ਵਿਦੇਸ਼ਾਂ ''ਚ ਵੀ ਉਈਗਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਿਹੈ ਚੀਨ

Wednesday, Oct 23, 2019 - 12:59 AM (IST)

ਵਿਦੇਸ਼ਾਂ ''ਚ ਵੀ ਉਈਗਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਿਹੈ ਚੀਨ

ਸਾਨ ਫਰਾਂਸਿਸਕੋ (ਏਜੰਸੀ)- ਚੀਨ ਦੇ ਉੱਤਰ-ਪੂਰਬੀ ਸ਼ਿਨਜਿਆਂਗ ਸੂਬੇ ਵਿਚ ਰਹਿ ਰਹੇ ਘੱਟ ਗਿਣਤੀ ਉਈਗਰ ਮੁਸਲਮਾਨਾਂ 'ਤੇ ਸਖ਼ਤੀ ਲਈ ਉਥੋਂ ਦੀ ਕਮਿਊਨਿਸਟ ਸਰਕਾਰ ਹਮੇਸ਼ਾ ਹੀ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਰਹਿੰਦੀ ਹੈ। ਹੁਣ ਵਿਦੇਸ਼ ਵਿਚ ਰਹਿ ਰਹੇ ਉਈਗਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਮਾਮਲਿਆਂ ਦੇ ਮਾਹਰ ਅਤੇ ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਈਗਰਾਂ ਦੀ ਸਖ਼ਤ ਨਿਗਰਾਨੀ ਲਈ ਸਰਕਾਰ ਹੈਕਰਸ ਦੀ ਮਦਦ ਲੈ ਰਹੀ ਹੈ। ਇਸ ਦੇ ਲਈ ਭਾਰੀ ਮਾਤਰਾ ਵਿਚ ਧਨ ਅਤੇ ਸੰਸਾਧਨ ਖਰਚ ਕੀਤੇ ਗਏ ਹਨ।

ਪਿਛਲੇ ਤਿੰਨ ਸਾਲ ਵਿਚ ਸਰਕਾਰ ਹਮਾਇਤੀ ਹੈਕਰਸ ਦੀ ਟੀਮ ਦੇ ਕੰਮ ਦੇ ਤਰੀਕੇ ਵਿਚ ਵੀ ਕਾਫੀ ਬਦਲਾਅ ਆਇਆ ਹੈ। ਉਨ੍ਹਾਂ ਨੇ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦੇ ਜ਼ਰੀਏ ਉਹ ਆਈਫੋਨ ਅਤੇ ਐਂਡ੍ਰਾਇਡ ਸਾਫਟਵੇਅਰ ਨੂੰ ਵੀ ਹੈਕ ਕਰ ਰਹੇ ਹਨ। ਗੂਗਲ ਨਾਲ ਜੁੜੇ ਖੋਜਕਰਤਾਵਾਂ ਨੇ ਆਈਫੋਨ 'ਤੇ ਹੋਏ ਹਮਲੇ ਦਾ ਪਤਾ ਲਗਾਇਆ ਹੈ। ਉਨ੍ਹਾਂ ਦੇ ਮੁਤਾਬਕ ਹਮਲੇ ਦਾ ਮੁੱਖ ਨਿਸ਼ਾਨਾ ਚੀਨ ਦੇ ਨਾਲ-ਨਾਲ ਹੋਰ ਦੇਸ਼ਾਂ ਵਿਚ ਰਹਿ ਰਹੇ ਉਈਗਰ ਮੁਸਲਮਾਨ ਹੀ ਬਣ ਰਹੇ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੈਕਿੰਗ ਲਈ ਆਈਫੋਨ ਦੀ ਜਿਸ ਖਾਮੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਦੀ ਕੀਮਤ ਕਾਲੇ ਬਾਜ਼ਾਰ ਵਿਚ ਕਈ ਕਰੋੜ ਵਿਚ ਹੋਵੇਗੀ। ਵਾਸ਼ਿੰਗਟਨ ਸਥਿਤ ਸੇਂਟਰ ਫਾਰ ਸਟ੍ਰੈਟੇਜਿਕ ਸਟੱਡੀਜ਼ ਨਾਲ ਜੁੜੀ ਪੂਰਬ ਅਧਿਕਾਰੀ ਜੇਮਸ ਲੁਈਸ ਨੇ ਕਿਹਾ ਕਿ ਚੀਨ ਪਹਿਲਾਂ ਆਪਣੇ ਦੇਸ਼ ਦੇ ਨਾਗਰਿਕਾਂ ਖਿਲਾਫ ਸਾਰੀਆਂ ਤਾਕਤਾਂ ਦੀ ਵਰਤੋਂ ਕਰ ਰਿਹਾ ਸੀ ਕਿਉਕਿ ਉਹ ਉਨ੍ਹਾਂ ਤੋਂ ਹੀ ਡਰਿਆ ਹੋਇਆ ਹੈ। ਹੁਣ ਉਹ ਵਿਦੇਸ਼ੀਆਂ ਦੀ ਨਿਗਰਾਨੀ ਲਈ ਹਥਕੰਡੇ ਅਪਣਾ ਰਿਹਾ ਹੈ। ਦੱਸ ਦਈਏ ਕਿ ਸ਼ਿਨਜਿਆਂਗ ਸੂਬੇ ਵਿਚ ਹਜ਼ਾਰਾਂ ਉਈਗਰਾਂ ਨੂੰ ਹਿਰਾਸਤ ਕੇਂਦਰਾਂ ਵਿਚ ਰੱਖਿਆ ਗਿਆ ਹੈ। ਕਈ ਰਿਪੋਰਟ ਵਿਚ ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ। ਹਾਲਾਂਕਿ ਚੀਨ ਇਸ ਤੋਂ ਇਨਕਾਰ ਕਰਦਾ ਹੈ। ਉਸ ਦੇ ਮੁਤਾਬਕ ਉਹ ਹਿਰਾਸਤੀ ਕੇਂਦਰ ਨਹੀਂ, ਸਗੋਂ ਟ੍ਰੇਨਿੰਗ ਕੈਂਪ ਹੈ, ਜੋ ਕੱਟੜਪੰਥ 'ਤੇ ਕਾਬੂ ਪਾਉਣ ਲਈ ਜ਼ਰੂਰੀ ਹੈ।


author

Sunny Mehra

Content Editor

Related News