ਕੋਰੋਨਾ ਮਰੀਜ਼ਾਂ ਦੀ ਜਾਨ ਬਚਾ ਰਹੇ ਡਾਕਟਰਾਂ ਦੇ PPE ਸੂਟਾਂ ''ਚ ਭਰਿਆ ਪਸੀਨਾ (ਵੀਡੀਓ)

08/13/2020 6:34:30 PM

ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ 2 ਕਰੋੜ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ ਜਦਕਿ 7 ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਮਹਾਮਾਰੀ ਦੇ ਦੌਰਾਨ ਡਾਕਟਰ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਲਗਾਤਾਰ ਆਪਣੀ ਜਾਨ ਖਤਰੇ ਵਿਚ ਪਾ ਕੇ ਲੋਕਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਮੈਡੀਕਲ ਕਰਮੀਆਂ ਦੀ ਇਸ ਮਿਹਨਤ ਅਤੇ ਕੁਰਬਾਨੀ ਨੂੰ ਬਿਆਨ ਕਰਦਾ ਅਜਿਹਾ ਹੀ ਇਕ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

PunjabKesari

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਵਾਇਰਲ ਵੀਡੀਓ ਚੀਨ ਦੇ ਇਕ ਕੋਵਿਡ-19 ਹਸਪਤਾਲ ਦਾ ਹੈ, ਜਿੱਥੇ ਮੈਡੀਕਲ ਕਰਮੀ ਹਾਲੇ ਵੀ ਦਿਨ-ਰਾਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਵੀਡੀਓ ਵਿਚ ਆਪਣੀ ਸ਼ਿਫਟ ਖਤਮ ਕਰਨ ਦੇ ਬਾਅਦ ਇਕ ਡਾਕਟਰ ਆਪਣਾ hazmat suit (PPE ਕਿਟ) ਉਤਾਰਦੀ ਹੈ, ਜਿਸ ਵਿਚੋਂ ਕਈ ਲੀਟਰ ਪਸੀਨਾ ਨਿਕਲਦਾ ਦਿਸਦਾ ਹੈ। ਇਸ ਵੀਡੀਓ ਨੂੰ ਚੀਨੀ ਸੋਸ਼ਲ ਮੀਡੀਆ 'ਤੇ ਕਾਫੀ ਲੋਕ ਸ਼ੇਅਰ ਕਰ ਰਹੇ ਹਨ ਅਤੇ ਮਹਾਮਾਰੀ ਦੇ ਦੌਰਾਨ ਮੈਡੀਕਲ ਕਰਮੀਆਂ ਦੇ ਲਈ ਉਹਨਾਂ ਨੂੰ 'ਰੀਅਲ ਹੀਰੋ' ਦਾ ਖਿਤਾਬ ਦੇ ਰਹੇ ਹਨ।

 

ਸ਼ਿਨਜਿਆਂਗ ਹਸਪਤਾਲ ਦਾ ਵੀਡੀਓ
ਰਿਪੋਰਟ ਮੁਤਾਬਕ ਇਹ ਵੀਡੀਓ ਉੱਤਰ-ਪੱਛਮ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਉਰੂਮਕੀ ਸ਼ਹਿਰ ਦੇ ਇਕ ਹਸਪਤਾਲ ਦਾ ਹੈ। ਇਸ ਵੀਡੀਓ ਵਿਚ ਲੇਡੀ ਡਾਕਟਰ ਸ਼ਿਫਟ ਦੇ ਬਾਅਦ ਆਪਣੀ ਪੀ.ਪੀ.ਈ. ਕਿਟ ਉਤਾਰਦੀ ਹੈ, ਜਿਸ ਵਿਚੋਂ ਕਾਫੀ ਪਸੀਨਾ ਬਾਹਰ ਨਿਕਲਦਾ ਹੋਇਆ ਦਿਸਦਾ ਹੈ। ਡਾਕਟਰ ਦੇ ਪਲਾਸਟਿਕ ਦੇ ਬੂਟਾਂ ਵਿਚ ਇਹ ਪਸੀਨਾ ਭਰਿਆ ਹੋਇਆ ਸੀ। ਗਰਮੀ ਦੇ ਮੌਸਮ ਵਿਚ ਪੀ.ਪੀ.ਈ. ਸੂਟ ਪਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਅਤੇ ਇਸ ਨੂੰ ਪਹਿਨ ਕੇ ਅਕਸਰ ਡਾਕਟਰ-ਨਰਸ ਘੰਟਿਆਂ ਤੱਕ ਪਾਣੀ ਵੀ ਨਹੀਂ ਪੀ ਪਾਉਂਦੇ ਹਨ। ਪੂਰੀ ਦੁਨੀਆ ਦੇ ਮੈਡੀਕਲ ਕਰਮੀ ਹੀ ਕੋਰੋਨਾ ਖਿਲਾਫ਼ ਫਸਟ ਲਾਈਨ ਆਫ ਡਿਫੈਂਸ ਬਣੇ ਹੋਏ ਹਨ ਅਤੇ ਬਹੁਤ ਮੁਸ਼ਕਲ ਹਾਲਤਾਂ ਵਿਚ ਆਪਣੀ ਜਾਨ ਖਤਰੇ ਵਿਚ ਪਾ ਕੇ ਮਰੀਜ਼ਾਂ ਦੀ ਜਾਨ ਬਚਾ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਨੂੰ ਸਾਊਦੀ ਨਾਲ ਟਕਰਾਅ ਪਿਆ ਭਾਰੀ, ਗੱਲਬਾਤ ਲਈ ਫੌਜ ਮੁਖੀ ਬਾਜਵਾ ਜਾਣਗੇ ਰਿਆਦ


Vandana

Content Editor

Related News