ਚੀਨ ਨੇ ਅਮਰੀਕਾ ’ਚ ਆਪਣੇ ਰਾਜਦੂਤ ਚਿਨ ਗਾਂਗ ਨੂੰ ਨਵਾਂ ਵਿਦੇਸ਼ ਮੰਤਰੀ ਕੀਤਾ ਨਿਯੁਕਤ

Saturday, Dec 31, 2022 - 12:59 AM (IST)

ਇੰਟਰਨੈਸ਼ਨਲ ਡੈਸਕ : ਚੀਨ ਨੇ ਅਮਰੀਕਾ ’ਚ ਆਪਣੇ ਰਾਜਦੂਤ ਚਿਨ ਗਾਂਗ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ, ਜੋ ਵਾਂਗ ਯੀ ਦੀ ਜਗ੍ਹਾ ਲੈਣਗੇ। ਮੌਜੂਦਾ ਵਿਦੇਸ਼ ਮੰਤਰੀ ਵਾਂਗ ਯੀ (69) ਨੂੰ ਤਰੱਕੀ ਦੇ ਕੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਿਆਸੀ ਬਿਊਰੋ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣ ਗਏ ਹਨ। ਬਿਊਰੋ ਨੀਤੀਗਤ ਮਾਮਲਿਆਂ ’ਚ ਪਾਰਟੀ ਦੀ ਸਿਖ਼ਰਲੀ ਸੰਸਥਾ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ 56 ਸਾਲਾ ਚਿਨ ਇਹ ਅਹੁਦਾ ਕਦੋਂ ਸੰਭਾਲਣਗੇ।

ਇਹ ਖ਼ਬਰ ਵੀ ਪੜ੍ਹੋ : ਮਾਲਬਰੋਜ਼ ਸ਼ਰਾਬ ਫੈਕਟਰੀ ਧਰਨੇ ’ਚ ਪਹੁੰਚੇ ਰਾਜੇਵਾਲ, ‘ਆਪ’ ਸਰਕਾਰ ਨੂੰ ਕਹਿ ਦਿੱਤੀ ਵੱਡੀ ਗੱਲ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਤੇ ਸਹਾਇਕ ਵਿਦੇਸ਼ ਮੰਤਰੀ ਹੁਆ ਚੁਨਯਿੰਗ ਨੇ ਟਵੀਟ ਕੀਤਾ, ‘‘ਚੀਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ’ਤੇ ਚਿਨ ਗਾਂਗ  ਨੂੰ ਵਧਾਈ ! ਚੀਨ ਦੀ ਕੂਟਨੀਤੀ ’ਚ ਇਕ ਸ਼ਾਨਦਾਰ ਨਵੇਂ ਅਧਿਆਏ ਦੀ ਉਮੀਦ ਹੈ।’’ ਇਹ ਐਲਾਨ ਹੈਰਾਨੀਜਨਕ ਹੈ ਕਿਉਂਕਿ ਅਗਲੇ ਸਾਲ 5 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਾਲਾਨਾ ਸੈਸ਼ਨ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਨਵਾਂ ਪ੍ਰਸ਼ਾਸਨ ਅਹੁਦਾ ਸੰਭਾਲੇਗਾ। ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਛੱਡ ਕੇ ਸਾਰੇ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਸੰਸਦ ਸੈਸ਼ਨ ਦੌਰਾਨ ਬਦਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ, ਰਿਵਾਲਵਰ ਦਿਖਾ ਕੇ ਬੋਲਿਆ...


Manoj

Content Editor

Related News