ਚੀਨ ਨੇ ਲਾਂਚ ਕੀਤਾ ਡਿਜੀਟਲ ਕੋਰੋਨਾ ਵੈਕਸੀਨ ਸਰਟੀਫਿਕੇਟ, ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
Thursday, Mar 11, 2021 - 01:20 AM (IST)
ਟੋਕੀਓ (ਇੰਟ.)- ਕੋਰੋਨਾ ਵਾਇਰਸ ਨੂੰ ਝੱਲਦੇ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਲੰਘ ਚੁੱਕਾ ਹੈ। ਇਸੇ ਦਰਮਿਆਨ ਚੀਨ ਨੇ ਡਿਜੀਟਲ ਕੋਰੋਨਾ ਵੈਕਸੀਨ ਸਰਟੀਫਿਕੇਟ ਲਾਂਚ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਰਟੀਫਿਕੇਟ ਦੇ ਸਹਾਰੇ ਚੀਨ ਦੇ ਲੋਕ ਸਰਹੱਦ ਪਾਰ ਯਾਤਰਾ ਕਰ ਸਕਣਗੇ। ਕੋਰੋਨਾ ਮਹਾਮਾਰੀ ਕਾਰਣ ਆਰਥਿਕਤਾ ਦੇ ਵਿਗੜੇ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਵਿਜੇਂਦਰ ਦੇ ਪੇਸ਼ੇਵਰ ਮੁਕਾਬਲੇ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ
ਇਸ ਲਾਂਚ ਦੇ ਨਾਲ ਹੀ ਚੀਨ ਵੀ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ ਜੋ ਆਪਣੇ ਦੇਸ਼ਾਂ ’ਚ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਕੋਰੋਨਾ ਵਾਇਰਸ ਸਰਟੀਫਿਕੇਟਸ ਲਾਂਚ ਕਰ ਰਹੇ ਹਨ। ਦੱਸ ਦਈਏ ਚੀਨ ਤੋਂ ਪਹਿਲਾਂ ਇਜ਼ਰਾਇਲ ਇਨ੍ਹਾਂ ਸਰਟੀਫਿਕੇਟਸ ਦੇ ਸਹਾਰੇ ਕੋਰੋਨਾ ਦੇ ਖਿਲਾਫ ਜੰਗ ਨੂੰ ਮਜ਼ਬੂਤ ਕਰ ਚੁੱਕਾ ਹੈ। ਇਸ ਮਾਮਲੇ ’ਚ ਚੀਨ ਦਾ ਕਹਿਣਾ ਹੈ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੋਂ ਵੀ ਅਜਿਹੇ ਹੀ ਦਸਤਾਵੇਜ਼ਾਂ ਜਾਂ ਸਰਟੀਫਿਕੇਟਸ ਨੂੰ ਮਨਜ਼ੂਰੀ ਦਿੱਤੀ ਜਾਏਗੀ। ਚੀਨ ਦਾ ਮਕਸਦ ਇਨ੍ਹਾਂ ਸਰਟੀਫਿਕੇਟਸ ਦੇ ਸਹਾਰੇ ਗਲੋਬਲ ਟਰੈਵਲ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ ’ਚ ਮੇਜ਼ਬਾਨ ਭਾਰਤ ਖਿਤਾਬ ਦਾ ਮੁੱਖ ਦਾਅਵੇਦਾਰ : ਬਟਲਰ
ਚੀਨ ਦੇ ਵਿਦੇਸ਼ ਮੰਤਰਾਲਾ ਨਾਲ ਜੁੜੇ ਇਕ ਡਿਪਾਰਟਮੈਂਟ ਦੀ ਵੈੱਬਸਾਈਟ ਮੁਤਾਬਕ ਕਿਊ. ਆਰ. ਡਿਜੀਟਲ ਸਰਟੀਫਿਕੇਟ ’ਚ ਲੋਕਾਂ ਦੀ ਕੋਰੋਨਾ ਵੈਕੀਸਨ ਨਾਲ ਜੁੜੀ ਜਾਣਕਾਰੀ ਅਤੇ ਕੋਰੋਨਾ ਵਾਇਰਸ ਟੈਸਟ ਦੇ ਨਤੀਜੇ ਹੋਣਗੇ। ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਸਰਟੀਫਿਕੇਟ ਕਾਰਣ ਲੋਕਾਂ ਵਿਚਾਲੇ ਸਿਹਤ ਅਤੇ ਸੁਰੱਖਿਅਤ ਤਰੀਕੇ ਨਾਲ ਕਮਿਊਨਿਕੇਸ਼ਨ ਨੂੰ ਉਤਸ਼ਾਹਿਤ ਕਰਨਾ ਸੰਭਵ ਹੋ ਸਕੇਗਾ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।