ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਵਾਪਸ ਬੁਲਾਉਣ ਦੇਣ ਮਾਮਲੇ ''ਚ ਧਾਰੀ ਚੁੱਪੀ

Wednesday, Mar 23, 2022 - 01:22 AM (IST)

ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਵਾਪਸ ਬੁਲਾਉਣ ਦੇਣ ਮਾਮਲੇ ''ਚ ਧਾਰੀ ਚੁੱਪੀ

ਬੀਜਿੰਗ-ਚੀਨ ਨੇ ਭਾਰਤ ਦੇ 23 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਦੇ ਮਾਮਲੇ 'ਚ ਚੁੱਪੀ ਧਾਰੀ ਹੋਈ ਹੈ ਜਦਕਿ ਅਜਿਹੀਆਂ ਖ਼ਬਰਾਂ ਹਨ ਕਿ ਚੀਨ ਕਈ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਪਰਤਣ ਦੀ ਇਜਾਜ਼ਤ ਦੇ ਰਹੇ ਹਨ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਤੋਂ ਇਹ ਪੁੱਛੇ ਜਾਣ 'ਤੇ ਕਿ ਪਾਕਿਸਤਾਨ, ਥਾਈਲੈਂਡ, ਸੋਲੋਮਨ ਟਾਪੂ ਆਦਿ ਤੋਂ ਵਿਦਿਆਰਥੀਆਂ ਨੂੰ ਚੀਨ ਆਉਣ ਦੀ ਇਜਾਜ਼ਤ ਦੇ ਰਿਹਾ ਹੈ, ਇਸ 'ਤੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਲੋੜ ਮੁਤਾਬਕ ਇਜਾਜ਼ਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਲਾਜ ਦੌਰਾਨ ਗਰਭਵਤੀ ਔਰਤ ਦੀ ਹੋਈ ਮੌਤ, ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ

ਉਨ੍ਹਾਂ ਕਿਹਾ ਕਿ ਚੀਨੀ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਪਰਤਣ ਨੂੰ ਬੇਹਦ ਮਹਤੱਵ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਰੋਕਥਾਮ ਅਤੇ ਕੰਟਰੋਲ ਨੂੰ ਯਕੀਨੀ ਕਰਨ ਲਈ ਬੇਹਦ ਘੱਟ ਵਿਦਿਆਰਥੀਆਂ ਨੂੰ ਬੁਲਾਉਣ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਸਲ 'ਚ ਇਨ੍ਹਾਂ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ 23 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ 'ਚੋਂ ਜ਼ਿਆਦਾਤਰ ਚੀਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ ਅਤੇ ਪਿਛਲੇ ਦੋ ਸਾਲ ਤੋਂ ਭਾਰਤ 'ਚ ਫਸੇ ਹੋਏ ਹਨ। ਵਿਦਿਆਰਥੀਆਂ ਅਤੇ ਇਥੇ ਭਾਰਤੀ ਦੂਤਘਰ ਦੀਆਂ ਲਗਾਤਾਰ ਬੇਨਤੀਆਂ 'ਤੇ ਵੀ ਚੀਨ ਇਸ ਮਾਮਲੇ 'ਤੇ ਚੁੱਪੀ ਧਾਰੀ ਬੈਠਾ ਹੈ।

ਇਹ ਵੀ ਪੜ੍ਹੋ : ਟਰੂਡੋ ਨੇ ਪਾਰਟੀ ਨੂੰ 2025 ਤੱਕ ਬਣਾਏ ਰੱਖਣ ਲਈ ਸੱਤਾ 'ਚ ਵਿਰੋਧੀ ਦਲ ਨਾਲ ਕੀਤਾ ਸਮਝੌਤਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News