ਨਸਲਵਾਦ ਤੇ ਕਤਲੇਆਮ ਦਾ ਸਭ ਤੋਂ ਡਰਾਉਣਾ ਚਿਹਰਾ ਦਿਖਾ ਰਿਹੈ ਚੀਨ

07/23/2020 1:57:06 AM

ਵਾਸ਼ਿੰਗਟਨ - ਚੀਨ ਪਿਛਲੇ ਕੁਝ ਸਮੇਂ ਤੋਂ ਉਈਗਰ ਮੁਸਲਮਾਨਾਂ ਦਾ ਕਤਲੇਆਮ ਕਰਦੇ ਹੋਏ ਨਸਲਵਾਦ ਦਾ ਸਭ ਤੋਂ ਡਰਾਉਣਾ ਚਿਹਰਾ ਦਿਖਾ ਰਿਹਾ ਹੈ। ਇਸਦੇ ਕਾਰਣ 30 ਲੱਖ ਉਈਗਰ ਮੁਸਲਿਮਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ। ਕੈਂਪੇਨ ਫਾਰ ਉਈਗਰ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਤੁਰਦੀ ਹੋਜਾ ਮੁਤਾਬਕ ਚੀਨ ’ਚ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੰਸੰਟ੍ਰੇਸ਼ਨ ਕੈਂਪ ’ਚ ਰੱਖਿਆ ਜਾ ਰਿਹਾ ਹੈ, ਜਿਥੇ ਉਨ੍ਹਾਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸਦੇ ਬਾਰੇ ਸੋਚਣਾ ਤਕ ਮੁਸ਼ਕਲ ਹੈ।

ਆਪਣੇ ਲੇਖ ’ਚ ਹੋਜਾ ਨੇ ਲਿਖਿਆ ਕਿ ਪਿਛਲੇ ਕਈ ਦਹਾਕਿਆਂ ’ਚ ਚੀਨ ਸਰਕਾਰ ਖੁੱਲ੍ਹੇ ਤੌਰ ’ਤੇ ਉਈਗਰ ਅਤੇ ਤਿੱਬਤੀ ਸੰਸਕ੍ਰਿਤੀ ਨੂੰ ਨੀਂਵਾਂ ਦਿਖਾ ਰਹੀ ਹੈ ਜਿਸ ਨਾਲ ਆਮ ਲੋਕਾਂ ’ਚ ਅਜਿਹਾ ਸੰਦੇਸ਼ ਜਾਵੇ ਕਿ ਇਸ ਨਾਲ ਜੁੜੇ ਲੋਕਾਂ ਅਤੇ ਰੀਤੀ-ਰਿਵਾਜ਼ਾਂ ਨੂੰ ਉਖਾੜੇ ਸੁੱਟਣ ਦੀ ਲੋੜ ਹੈ। ਅੱਜ ਤੋਂ ਲਗਭਗ 3 ਸਾਲ ਪਹਿਲਾਂ ਚੀਨ ਦੀ ਸਰਕਾਰ ਨੇ ਉਈਗਰ ਭਾਈਚਾਰੇ ਦੇ ਮਜ਼ਹਬ ਨੂੰ ਮਾਨਸਿਕ ਤੌਰ ’ਤੇ ਬੀਮਾਰ ਐਲਾਨ ਕਰ ਦਿੱਤਾ।

ਹੋਜਾ ਨੇ ਕਿਹਾ ਕਿ ਚੀਨੀ ਸਰਕਾਰ ਦਾ ਅਤਿਆਚਾਰ ਇੰਨਾ ਵਧ ਗਿਆ ਹੈ ਕਿ ਪਹਿਲਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਮਜਹਬ ਤੋਂ ਵੱਖ ਕਰ ਕੇ ਯਤੀਮਖਾਨਿਆਂ ’ਚ ਭੇਜ ਦਿੱਤਾ ਜਾਂਦਾ ਹੈ। ਜਿਨ੍ਹਾਂ ਉਈਗਰ ਮੁਸਲਮਾਨਾਂ ਦੀਆਂ ਪਤਨੀਆਂ ਘਰਾਂ ’ਚ ਇਕੱਲੀਆਂ ਰਹਿੰਦੀਆਂ ਹਨ, ਚੀਨੀ ਲੋਕ ਉਨ੍ਹਾਂ ਨਾਲ ਜ਼ਬਰਦਸਤੀ ਕਰਦੇ ਹਨ।


Khushdeep Jassi

Content Editor

Related News