ਕੋਰੋਨਾ ਵਿਰੁੱਧ 'ਗੰਭੀਰ ਤੇ ਗੁੰਝਲਦਾਰ' ਹਾਲਾਤ ਦਾ ਸਾਹਮਣਾ ਕਰ ਰਿਹਾ ਚੀਨ

Friday, Mar 25, 2022 - 08:29 PM (IST)

ਤਾਈਪੇ-ਓਮੀਕ੍ਰੋਨ ਵੇਰੀਐਂਟ ਕਾਰਨ ਕੋਰੋਨਾ ਹੁਣ ਤੱਕ ਦੇ ਸਭ ਤੋਂ ਔਖੇ ਪੜਾਅ ਦਾ ਸਾਹਮਣਾ ਕਰ ਰਹੇ ਚੀਨ ਦੇ ਸਿਹਤ ਅਧਿਕਾਰੀਆਂ ਨੇ ਹਾਲਾਤ ਨੂੰ 'ਗੰਭੀਰ ਅਤੇ ਗੁੰਝਲਦਾਰ' ਦੱਸਿਆ। ਰਾਸ਼ਟਰੀ ਸਿਹਤ ਅਧਿਕਾਰੀਆਂ ਮੁਤਾਬਕ ਇਕ ਮਾਰਚ ਤੋਂ ਦੇਸ਼ 'ਚ ਇਨਫੈਕਸ਼ਨ ਦੇ 56,000 ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ। ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਮਾਮਲੇ ਉੱਤਰ-ਪੂਰਬੀ ਜਿਲਿਨ ਸੂਬੇ ਤੋਂ ਆਏ ਹਨ ਅਤੇ ਇਸ 'ਚ ਬਿਨਾਂ ਲੱਛਣ ਵਾਲੇ ਮਾਮਲੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਉਪੋਲ 'ਚ ਥਿਏਟਰ 'ਤੇ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ

ਹਾਂਗਕਾਂਗ ਦੇ ਮਾਮਲੇ ਇਸ 'ਚ ਸ਼ਾਮਲ ਨਹੀਂ ਹਨ। ਚੀਨ ਦੇ ਰੋਗ ਕੰਟਰੋਲ ਕੇਂਦਰ (ਸੀ.ਡੀ.ਸੀ.) ਦੇ ਸੰਕਰਮਣ ਬੀਮਾਰੀ ਮਾਹਿਰ ਵੂ ਜੁਨਯੂ ਨੇ ਕਿਹਾ ਕਿ ਚੀਨ 'ਜ਼ੀਰੋ ਕੋਵਿਡ' ਦੇ ਟੀਚੇ ਦਾ ਪਾਲਣ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ ਕਿਉਂਕਿ ਇਹ ਕੋਰੋਨਾ ਵਿਰੁੱਧ ਰੋਕਥਾਮ ਦੀ ਸਭ ਤੋਂ ਕਾਰਗਰ ਰਣਨੀਤੀ ਹੈ। ਇਸ ਨੀਤੀ ਨਾਲ ਹੀ ਮਹਾਮਾਰੀ ਦੇ ਲੁੱਕੇ ਹੋਏ ਖਤਰੇ ਦਾ ਖ਼ਾਤਮਾ ਸੰਭਵ ਹੈ। 'ਜ਼ੀਰੋ ਕੋਵਿਡ' ਨੀਤੀ ਤਹਿਤ ਲਾਕਡਾਊਨ ਅਤੇ ਕਰੀਬੀ ਸੰਪਰਕ ਦੀ ਜਾਂਚ ਸਮੇਤ ਵੱਡੇ ਪੱਧਰ 'ਤੇ ਜਾਂਚ, ਸ਼ੱਕੀ ਵਿਅਕਤੀ ਨੂੰ ਘਰ 'ਚ ਇਕਾਂਤਵਾਸ ਜਾਂ ਸਰਕਾਰੀ ਕੇਂਦਰ 'ਚ ਭੇਜਣਾ ਸ਼ਾਮਲ ਹੈ।

ਇਹ ਵੀ ਪੜ੍ਹੋ : ਰੂਸ ਨੂੰ G-20 ਤੋਂ ਬਾਹਰ ਕਰਨਾ ਚਾਹੁੰਦਾ ਹਾਂ : ਬਾਈਡੇਨ

ਇਸ ਨੀਤੀ ਦਾ ਧਿਆਨ ਸਮੂਹ ਦਰਮਿਆਨ ਜਲਦ ਤੋਂ ਜਲਦ ਇਨਫੈਕਸ਼ਨ ਦੇ ਕਹਿਰ ਨੂੰ ਰੋਕਣਾ ਹੈ। ਕਈ ਵਾਰ ਇਸ ਦੇ ਲਈ ਪੂਰੇ ਸ਼ਹਿਰ 'ਚ ਲਾਕਡਾਊਨ ਵੀ ਲਾਇਆ ਜਾਂਦਾ ਹੈ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ 60 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਚਿੰਤਾ ਜਤਾਈ। ਪਿਛਲੇ ਹਫ਼ਤੇ ਜਾਰੀ ਰਾਸ਼ਟਰੀ ਪੱਧਰ ਦੇ ਅੰਕੜਿਆਂ ਮੁਤਾਬਕ 60 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ 5.2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀ ਖੁਰਾਕ ਨਹੀਂ ਲੱਗੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਮਨੁੱਖੀ ਸੰਕਟ ਲਈ ਰੂਸ ਜ਼ਿੰਮੇਵਾਰ : ਸੰਯੁਕਤ ਰਾਸ਼ਟਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News