਿਆ। ਉੱਤਰੀ-ਪੱਛਮੀ ਚੀਨ ਦੇ ਇਕ ਕੇਂਦਰ ਤੋਂ ‘ਲਾਂਗ ਮਾਰਚ 11’ ਰਾਕੇਟ ਰਾਹੀਂ ਇਸ ਉਪਗ੍ਰਹਿ ਨੂੰ ਦਾਗਿਆ ਗਿਆ। ਇਹ ਚੀਨ ਦੇ ਏਅਰਸਪੇਸ ਸਾਇੰਸ ਐਂਡ ਇੰਡਸਟਰੀ ਕਾਰਪੋਰੇਸ਼ਨ ਵਲੋਂ ਤਿਆਰ ਕੀਤੀ ਗਈ ਯੋਜਨਾ ਦਾ ਪਹਿਲਾ ਉਪਗ੍ਰਹਿ ਹੈ।