ਚੀਨ ਦੀ ਦਾਦਾਗਿਰੀ, ਤਿੱਬਤੀ ਖਾਨਾਬਦੋਸ਼ਾਂ ਨੂੰ ਆਪਣੀ ਜ਼ਮੀਨ ਛੱਡਣ ਲਈ ਕਰ ਰਿਹੈ ਮਜਬੂਰ
Thursday, Oct 21, 2021 - 04:11 PM (IST)
ਬੀਜਿੰਗ– ਚੀਨ ਦੀ ਦਾਦਾਗਿਰੀ ਦਾ ਨਵਾਂ ਨਮੂਨਾ ਸਾਹਮਣੇ ਆਇਆ ਹੈ। ਚੀਨੀ ਅਧਿਕਾਰੀ ਹੁਣ ਕਿੰਘਈ ਸੂਬੇ ’ਚ ਤਿੱਬਤੀ ਖਾਨਾਬਦੋਸ਼ਾਂ ਨੂੰ ਉਨ੍ਹਾਂ ਦੀ ਜੱਦੀ ਜ਼ਮੀਨ ਸਰਕਾਰ ਨੂੰ ਦੇਣ ਦਾ ਦਬਾਅ ਪਾ ਰਹੇ ਹਨ। ਰੇਡੀਯੋ ਫ੍ਰੀ ਏਸ਼ੀਆ ਦੀ ਰਿਪੋਰਟ ਮੁਤਾਬਕ, ਚੀਨੀ ਅਧਿਕਾਰੀ ਇਨ੍ਹਾਂ ਤਿੱਬਤੀ ਖਾਨਾਬਦੋਸ਼ਾਂ ਦੀ ਜ਼ਮੀਨ ਹੜਪਨ ਲਈ ਉਨ੍ਹਾਂ ਨੂੰ ਇਕ ਸਮਝੌਤੇ ’ਤੇ ਹਸਤਾਖਰ ਕਰਨ ਲਈ ਮਜਬੂਰ ਕਰ ਰਹੇ ਹਨ।
ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਮੁਤਾਬਕ, ਇਹ ਖਾਨਾਬਦੋਸ਼ ਲਗਭਗ ਉਸੇ ਤਰ੍ਹਾਂ ਰਹਿੰਦੇ ਹਨ ਜਿਵੇਂ ਸਦੀਆਂ ਪਹਿਲਾਂ ਉਨ੍ਹਾਂ ਦੇ ਪੂਰਵਜ ਤਿੱਬਤੀ ਪਠਾਰ ਦੇ ਹਰੀ-ਭਰੀ ਘਾਹ ਵਾਲੇ ਮੈਦਾਨਾਂ ’ਤੇ ਪਸ਼ੂਆਂ ਦਾ ਪਾਲਨ-ਪੋਸ਼ਣ ਕਰਦੇ ਸਨ ਪਰ ਚੀਨੀ ਅਧਿਕਾਰੀ ਹੁਣ ਇਨ੍ਹਾਂ ਖਾਨਾਬਦੋਸ਼ਾਂ ਨੂੰ ਉਨ੍ਹਾਂ ਦੀ ਜੱਦੀ ਚਰਾਈ ਵਾਲੀ ਜ਼ਮੀਨ ਤਕ ਪਹੁੰਚਣ ਤੋਂ ਰੋਕ ਰਹੇ ਹਨ। ਇਕ ਸਥਾਨ ਸੂਤਰ ਨੇ RFA ਨੂੰ ਦੱਸਿਆ ਕਿ ਤਿੱਬਤੀਆਂ ਨੂੰ ਇਨ੍ਹਾਂ ਮਾਲਕੀ ਦਸਤਾਵੇਜ਼ਾਂ ’ਤੇ ਹਸਤਾਖਰ ਕਰਨ ਲਈ ਮਜਬੂਰ ਕਰ ਰਹੇ ਹਨ ਜੋ ਇਨ੍ਹਾਂ ਜ਼ਮੀਨਾਂ ਦੀ ਮਾਲਕੀ ਨੂੰ ਸਰਕਾਰ ਨੂੰ ਸੌਂਪਦੇ ਹਨ।