ਦੁਨੀਆਭਰ 'ਚ ਪਹਿਲੇ ਫੈਲਾਇਆ ਕੋਰੋਨਾ, ਹੁਣ ਮਾਸਕ ਵੇਚ ਨੋਟ ਛਾਪ ਰਿਹੈ ਚੀਨ

03/28/2020 2:13:48 AM

ਬੀਜਿੰਗ-ਦੁਨੀਆਭਰ ਨੂੰ ਕੋਰੋਨਾਵਾਇਰਸ ਵਰਗੀ ਮਹਾਮਾਰੀ ਦੀ ਮੁਸੀਬਤ 'ਚ ਪਾਉਣ ਵਾਲਾ ਚੀਨ ਹੁਣ ਉਸ ਦੇ ਰਾਹੀਂ ਹੀ ਨੋਟ ਛਾਪ ਰਿਹਾ ਹੈ। ਕੋਰੋਨਾਵਾਇਰਸ ਤੋਂ ਬਚਣ ਲਈ ਚੀਨ ਦੁਨੀਆ ਦੇ ਕਈ ਦੇਸ਼ਾਂ ਨੂੰ ਮਾਸਕ ਦਾ ਨਿਰਯਾਤ ਕਰ ਰਿਹਾ ਹੈ ਅਤੇ ਉਸ ਦੇ ਲਈ ਇਹ ਧੰਧਾ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ।

PunjabKesari

ਵਪਾਰਕ ਪੱਧਰ 'ਤੇ ਐੱਨ95 ਮਾਸਕ ਦਾ ਉਤਪਾਦਨ
ਮੱਧ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ 'ਚ ਜਨਵਰੀ ਦੇ ਆਖਿਰ 'ਚ ਕੋਰੋਨਾਵਾਇਰਸ ਦਾ ਕਹਿਰ ਸ਼ੁਰੂ ਹੋਇਆ। ਫਰਵਰੀ ਤਕ ਵੁਹਾਨ ਨਾਲ ਹੀ ਹੁਬੇਈ ਸੂਬੇ ਦੇ ਹੋਰ ਹਿੱਸਿਆਂ ਨੂੰ ਵੀ ਵਾਇਰਸ ਨੇ ਆਪਣੀ ਚਪੇਟ 'ਚ ਲੈ ਲਿਆ ਸੀ। ਅਜਿਹੇ 'ਚ ਗੁਆਨ ਸ਼ੂੰਜੇ ਨਾਮਕ ਕੰਪਨੀ ਨੇ ਸਿਰਫ 11 ਦਿਨ 'ਚ ਹੀ ਮਾਸਕ ਬਣਾਉਣ ਵਾਲੀ ਇਕ ਨਵੀਂ ਫੈਕਟਰੀ ਖੜੀ ਕਰ ਦਿੱਤੀ। ਉੱਤਰ ਪੂਰਬੀ ਚੀਨ 'ਚ ਪੰਜ ਇਕਾਈਆਂ ਸਥਾਪਿਤ ਕਰਨ ਵਾਲੀ ਇਹ ਕੰਪਨੀ ਹੁਣ ਵਪਾਰਕ ਪੱਧਰ 'ਤੇ ਐੱਨ95 ਮਾਸਕ ਬਣਾ ਰਹੀ ਹੈ ਜਿਸ ਦੀ ਦੁਨੀਆਭਰ 'ਚ ਭਾਰੀ ਮੰਗ ਹੈ।

PunjabKesari

ਚੀਨ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਘੱਟ ਹੋਏ ਤਾਂ ਫੈਕਟਰੀ ਦੇ ਮਾਲਕ ਨੇ ਇਟਲੀ ਨੂੰ ਮਾਸਕ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ, ਜੋ ਚੀਨ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਨਾਲ ਇਸ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ। ਦੁਨੀਆਭਰ 'ਚ 5 ਲੱਖ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ। ਮਾਸਕ ਸਮੇਤ ਹੋਰ ਸੁਰੱਖਿਆ ਉਪਕਰਣਾਂ ਦੀ ਮੰਗ ਵਧ ਗਈ ਹੈ।

PunjabKesari

ਦੱਖਣੀ ਪੂਰਬੀ 'ਚ ਐੱਨ95 ਮਾਸਕ ਤਿਆਰ ਕਰਨ ਵਾਲੀ ਕੰਪਨੀ ਦੇ ਸੇਲਸ ਮੈਨੇਜਰ ਸ਼ੀ ਚਿਂਘੁਈ ਨੇ ਕਿਹਾ ਕਿ ਮਾਸਕ ਮਸ਼ੀਨ ਅਸਲ 'ਚ ਨੋਟ ਛਾਪਣ ਦੀ ਮਸ਼ੀਨ ਬਣ ਗਈ ਹੈ। ਜਿਥੇ ਇਕ ਮਾਸਕ 'ਤੇ ਪਹਿਲਾਂ ਇਕ ਤੋਂ ਦੋ ਫੀਸਦੀ ਤਕ ਲਾਭ ਹੁੰਦਾ ਸੀ, ਉੱਥੇ ਹੁਣ ਉਹ ਵਧ ਕੇ ਕਈ ਫੀਸਦੀ ਤਕ ਹੋ ਗਿਆ ਹੈ। ਇਕ ਦਿਨ 'ਚ 60 ਤੋਂ 70 ਹਜ਼ਾਰ ਮਾਸਕ ਬਣਾਉਣ ਦਾ ਮਤਲਬ ਉਨ੍ਹੇਂ ਹੀ ਨੋਟ ਛਾਪਣਾ ਹੈ।

PunjabKesari

ਮਾਸਕ ਤਿਆਰ ਕਰਨ ਵਾਲੀ ਮਸ਼ੀਨ ਬਣਾਉਣ ਵਾਲੀ ਕੰਪਨੀ ਦੇ ਮਾਲਕ ਗੁਆਂਗਤੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੰਪਨੀ 'ਚ 70 ਲੱਖ ਡਾਲਰ ਦਾ ਨਿਵੇਸ਼ ਕੀਤਾ ਹੈ ਪਰ ਲਾਗਤ ਕੱਢਣ ਦੀ ਕੋਈ ਚਿੰਤਾ ਹੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ 71 ਸੈੱਟ ਮਸ਼ੀਨ ਦੇ ਵੇਚੇ ਜਾ ਚੁੱਕੇ ਹਨ। ਇਕ ਮਸ਼ੀਨ ਦੀ ਕੀਮਤ 71000 ਡਾਲਰ ਹੈ। ਕੰਪਨੀ ਕੋਲ 200 ਤੋਂ ਜ਼ਿਆਦਾ ਮਸ਼ੀਨ ਆਰਡਰ ਹਨ।

PunjabKesari


Karan Kumar

Content Editor

Related News