ਜਾਸੂਸੀ ਲਈ ਹਿੰਦੀ ਭਾਸ਼ੀ ਨੇਪਾਲੀ ਤੇ ਤਿੱਬਤੀ ਨੌਜਵਾਨਾਂ ਨੂੰ ਫੌਜ ’ਚ ਭਰਤੀ ਕਰ ਰਿਹੈ ਚੀਨ

08/03/2022 10:12:08 AM

ਜਲੰਧਰ/ਬੀਜਿੰਗ (ਇੰਟਰਨੈਸ਼ਨਲ ਡੈਸਕ)- ਭਾਰਤ ਦੀ ਵੱਧ ਰਹੀ ਗਲੋਬਲ ਤਾਕਤ ਅਤੇ ਗਲਵਾਨ ਘਾਟੀ ਵਿਚ ਹਿੰਦ ਦੀ ਫੌਜ ਤੋਂ ਸੱਟ ਖਾਣ ਮਗਰੋਂ ਚੀਨ ਨੇ ਭਾਰਤੀ ਫੌਜੀਆਂ ਦੀ ਭਾਸ਼ਾ ਨੂੰ ਸਮਝਣ ਲਈ ਅਜਿਹੇ ਨੇਪਾਲੀ ਅਤੇ ਤਿੱਬਤੀ ਨੌਜਵਾਨਾਂ ਨੂੰ ਆਪਣੀ ਫੌਜ ਵਿਚ ਭਰਤੀ ਦਾ ਆਫਰ ਦਿੱਤਾ ਹੈ ਜੋ ਹਿੰਦੀ ਭਾਸ਼ਾ ਜਾਣਦੇ ਹੋਣ।

ਇਹ ਵੀ ਪੜ੍ਹੋ: ਪਾਕਿ ਔਰਤਾਂ ਦੇ ਅੰਗ ਕੱਟ ਕੇ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ ਚੀਨੀ ਵਿਗਿਆਨੀ

ਤਿੱਬਤੀਆਂ ਨੂੰ ਭਰਤੀ ਕਰਨ ਦੀ ਮੁਹਿੰਮ

ਤਿੱਬਤ ਫੌਜ ਜ਼ਿਲਾ ਡ੍ਰੈਗਨ ਦੀ ਪੀ. ਐੱਲ. ਏ. ਫੌਜ ਦੇ ਪੱਛਮੀ ਥੀਏਟਰ ਕਮਾਂਡ ਦੇ ਅਧੀਨ ਹੈ ਜੋ ਐੱਲ. ਏ. ਸੀ. ਦੇ ਹੇਠਲੇ ਹਿੱਸੇ ਦੀ ਦੇਖ-ਰੇਖ ਕਰਦਾ ਹੈ, ਜਿਸ ਵਿਚ ਭਾਰਤ ਦੇ ਉੱਤਰ-ਪੂਰਬੀ ਸੂਬੇ ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਨਾਲ ਹੀ ਉੱਤਰਾਖੰਡ ਦੇ ਸਰਹੱਦੀ ਖੇਤਰ ਸ਼ਾਮਲ ਹਨ। ਖੁਫੀਆ ਸੂਤਰਾਂ ਮੁਤਾਬਕ ਪੀ. ਐੱਲ. ਏ. ਦੇ ਵੈਸਟਰਨ ਥੀਏਟਰ ਕਮਾਂਡ ਵਲੋਂ ਵੱਡੇ ਪੈਮਾਨੇ ’ਤੇ ਸ਼ੁਰੂ ਕੀਤੀ ਗਈ ਇਹ ਭਰਤੀ ਮੁਹਿੰਮ ਲਗਭਗ ਪੂਰੀ ਹੋ ਗਈ ਹੈ। ਖੁਫੀਆ ਵਿਭਾਗ ਨੂੰ ਮਿਲੀ ਜਾਣਕਾਰੀ ਮੁਤਾਬਕ ਡ੍ਰੈਗਨ ਦੀ ਲਾਲ ਫੌਜ ਨੇ ਪਿਛਲੇ ਸਾਲ ਫੌਜ ਵਿਚ ਤਿੱਬਤੀਆਂ ਨੂੰ ਭਰਤੀ ਕਰਨ ਲਈ ਮੁਹਿੰਮ ਚਲਾਈ ਸੀ।

ਇਹ ਵੀ ਪੜ੍ਹੋ: 65000 ਫੁੱਟ ਦੀ ਉਚਾਈ ਤੋਂ ਘਰ ਦੀ ਛੱਤ 'ਤੇ ਡਿੱਗਾ ਸਕਾਈਡਾਈਵਰ, ਹੋਈ ਮੌਤ

ਚੀਨੀ ਫੌਜ ’ਚ 7,000 ਤਿੱਬਤੀ ਰੱਖਿਆ ਫੋਰਸ ਵਿਚ ਹਨ

ਖੁਫੀਆ ਰਿਪੋਰਟ ਮੁਤਾਬਕ ਚੀਨ ਦੀ ਫੌਜ ਨੇ ਇਹ ਸ਼ਰਤ ਰੱਖੀ ਹੈ ਕਿ ਰੰਗਰੂਟਾਂ ਨੂੰ ਹਿੰਦੀ ਬੋਲਣ ਅਤੇ ਉਸਦੀ ਸਮਝ ਹੋਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਐੱਲ. ਏ. ਸੀ. ਵਿਚ ਵੱਖ-ਵੱਖ ਕਿਰਦਾਰਾਂ ਲਈ ਇੰਟਰਸੈਪਸ਼ਨ ਜਾਬ ਲਈ ਤਾਇਨਾਤ ਕੀਤਾ ਜਾ ਸਕੇ। ਖ਼ੁਫੀਆ ਸੂਤਰਾਂ ਮੁਤਾਬਕ ਇਸ ਸਮੇਂ ਚੀਨ ਦੀ ਫੌਜ ਵਿਚ ਲਗਭਗ 7,000 ਤੋਂ ਜ਼ਿਆਦਾ ਤਿੱਬਤੀ ਰੱਖਿਆ ਫੋਰਸ ਵਿਚ ਹਨ। ਇਨ੍ਹਾਂ ਵਿਚੋਂ ਦੋ ਹਜ਼ਾਰ ਮਰਦ ਤਿੱਬਤੀ ਹਨ, ਜਿਸ ਵਿਚ 100 ਤੋਂ ਜ਼ਿਆਦਾ ਨੌਜਵਾਨ ਔਰਤਾਂ ਹਨ। ਉਨ੍ਹਾਂ ਨੂੰ ਸਪੈਸ਼ਲ ਤਿੱਬਤਨ ਆਰਮੀ ਯੂਨਿਟ ਵਿਚ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਲੀਬੀਆ 'ਚ ਟੈਂਕਰ ਪਲਟਣ ਮਗਰੋਂ ਲੋਕ ਭਰਨ ਲੱਗੇ ਤੇਲ ਦੀਆਂ ਬਾਲਟੀਆਂ, ਧਮਾਕੇ 'ਚ 9 ਹਲਾਕ, 75 ਤੋਂ ਵਧੇਰੇ ਝੁਲਸੇ

ਫੌਜੀ ਅਧਿਕਾਰੀ ਜੁਟੇ ਭਾਲ ’ਚ

ਇਕ ਮੀਡੀਆ ਰਿਪੋਰਟ ਵਿਚ ਖੁਫੀਆ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਲਾਈਨ ’ਤੇ ਭਾਰਤ ਦੇ ਖਿਲਾਫ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਤਿੱਬਤ ਅਤੇ ਨੇਪਾਲ ਤੋਂ ਉਨ੍ਹਾਂ ਲੋਕਾਂ ਦੀ ਭਰਤੀ ਕਰ ਰਹੀ ਹੈ ਜਿਸਦੀ ਹਿੰਦੀ ਭਾਸ਼ਾ ’ਤੇ ਚੰਗੀ ਪਕੜ ਹੋਵੇ ਤਾਂ ਜੋ ਉਹ ਖੁਫੀਆ ਜਾਣਕਾਰੀ ਹਾਸਲ ਕਰ ਸਕਣ। ਸੂਤਰਾਂ ਮੁਤਾਬਕ ਇਸ ਭਰਤੀ ਮੁਹਿੰਮ ਵਿਚ ਤਿੱਬਤ ਆਟੋਨਾਮਸ ਰੀਜਨ ਤੋਂ ਫੌਜੀ ਜ਼ਿਲੇ ਦੇ ਅਧਿਕਾਰੀ ਹਿੰਦੀ ਗ੍ਰੈਜੂਏਟਸ ਦੀ ਭਾਲ ਵਿਚ ਯੂਨੀਵਸਿਟੀ ਦਾ ਦੌਰਾ ਕਰ ਰਹੇ ਹਨ।

ਇਹ ਵੀ ਪੜ੍ਹੋ: ਪਾਕਿ : ਪਤਨੀ ਨਾਲ ਨਾਜਾਇਜ਼ ਸਬੰਧ ਦੇ ਸ਼ੱਕ 'ਚ ਪੁਲਸ ਮੁਲਾਜ਼ਮ ਦਾ ਨੱਕ, ਕੰਨ ਅਤੇ ਬੁੱਲ ਵੱਢੇ


cherry

Content Editor

Related News