ਹਾਂਗਕਾਂਗ ''ਚ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਸਥਾਪਨਾ ਕਰਨ ਦੀ ਤਿਆਰੀ ਕਰ ਰਿਹੈ ਚੀਨ

Sunday, May 24, 2020 - 01:04 AM (IST)

ਹਾਂਗਕਾਂਗ ''ਚ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਸਥਾਪਨਾ ਕਰਨ ਦੀ ਤਿਆਰੀ ਕਰ ਰਿਹੈ ਚੀਨ

ਬੀਜ਼ਿੰਗ - ਚੀਨ ਲੋਕਤੰਤਰ ਸਮਰਥਕ ਅੰਦਲੋਨਕਾਰੀਆਂ ਨਾਲ ਨਜਿੱਠਣ ਲਈ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਸਥਾਪਨਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰਕਾਰੀ ਮੀਡੀਆ ਦੀ ਖਬਰ ਮੁਤਾਬਕ ਚੀਨ ਵਿਵਾਦਤ ਸੁਰੱਖਿਆ ਕਾਨੂੰਨ ਦਾ ਸਮਰਥਨ ਕਰਨ ਦੇ ਲਈ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਸਥਾਪਨਾ ਕਰਨ ਦੀ ਤਿਆਰੀ ਵਿਚ ਹੈ। ਚੀਨ ਨੇ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਵਿਵਾਦਤ ਬਿੱਲ ਦਾ ਮਸੌਦਾ ਸ਼ੁੱਕਰਵਾਰ ਨੂੰ ਆਪਣੀ ਸੰਸਦ ਵਿਚ ਪੇਸ਼ ਕੀਤਾ ਸੀ। ਇਸ ਦਾ ਉਦੇਸ਼ ਪਹਿਲਾਂ ਬਿ੍ਰਟੇਨ ਦੇ ਉਪ ਨਿਵੇਸ਼ ਰਹੇ ਹਾਂਗਕਾਂਗ 'ਤੇ ਕੰਟਰੋਲ ਨੂੰ ਹੋਰ ਮਜ਼ਬੂਤ ਕਰਨਾ ਹੈ। ਇਥੇ ਸੰਸਦ ਦੇ ਇਕ ਹਫਤੇ ਤੱਕ ਚਲੇ ਸੈਸ਼ਨ ਦੌਰਾਨ ਨੈਸ਼ਨਲ ਪੀਪਲਸ ਕਾਂਗਰਸ (ਐਨ. ਪੀ. ਸੀ.) ਵੱਲੋਂ ਰਾਸ਼ਟਰੀ ਸੁਰੱਖਿਆ ਦੀ ਦਿ੍ਰਸ਼ਟੀ ਨਾਲ ਲਿਆਂਦਾ ਗਿਆ ਨਵਾਂ ਮਸੌਦਾ ਬਿੱਲ ਦਾ ਉਦੇਸ਼ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ (ਐਚ. ਕੇ. ਐਸ. ਏ. ਆਰ.) ਲਈ ਕਾਨੂੰਨੀ ਪ੍ਰਣਾਲੀ ਅਤੇ ਹਵਾਲਗੀ ਤੰਤਰ ਨੂੰ ਸਥਾਪਿਤ ਕਰਨਾ ਅਤੇ ਉਸ ਵਿਚ ਸੁਧਾਰ ਕਰਨਾ ਹੈ।

ਇਸ ਬਿੱਲ ਨੂੰ 28 ਮਈ ਨੂੰ ਪਾਸ ਕੀਤਾ ਜਾ ਸਕਦਾ ਹੈ। ਸਰਕਾਰੀ ਅਖਬਾਰ ਗਲੋਬਲ ਟਾਈਮਸ ਦੀ ਖਬਰ ਮੁਤਾਬਕ ਚੀਨੀ ਸਰਕਾਰ ਸੂਚਨਾ ਸੰਕਲਨ ਨੂੰ ਵਧਾਉਣ ਅਤੇ ਰਾਦਧ੍ਰੋਹ, ਵੱਖਵਾਦ, ਦੇਸ਼ਧ੍ਰੋਹ ਅਤੇ ਤੋੜਫੋੜ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਉਦੇਸ਼ ਨਾਲ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਏਜੰਸੀਆਂ ਨੂੰ ਸਥਾਪਿਤ ਕਰਨ ਦੀ ਤਿਆਰੀ ਕਰ ਰਹੀ ਹੈ। ਚੀਨੀ ਪੀਪਲਸ ਪਾਲੀਟਿਕਲ ਕੰਸਲਟੇਟਿਵ ਕਾਨਫਰੰਸ (ਸੀ. ਪੀ. ਪੀ. ਸੀ. ਸੀ.) ਦਾ ਰਾਸ਼ਟਰੀ ਕਮੇਟੀ ਦੇ ਮੈਂਬਰ ਅਤੇ ਹਾਂਗਕਾਂਗ ਦੀ ਉੱਚ ਕੋਰਟ ਵਿਚ ਸਾਲੀਸੀਟਰ ਕੈਨੇਡੀ ਵੋਂਗ ਯਿੰਗ ਹੋ ਨੇ ਕਿਹਾ ਜਿਥੇ ਤੱਕ ਮੈਨੂੰ ਪਤਾ ਹੈ, ਕਾਨੂੰਨ ਤਿਆਰ ਹੈ, ਜਿਸ ਨੂੰ ਐਨ. ਪੀ. ਸੀ. ਦੀ ਸਥਾਈ ਕਮੇਟੀ ਦੀ ਅਗਲੀ ਬੈਠਕ ਵਿਚ ਪਾਸ ਕੀਤਾ ਜਾਵੇਗਾ। ਵੋਂਗ ਨੇ ਕਿਹਾ ਕਿ 28 ਮਈ ਨੂੰ ਹਾਂਗਕਾਂਗ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਰੂਪ 'ਤੇ ਸੰਸਦਾਂ ਦੇ ਵੋਟ ਕਰਨ ਤੋਂ ਬਾਅਦ ਐਨ. ਪੀ. ਸੀ. ਦੀ ਸਥਾਈ ਕਮੇਟੀ ਬਿੱਲ ਨੂੰ ਕਾਨੂੰਨ ਵਿਚ ਬਦਲਣ ਲਈ ਆਖਰੀ ਬੈਠਕਾਂ ਆਯੋਜਿਤ ਕਰ ਸਕਦੀ ਹੈ।


author

Khushdeep Jassi

Content Editor

Related News