ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਚੀਨ ਨੇ ਚੁੱਕਿਆ ਸਖ਼ਤ ਕਦਮ, ਹਫ਼ਤੇ ''ਚ ਤਿੰਨ ਘੰਟੇ ਹੀ ਖੇਡ ਸਕਣਗੇ ਆਨਲਾਈਨ ਗੇਮ

Monday, Aug 30, 2021 - 09:40 PM (IST)

ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਚੀਨ ਨੇ ਚੁੱਕਿਆ ਸਖ਼ਤ ਕਦਮ, ਹਫ਼ਤੇ ''ਚ ਤਿੰਨ ਘੰਟੇ ਹੀ ਖੇਡ ਸਕਣਗੇ ਆਨਲਾਈਨ ਗੇਮ

ਬੀਜਿੰਗ - ਘਰ ਵਿੱਚ ਬੈਠੇ-ਬੈਠੇ ਆਨਲਾਈਨ ਗੇਮ ਖੇਡਣ ਦੀ ਭੈੜੀ ਆਦਤ ਤੋਂ ਬੱਚੀਆਂ ਦੀ ਸਿਹਤ ਨਾ ਖ਼ਰਾਬ ਹੋਵੇ, ਇਸ ਦੇ ਲਈ ਚੀਨ ਨੇ ਗਾਈਡਲਾਈਨ ਤੈਅ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਬੱਚੇ ਇੱਕ ਹਫ਼ਤੇ ਵਿੱਚ ਤਿੰਨ ਘੰਟੇ ਹੀ ਆਨਲਾਈਨ ਗੇਮਜ਼ ਖੇਡ ਸਕਣਗੇ। ਇਹ ਨਿਯਮ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਬਣਾਇਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਦੀ ਰਿਪੋਰਟ ਮੁਤਾਬਕ ਆਨਲਾਈਨ ਗੇਮਜ਼ ਕੰਪਨੀਆਂ ਹੁਣ ਬੱਚਿਆਂ ਨੂੰ ਸਿਰਫ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹੀ ਇੱਕ-ਇੱਕ ਘੰਟੇ ਲਈ ਆਨਲਾਈਨ ਗੇਮ ਦੀ ਸਹੂਲਤ ਦੇ ਸਕਣਗੇ। 

ਇਹ ਵੀ ਪੜ੍ਹੋ - ਦੇਸ਼ ਸਰਹੱਦ ਪਾਰ ਅੱਤਵਾਦੀ ਟਿਕਾਣੀਆਂ ਨੂੰ ਤਬਾਹ ਕਰਨ 'ਚ ਸਫਲ: ਰਾਜਨਾਥ ਸਿੰਘ

ਛੁੱਟੀਆਂ ਦੇ ਦਿਨ ਵੀ 1 ਘੰਟੇ ਆਨਲਾਈਨ ਗੇਮ ਖੇਡ ਸਕਣਗੇ
ਅਜਿਹਾ ਨਹੀਂ ਹੋਵੇਗਾ ਕਿ ਬੱਚੇ ਪੂਰੇ ਦਿਨ ਆਨਲਾਈਨ ਗੇਮਜ਼ ਵਿੱਚ ਹੀ ਲੱਗੇ ਰਹਿਣ। ਇਸ ਤੋਂ ਇਲਾਵਾ ਹੋਰ ਕਿਸੇ ਛੁੱਟੀ ਦੇ ਦਿਨ ਵੀ ਬੱਚਿਆਂ ਨੂੰ ਇੱਕ ਘੰਟੇ ਲਈ ਆਨਲਾਈਨ ਗੇਮ ਖੇਡਣ ਦੀ ਪਰਮਿਸ਼ਨ ਹੋਵੇਗੀ। ਦੇਸ਼ ਵਿੱਚ ਟੈਕਨਾਲੌਜੀ ਕੰਪਨੀਆਂ 'ਤੇ ਚੀਨ ਸਰਕਾਰ ਵਲੋਂ ਸਖ਼ਤੀ ਵਿਚਾਲੇ ਇਹ ਕਦਮ ਚੁੱਕਿਆ ਗਿਆ ਹੈ। ਹਾਲ ਹੀ ਵਿੱਚ ਦੇਸ਼ ਦੀ ਦਿੱਗਜ ਤਕਨੀਕੀ ਕੰਪਨੀ ਟੇਂਸੇਂਟ ਨੇ ਸਰਕਾਰ ਵਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਅਪਣਾਇਆ ਹੈ। ਹਾਲ ਹੀ ਵਿੱਚ ਸਰਕਾਰ ਵਲੋਂ ਆਨਲਾਇਨ ਗੇਮਜ਼ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਅਫੀਮ ਦੀ ਤਰ੍ਹਾਂ ਹੈ। ਉਸ ਤੋਂ ਬਾਅਦ ਹੀ ਆਨਲਾਈਨ ਗੇਮਜ਼ ਕੰਪਨੀਆਂ 'ਤੇ ਸਖ਼ਤੀ ਸ਼ੁਰੂ ਕਰ ਦਿੱਤੀ ਗਈ ਹੈ।  

ਇਹ ਵੀ ਪੜ੍ਹੋ - ਮਾਹਰਾਂ ਦਾ ਦਾਅਵਾ, ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ

ਸਰੀਰਕ ਖੇਡਾਂ ਵਿੱਚ ਬੱਚਿਆਂ ਦੀ ਰੁਚੀ ਵਧਾਉਣ ਲਈ ਲਿਆ ਗਿਆ ਫੈਸਲਾ
ਓਲੰਪਿਕ ਗੇਮਜ਼ ਵਿੱਚ ਦੂਜੇ ਨੰਬਰ 'ਤੇ ਰਹਿਣ ਵਾਲੇ ਚੀਨ ਦਾ ਇਹ ਕਦਮ ਭਾਵੇਂ ਹੀ ਸਖ਼ਤ ਹੋਵੇ ਪਰ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਦੇ ਲਿਹਾਜ਼ ਨਾਲ ਅਹਿਮ ਹੈ। ਦੱਸ ਦਈਏ ਕਿ ਚੀਨ ਬੱਚਿਆਂ ਦੇ ਜਨਮ ਤੋਂ ਲੈ ਕੇ ਹੋਰ ਤਮਾਮ ਮਸਲਿਆਂ 'ਤੇ ਸਖ਼ਤ ਨਿਯਮਾਂ ਲਈ ਚਰਚਿਤ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News