ਚੀਨ ਜਾਂ ਤਾਂ ਕੋਰੋਨਾ ਨੂੰ ਫੈਲਣ ਤੋਂ ਰੋਕਣ 'ਚ ਅਸਮਰੱਥ ਸੀ ਜਾਂ ਉਸ ਨੇ ਜਾਣਬੁਝ ਕੇ ਕੀਤਾ : ਟਰੰਪ

Tuesday, May 05, 2020 - 02:24 AM (IST)

ਚੀਨ ਜਾਂ ਤਾਂ ਕੋਰੋਨਾ ਨੂੰ ਫੈਲਣ ਤੋਂ ਰੋਕਣ 'ਚ ਅਸਮਰੱਥ ਸੀ ਜਾਂ ਉਸ ਨੇ ਜਾਣਬੁਝ ਕੇ ਕੀਤਾ : ਟਰੰਪ

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਆਪਣੀ ਤੌਰ-ਤਰੀਕਿਆਂ ਨੂੰ ਲੈ ਕੇ ਆਲੋਚਨਾ ਨਾਲ ਘਿਰ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਹੈ ਕਿ ਚੀਨ ਜਾਂਚ ਇਸ ਘਾਤਕ ਵਾਇਰਸ ਨੂੰ ਦੁਨੀਆ ਵਿਚ ਫੈਲਣ ਤੋਂ ਰੋਕਣ ਨੂੰ ਅਸਮਰੱਥ ਰਿਹਾ ਜਾਂ ਉਸ ਨੇ ਇਹ ਜਾਣਬੁਝ ਕੇ ਕੀਤਾ। ਪਿਛਲੇ 3 ਮਹੀਨਿਆਂ ਵਿਚ ਅਮਰੀਕਾ ਵਿਚ 68000 ਤੋਂ ਜ਼ਿਆਦਾ ਅਮਰੀਕੀਆਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋਈ ਹੈ ਅਤੇ 11 ਲੱਖ ਲੋਕ ਪ੍ਰਭਾਵਿਤ ਪਾਏ ਗਏ ਹਨ। ਦੁਨੀਆ ਵਿਚ ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਗਲੋਬਲ ਪੱਧਰ 'ਤੇ ਹੁਣ ਤੱਕ 2.50 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 35 ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ।

ਟਰੰਪ ਨੇ ਐਤਵਾਰ ਨੂੰ ਫਾਕਸ ਨਿਊਜ਼ ਵੱਲੋਂ ਆਯੋਜਿਤ ਟਾਊਨਹਾਲ ਵਿਚ ਆਖਿਆ ਕੋਰੋਨਾਵਾਇਰਸ ਭਿਆਨਕ ਚੀਜ਼ ਹੈ, ਇਕ ਅਜਿਹੀ ਭਿਆਨਕ ਜਿਹੜੀ ਸਾਡੇ ਵਿਚ ਹੋਈ ਹੈ। ਇਹ ਚੀਨ ਤੋ ਆਈ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦੀ ਸੀ। ਉਸ ਨੂੰ ਉਸੇ ਥਾਂ ਰੋਕਿਆ ਜਾ ਸਕਦਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਅਜਿਹਾ ਨਾ ਕਰਨਾ ਪਸੰਦ ਕੀਤਾ ਜਾਂ ਕੁਝ ਅਜਿਹਾ ਹੋ ਗਿਆ ਕਿ ਉਹ ਰੋਕਣ ਵਿਚ ਅਸਮਰੱਥ ਸੀ ਜਾਂ ਉਨ੍ਹਾਂ ਨੇ ਜਾਣਬੁਝ ਕੇ ਅਜਿਹਾ ਕੀਤਾ ਅਤੇ ਅਸੀਂ ਪਤਾ ਲਗਾਉਣ ਜਾ ਰਹੇ ਹਾਂ ਕਿ ਕੀ ਕਾਰਨ ਸੀ। ਟਰੰਪ ਨੇ ਆਖਿਆ ਕਿ ਜੇਕਰ ਉਪਾਅ ਨਹੀਂ ਕੀਤਾ ਹੁੰਦਾ ਤਾਂ 20 ਲੱਖ ਤੋਂ ਜ਼ਿਆਦਾ ਅਮਰੀਕੀ ਮਰ ਜਾਂਦੇ ਪਰ ਹੁਣ ਮਰਨ ਵਾਲਿਆਂ ਦੀ ਗਿਣਤੀ 75000 ਤੋਂ 1 ਲੱਖ ਵਿਚਾਲੇ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਉਹ ਭਿਆਨਕ ਚੀਜ਼ ਹੈ। ਅਸੀਂ ਇਕ ਵੀ ਵਿਅਕਤੀ ਨੂੰ ਵਾਇਰਸ ਕਰਕੇ ਗੁਆਉਣਾ ਨਹੀਂ ਚਾਹੁੰਦੇ। ਇਸ ਨੂੰ ਚੀਨ ਵਿਚ ਰੋਕਿਆ ਜਾਣਾ ਚਾਹੀਦਾ ਸੀ, ਇਸ ਨੂੰ ਰੋਕਿਆ ਜਾ ਸਕਦਾ ਸੀ।
 


author

Khushdeep Jassi

Content Editor

Related News