ਚੀਨ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ਪਰ ਵੀਜ਼ੇ ਲਈ ਰੱਖੀ ਅਨੋਖੀ ਸ਼ਰਤ

Tuesday, Mar 16, 2021 - 04:55 PM (IST)

ਬੀਜਿੰਗ: ਕੋਰੋਨਾ ਆਫ਼ਤ ਦੌਰਾਨ ਚੀਨ ਨੇ ਭਾਰਤੀਆਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਲਈ ਉਸ ਨੇ ਅਨੋਖੀ ਸ਼ਰਤ ਵੀ ਰੱਖੀ ਹੈ। ਦਰਅਸਲ ਚੀਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਭਾਰਤੀਆਂ ਨੂੰ ਵੀਜ਼ਾ ਦੇਵੇਗਾ, ਜਿਨ੍ਹਾਂ ਨੇ ਚੀਨ ਵਿਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਲਗਵਾ ਲਈ ਹੈ। ਭਾਰਤ ਸਥਿਤ ਚੀਨੀ ਅੰਬੈਸੀ ਦੀ ਵੈਬਸਾਈਟ ’ਤੇ ਇਸ ਨਾਲ ਜੁੜਿਆ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਵੀਜ਼ਾ ਦੇਣ ਦੀ ਪ੍ਰਕਿਰਿਆ 15 ਮਾਰਚ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਚੀਨ ਦਾ ਵੀਜ਼ਾ ਲੈਣ ਲਈ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਦਿਖਾਉਣਾ ਹੋਵੇਗਾ। 

ਇਹ ਵੀ ਪੜ੍ਹੋ: ਅਮਰੀਕਾ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 35 ਲੱਖ ਲੋਕ ਪ੍ਰਭਾਵਿਤ, ਟੁੱਟਿਆ 140 ਸਾਲਾਂ ਦਾ ਰਿਕਾਰਡ

ਭਾਰਤ ਵਿਚ ਫਿਲਹਾਲ ਕਿਸੇ ਵੀ ਚੀਨੀ ਵੈਕਸੀਨ ਨੂੰ ਮਨਜੂਰੀ ਨਹੀਂ ਮਿਲੀ ਹੈ ਅਤੇ ਇਸ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਚੀਨੀ ਅੰਬੈਸੀ ਦੇ ਫ਼ੈਸਲੇ ’ਤੇ ਹੈਰਾਨੀ ਜ਼ਾਹਰ ਕੀਤੀ ਹੈ। ਉਥੇ ਹੀ ਚੀਨੀ ਅੰਬੈਸੀ ਨੇ ਕਿਹਾ ਹੈ ਕਿ ਚੀਨ ਵਿਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕ ਵੀਜ਼ਾ ਲਈ ਉਸੇ ਤਰ੍ਹਾਂ ਅਪਲਾਈ ਕਰ ਸਕਦੇ ਹਨ, ਜਿਵੇਂ ਮਹਾਮਾਰੀ ਤੋਂ ਪਹਿਲਾਂ ਕਰਦੇ ਸਨ।

ਇਹ ਵੀ ਪੜ੍ਹੋ: ਐਸਟਰਾਜੇਨੇਕਾ ਟੀਕੇ ਨਾਲ ਜੰਮ ਰਹੇ ਖੂਨ ਦੇ ਥੱਕੇ; ਆਇਰਲੈਂਡ, ਜਰਮਨੀ, ਫਰਾਂਸ, ਇਟਲੀ ਤੇ ਸਪੇਨ ’ਚ ਲੱਗੀ ਪਾਬੰਦੀ

ਚੀਨ ਜਾਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਇਲੈਕਟ੍ਰਾਨਿਕ ਹੈਲਥ ਡਿਕਲੇਰੇਸ਼ਨ ਵੀ ਭਰਨਾ ਹੋਵੇਗਾ। ਇਸ http://hrhk.cs.mfa.gov.cn/H5/ ਲਿੰਕ ਜ਼ਰੀਏ ਯਾਤਰੀ ਫਾਰਮ ਨੂੰ ਭਰ ਸਕਦੇ ਹਨ। ਵਿਦੇਸ਼ੀ ਨਾਗਰਿਕਾਂ ਨੂੰ ਨਿਊਕਲਿਕ ਐਸਿਡ ਟੈਸਟ ਦਾ ਨੈਗੇਟਿਵ ਸਰਟੀਫ਼ਿਕੇਟ ਅਤੇ ਆਈ.ਜੀ.ਐਮ. ਟੈਸਟ ਰਿਪੋਰਟ ਵੀ ਜਮ੍ਹਾ ਕਰਨੀ ਹੋਵੇਗੀ। ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਪਹੁੰਚਣ ਦੇ ਬਾਅਦ ਇਕਾਂਤਵਾਸ ਵਿਚ ਵੀ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ: ਮੰਗੋਲੀਆ ’ਚ ਧੂੜ ਭਰੀ ਹਨੇਰੀ ਕਾਰਨ 6 ਲੋਕਾਂ ਦੀ ਮੌਤ, 80 ਤੋਂ ਵੱਧ ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News