ਟਰੰਪ ਦੇ Action 'ਤੇ ਚੀਨ ਦਾ Reaction; ਅਮਰੀਕੀ ਕੋਲੇ ਅਤੇ LNG 'ਤੇ ਲਗਾਇਆ 15% ਟੈਰਿਫ
Tuesday, Feb 04, 2025 - 11:51 AM (IST)
ਬੀਜਿੰਗ (ਏਜੰਸੀ)- ਚੀਨ ਦੇ ਵਣਜ ਮੰਤਰਾਲਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ਵਿਰੁੱਧ ਕਈ ਉਤਪਾਦਾਂ 'ਤੇ ਜਵਾਬੀ ਟੈਰਿਫ ਲਗਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਉਹ ਕੋਲਾ ਅਤੇ ਤਰਲ ਕੁਦਰਤੀ ਗੈਸ (LNG) ਉਤਪਾਦਾਂ 'ਤੇ 15 ਫੀਸਦੀ ਟੈਰਿਫ ਲਗਾਏਗੀ। ਇਸ ਤੋਂ ਇਲਾਵਾ ਕੱਚੇ ਤੇਲ, ਖੇਤੀਬਾੜੀ ਮਸ਼ੀਨਰੀ ਅਤੇ ਵੱਡੀਆਂ ਕਾਰਾਂ 'ਤੇ 10 ਫੀਸਦੀ ਟੈਰਿਫ ਲਗਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ 'ਤੇ ਲਗਾਇਆ ਗਿਆ 10 ਫੀਸਦੀ ਟੈਰਿਫ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ। ਹਾਲਾਂਕਿ, ਟਰੰਪ ਅਗਲੇ ਕੁਝ ਦਿਨਾਂ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ : ਕੈਨੇਡਾ 'ਚ 2 ਭਾਰਤੀਆਂ ਤੋਂ ਨਸ਼ੀਲਾ ਪਦਾਰਥ ਜ਼ਬਤ, ਟਰੰਪ ਦੇ Tariff War ਦਰਮਿਆਨ ਹੋਈ ਗ੍ਰਿਫ਼ਤਾਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਮੈਕਸੀਕੋ, ਕੈਨੇਡਾ ਅਤੇ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ ਸਖ਼ਤ ਟੈਰਿਫ ਲਗਾਉਣ ਦੇ ਹੁਕਮ 'ਤੇ ਦਸਤਖਤ ਕੀਤੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ "ਅਮਰੀਕੀਆਂ ਦੀ ਰੱਖਿਆ ਲਈ" ਇਹ ਟੈਰਿਫ ਜ਼ਰੂਰੀ ਹੈ। ਹਾਲਾਂਕਿ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਵੱਖਰੀਆਂ ਗੱਲਬਾਤਾਂ ਵਿੱਚ, ਟਰੰਪ ਨੇ ਦੋਵਾਂ ਦੇਸ਼ਾਂ 'ਤੇ ਟੈਰਿਫ ਲਾਗੂ ਕੀਤੇ ਜਾਣ ਦੇ ਫੈਸਲੇ 'ਤੇ ਘੱਟੋ-ਘੱਟ ਇੱਕ ਮਹੀਨੇ ਲਈ ਰੋਕ ਲਗਾਉਣ 'ਤੇ ਸਹਿਮਤੀ ਜਤਾਈ ਹੈ।
ਇਹ ਵੀ ਪੜ੍ਹੋ: ਟਰੂਡੋ ਨੇ ਮੰਨੀਆਂ ਟਰੰਪ ਦੀਆਂ ਸ਼ਰਤਾਂ, 1.3 ਬਿਲੀਅਨ ਡਾਲਰ ਦੀ ਸਰਹੱਦੀ ਯੋਜਨਾ ਦਾ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8