ਕੋਰੋਨਾ ਦੀ ਆਹਟ: ਚੀਨ ’ਚ ਲੋਕਾਂ ਨੂੰ ਘਰਾਂ ’ਚ ਜ਼ਬਰਦਸਤੀ ਕੀਤਾ ਜਾ ਰਿਹੈ ਬੰਦ

Friday, Aug 13, 2021 - 03:25 PM (IST)

ਕੋਰੋਨਾ ਦੀ ਆਹਟ: ਚੀਨ ’ਚ ਲੋਕਾਂ ਨੂੰ ਘਰਾਂ ’ਚ ਜ਼ਬਰਦਸਤੀ ਕੀਤਾ ਜਾ ਰਿਹੈ ਬੰਦ

ਇੰਟਰਨੈਸ਼ਨਲ ਡੈਸਕ:  ਕੋਰੋਨਾ ਦੇ ਡੈਲਟਾ ਵੇਰੀਏਂਟ ਨਾਲ ਜੁੜੇ ਮਾਮਲਿਆਂ ਦੀ ਗਿਣਤੀ ਵੱਧਣ ਨਾਲ ਚੀਨ ’ਚ ਵੀ ਹਾਲਾਤ ਖ਼ਰਾਬ ਹੋਣ ਲੱਗ ਗਏ ਹਨ। ਸੋਸਲ ਮੀਡੀਆ ’ਤੇ ਕਈ ਵੀਡੀਓ ਸਾਹਮਣੇ ਆਈਆਂ ਹਨ, ਜਿਸ ’ਚ ਚੀਨੀ ਅਧਿਕਾਰੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਬੰਦ ਕਰ ਰਹੇ ਹਨ। ਤਾਇਵਾਨ ਨਿਊ਼ਜ਼ ’ਚ ਕੋਓਨੀ ਐਵਰਿੰਗਟਨ ਨੇ ਲਿਖਿਆ ਹੈ ਕਿ ਇਹ ਕਦਮ ਮਹਾਮਾਰੀ ਦੀ ਸ਼ੁਰੂਆਤ ’ਚਵੁਹਾਨ ’ਚ ਚੁੱਕੇ ਗਏ ਸਨ ਪਰ ਫ਼ਿਰ ਤੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਬੰਦ ਕੀਤਾ ਜਾ ਰਿਹਾ ਹੈ,ਕਿਉਂਕਿ ਦੇਸ਼ ’ਚ ਕੋਰੋਨਾ ਕੇਸ ਫ਼ਿਰ ਤੋਂ ਵੱਧਣੇ ਸ਼ੁਰੂ ਹੋ ਗਏ ਹਨ। ਵੀਬੋ, ਟਵਿੱਟਰ ਅਤੇ ਯੂਟਿਊਬ (Weibo, Twitter , YouTube) ਤੇ ਕਈ ਵੀਡੀਓ ਸਾਹਮਣੇ ਆਏ ਹਨ। ਜਿਸ ’ਚ ਚੀਨ ਦੇ ਸਰਕਾਰੀ ਅਧਿਕਾਰੀ ਘਰਾਂ ਦੇ ਦਰਵਾਜ਼ੇ ’ਤੇ ਲੋਹੇ ਦੀ ਰਾਡਾਂ ਰੱਖ ਕੇ ਉਨ੍ਹਾਂ ਨੂੰ ਹਥੌੜੇ ਨਾਲ ਮਾਰ ਰਹੇ ਹਨਤ, ਤਾਂਕਿ ਨਾ ਤਾਂ ਕੋਈ ਅੰਦਰ ਜਾ ਸਕੇ ਅਤੇ ਨਾ ਹੀ ਕੋਈ ਬਾਹਰ ਨਿਕਲ ਸਕੇ। 

ਸੜਕ ’ਤੇ ਸਬਜ਼ੀਆਂ ਦਾ ਇਕ ਗੁੱਛਾ ਵੀ ਤਿਆਰ ਕੀਤਾ ਗਿਆ ਹੈ ਤਾਂਕਿ ਇਹ ਲੋਕਾਂ ਨੂੰ ਦਿੱਤਾ ਜਾ ਸਕੇ,ਜਿਨ੍ਹਾ ਨੂੰ ਘਰਾਂ ’ਚ ਬੰਦ ਕੀਤਾ ਗਿਆ ਹੈ, ਉੱਥੇ ਸੋਸ਼ਲ ਮਡੀਆ ’ਤੇ ਵੀ ਸ਼ੇਅਰ ਇਨ੍ਹਾਂ ਵੀਡੀਓ ’ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੇ ਵੀ ਇਕ ਦਿਨ ’ਚ ਤਿੰਨ ਵਾਰ ਤੋਂ ਵੱਧ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਸਰਕਾਰੀ ਅਧਿਕਾਰੀਆਂ ਵਲੋਂ ਅੰਦਰ ਬੰਦ ਕਰ ਦਿੱਤਾ ਜਾਵੇਗਾ।

ਵਾਇਰਲ ਵੀਡੀਓ ’ਚ ਦਿਖ਼ ਰਿਹਾ ਹੈ ਕਿ ਸਰਕਾਰੀ ਅਧਿਕਾਰੀ ਪੀ.ਪੀ.ਈ. ਕਿੱਟ ਪਾ ਕੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ’ਤੇ ਲੋਹੇ ਦੀਆਂ ਰਾਡਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਘੋਸ਼ਣਾ ਕੀਤਾ ਜਾ ਰਹੀ ਹੈ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ।ਉੱਥੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਪਾਟਮੈਂਟ ’ਚ ਇਕ ਵੀ ਕੋਰੋਨਾ ਮਰੀਜ਼ ਮਿਲਿਆ ਤਾਂ ਪੂਰੀ ਇਮਾਰਤ ਨੂੰ 2-3 ਹਫ਼ਤਿਆਂ ਜਾਂ ਉਸ ਤੋਂ ਵੱਧ ਸਮੇਂ ਲਈ ਸੀਲ ਕਰ ਦਿੱਤਾ ਜਾਵੇਗਾ। 


author

Shyna

Content Editor

Related News