ਆਸਟ੍ਰੇਲੀਆ ਕੋਲੇ 'ਤੇ ਪਾਬੰਦੀ ਲਗਾ ਕੇ ਮੁਸੀਬਤ ਵਿਚ ਫਸਿਆ ਚੀਨ, ਝੱਲਣਾ ਪਿਆ ਭਾਰੀ ਨੁਕਸਾਨ

Monday, Dec 21, 2020 - 08:21 PM (IST)

ਆਸਟ੍ਰੇਲੀਆ ਕੋਲੇ 'ਤੇ ਪਾਬੰਦੀ ਲਗਾ ਕੇ ਮੁਸੀਬਤ ਵਿਚ ਫਸਿਆ ਚੀਨ, ਝੱਲਣਾ ਪਿਆ ਭਾਰੀ ਨੁਕਸਾਨ

ਬੀਜਿੰਗ-  ਚੀਨ ਵਲੋਂ ਆਸਟ੍ਰੇਲੀਆਈ ਕੋਲੇ 'ਤੇ ਲਗਾਈ ਗਈ ਪਾਬੰਦੀ ਦਾ ਖਾਮਿਆਜਾ ਖੁਦ ਉਸੇ ਨੂੰ ਝੱਲਣਾ ਪੈ ਰਿਹਾ ਹੈ। ਆਸਟ੍ਰੇਲੀਆਈ ਕੋਲੇ 'ਤੇ ਬੈਨ ਦੇ ਚੀਨ ਦੇ ਉਦਯੋਗਿਕ ਯੁਨਿਟਾਂ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਵਿਦੇਸ਼ੀ ਆਰਡਰ ਪੂਰਾ ਨਾ ਹੋਣ ਕਾਰਣ ਚੀਨੀ  ਉਦਯੋਗਪਤੀ ਨੁਕਸਾਨ ਝੱਲਣ ਨੂੰ ਮਜਬੂਰ ਹਨ। ਦੱਸ ਦਈਏ ਕਿ ਕੋਰੋਨਾ ਤੋਂ ਬਾਅਦ ਤੋਂ ਹੀ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਰਿਸ਼ਤਿਆਂ ਵਿਚ ਭਾਰੀ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੀ ਸ਼ੁਰੂਆਤ ਦੀ ਜਾਂਚ ਦੀ ਮੰਗ ਕਰਨ ਤੋਂ ਬਾਅਦ ਤੋਂ ਹੀ ਆਸਟ੍ਰੇਲੀਆ ਚੀਨ ਦੇ ਆਰਥਿਕ ਹਮਲਿਆਂ ਨੂੰ ਝੱਲ ਰਿਹਾ ਹੈ।
ਇਸ ਆਰਥਿਕ ਜੰਗ ਦੌਰਾਨ ਚੀਨ ਨੇ ਪਹਿਲਾਂ ਹੀ ਆਸਟ੍ਰੇਲੀਆ ਤੋਂ ਬਰਾਮਦ ਹੋਣ ਵਾਲਾ ਕੋਲਾ, ਕਣਕ, ਚੀਨੀ, ਸ਼ਰਾਬ ਅਤੇ ਲਕੜੀ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਨਾਜਾਇਜ਼ ਪਾਬੰਦੀ ਵਿਰੁੱਧ ਆਸਟ੍ਰੇਲੀਆਈ ਸਰਕਾਰ ਹੁਣ ਵਿਸ਼ਵ ਵਪਾਰ ਸੰਗਠਨ ਵਿਚ ਚੀਨ ਵਿਰੁੱਧ ਮੋਰਚਾ ਖੋਲ੍ਹਣ ਜਾ ਰਹੀ ਹੈ। ਬੇਸ਼ੱਕ ਇਸ ਵਪਾਰ ਜੰਗ ਵਿਚ ਆਸਟ੍ਰੇਲੀਆ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਪਰ ਹੁਣ ਮੀਡੀਆ ਰਿਪੋਰਟਾਂ ਇਸ ਵੱਲ ਇਸ਼ਾਰਾ ਕਰ ਰਹੀਆਂ ਹਨ ਕਿ ਖੁਦ ਚੀਨ ਵਿਚ ਵੀ ਇਸ ਵਪਾਰਕ ਜੰਗ ਦੇ ਕਈ ਨਾ ਪੱਖੀ ਪ੍ਰਭਾਵ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। 
ਆਸਟ੍ਰੇਲੀਆ ਸਰਕਾਰ ਨੇ ਇਸ 'ਨਾਜਾਇਜ਼' ਪਾਬੰਦੀ ਵਿਰੁੱਧ ਵਿਸ਼ਵ ਵਪਾਰ ਸੰਗਠਨ ਵਿਚ ਚੀਨ ਵਿਰੁੱਧ ਮੋਰਚਾ ਖੋਲ੍ਹਣ ਦੀ ਤਿਆਰੀ ਖਿੱਚ ਲਈ ਹੈ।  ਏਸ਼ੀਆ ਟਾਈਮਜ਼ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੇ ਹਾਈ ਕੁਆਲਿਟੀ ਵਾਲੇ ਕੋਲੇ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਦੀਆਂ ਸਨਅੱਤਾਂ ਅਤੇ ਚੀਨ ਦੇ ਐਨਰਜੀ ਸੈਕਟਰ 'ਤੇ ਇਸ ਦਾ ਬਹੁਤ ਮਾੜਾ ਪ੍ਰਭਾਵ ਪਿਆ ਹੈ, ਜਿਸ ਦਾ ਖਾਮਿਆਜਾ ਚੀਨ ਦੇ ਹੁਨਾਨ ਅਤੇ ਜੇਝਿਆਂਗ ਸੂਬੇ ਨੂੰ ਝੱਲਣਾ ਪੈ ਰਿਹਾ ਹੈ ਜਿੱਥੇ ਬਿਜਲੀ ਦੀ ਭਾਰੀ ਕਿੱਲਤ ਆ ਗਈ ਹੈ।  ਜਾਣਕਾਰੀ ਮੁਤਾਬਕ ਚੀਨ ਦੇ ਥਰਮਲ ਪਾਵਰ ਪਲਾਂਟਸ ਵਿਚ ਵਰਤਿਆ ਜਾਣ ਵਾਲਾ ਕੁੱਲ ਕੋਲਾ ਦਾ 50 ਫੀਸਦੀ ਤੋਂ ਵਧੇਰੇ ਹਿੱਸਾ ਇਕੱਲਾ ਆਸਟ੍ਰੇਲੀਆ ਤੋਂ ਹੀ ਆਉਂਦਾ ਸੀ। 


ਨੋਟ- ਆਸਟ੍ਰੇਲੀਆ ਕੋਲੇ 'ਤੇ ਪਾਬੰਦੀ ਲਗਾ ਕੇ ਮੁਸੀਬਤ ਵਿਚ ਫਸਿਆ ਚੀਨ, ਝੱਲਣਾ ਪਿਆ ਭਾਰੀ ਨੁਕਸਾਨ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News