ਚੀਨ ਨੇ ਰਡਾਰ ਤੋਂ ਬਚਣ ''ਚ ਸਮਰੱਥ ਜਹਾਜ਼ ਜੇ 20 ਨੂੰ ਫੌਜੀ ਸੇਵਾ ''ਚ ਕੀਤਾ ਸ਼ਾਮਲ

Thursday, Sep 28, 2017 - 08:54 PM (IST)

ਚੀਨ ਨੇ ਰਡਾਰ ਤੋਂ ਬਚਣ ''ਚ ਸਮਰੱਥ ਜਹਾਜ਼ ਜੇ 20 ਨੂੰ ਫੌਜੀ ਸੇਵਾ ''ਚ ਕੀਤਾ ਸ਼ਾਮਲ

ਬੀਜਿੰਗ— ਚੀਨ ਨੇ ਵੀਰਵਾਰ ਨੂੰ ਰਡਾਰ ਤੋਂ ਬਚ ਨਿਕਲਣ 'ਚ ਸਮਰੱਥ ਲੜਾਕੂ ਜਹਾਜ਼ ਜੇ-20 ਨੂੰ ਫੌਜੀ ਸੇਵਾ 'ਚ ਸ਼ਾਮਲ ਕਰਨ ਦਾ ਐਲਾਨ ਦਿੱਤਾ ਹੈ ਅਤੇ ਇਸ ਤਰ੍ਹਾਂ ਖੇਤਰ 'ਚ ਫੌਜ ਨੂੰ ਜਹਾਜ਼ ਦੀ ਨਵੀਂ ਸ਼ਕਤੀ ਪ੍ਰਾਪਤ ਹੋਈ। ਰਾਸ਼ਟਰੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਛਿਆਨ ਨੇ ਇਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਜੇ-20 ਲੜਾਕੂ ਜਹਾਜ਼ਾਂ ਦੇ ਉਡਾਣ ਪ੍ਰੀਖਣ ਤੈਅ ਪ੍ਰੋਗਰਾਮ ਮੁਤਾਬਕ ਹੋ ਰਹੇ ਹਨ। ਜੇ-20 ਚੀਨ ਦੇ ਚੌਥੀ ਪੀੜ੍ਹੀ ਦੇ ਮੱਧਮ ਅਤੇ ਲੰਬੀ ਦੂਰੀ ਦੇ ਲੜਾਕੂ ਜਹਾਜ਼ ਹਨ। ਇਸ ਨੇ 2011 'ਚ ਆਪਣੀ ਪਹਿਲੀ ਉਡਾਣ ਭਰੀ ਸੀ ਅਤੇ ਉਸ ਨੂੰ ਪਿਛਲੇ ਸਾਲ ਨਵੰਬਰ 'ਚ ਗਵਾਂਗਡਾਂਗ ਸੂਬੇ ਦੇ ਝੁਹਾਈ 'ਚ 11ਵੇਂ 'ਏਅਰਸ਼ੋਅ ਚਾਈਨਾ' 'ਚ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਹ ਜਹਾਜ਼ ਭਾਰਤ ਚੀਨ ਏਅਰ ਫੋਰਸ ਕੰਟਰੋਲ 'ਚ ਨਵੇਂ ਮਾਪ ਜੋੜ ਸਕਦਾ ਹੈ। ਪਾਕਿਸਤਾਨ ਇਸ ਜਹਾਜ਼ ਨੂੰ ਖਰੀਦਣ ਲਈ ਪਹਿਲਾਂ ਹੀ ਆਪਣੀ ਦਿਲਚਸਪੀ ਜ਼ਾਹਿਰ ਕਰ ਚੁੱਕਾ ਹੈ। ਅਮਰੀਕੀ ਏਅਰ ਫੋਰਸ ਕੋਲ ਐਫ 22 ਰੈਪਟਰ ਜਹਾਜ਼ ਹੈ, ਜੋ ਪੰਜਵੀਂ ਪੀੜ੍ਹੀ ਦੇ ਰਡਾਰ ਤੋਂ ਬਚਣ 'ਚ ਸਮਰੱਥ ਅਤਿਆਧੁਨਿਕ ਲੜਾਕੂ ਜਹਾਜ਼ ਹੈ।


Related News