ਚੀਨ ਨੇ USA ’ਚ ਹੋਈ ਹਿੰਸਾ ਨੂੰ ਹਾਂਗਕਾਂਗ ਦੇ ਪ੍ਰਦਰਸ਼ਨਾਂ ਵਰਗਾ ਦੱਸਿਆ

Friday, Jan 08, 2021 - 02:35 PM (IST)

ਚੀਨ ਨੇ USA ’ਚ ਹੋਈ ਹਿੰਸਾ ਨੂੰ ਹਾਂਗਕਾਂਗ ਦੇ ਪ੍ਰਦਰਸ਼ਨਾਂ ਵਰਗਾ ਦੱਸਿਆ

ਬੀਜਿੰਗ, (ਭਾਸ਼ਾ)- ਚੀਨ ਨੇ ਅਮਰੀਕਾ ’ਚ ਕੈਪੀਟਲ ਭਵਨ ’ਤੇ ਹੋਏ ਭੀੜ ਦੇ ਹਮਲੇ ਨੂੰ ਹਾਂਗਕਾਂਗ ’ਚ ਲੋਕਤੰਤਰ ਸਮਰਥਕ ਪ੍ਰਦਰਸ਼ਕਾਰੀਆਂ ਵੱਲੋਂ 2019 ’ਚ ਸਥਾਨਕ ਵਿਧਾਨ ਮੰਡਲ ਭਵਨ ’ਤੇ ਕੀਤੇ ਗਏ ਹਮਲੇ ਵਰਗਾ ਦੱਸਿਆ, ਜਦਕਿ ਚੀਨੀ ਨਾਗਰਿਕਾਂ ਨੇ ਅਮਰੀਕਾ ’ਚ ਹੋਈ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ‘ਕਰਮ’, ‘ਸਜ਼ਾ’ ਤੇ ‘ਹੱਕਦਾਰ’ ਵਰਗੇ ਸ਼ਬਦਾਂ ਨਾਲ ਖੁਸ਼ੀ ਜ਼ਾਹਰ ਕੀਤੀ।

ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੂਆ ਚੁਨਯਿੰਗ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ, ‘‘ਅਮਰੀਕਾ ’ਚ ਜੋ ਕੁਝ ਹੋਇਆ ਹੈ ਉਸ ’ਤੇ ਅਸੀਂ ਗੌਰ ਕੀਤਾ ਹੈ ਤੇ ਸਾਡਾ ਮੰਨਣਾ ਹੈ ਕਿ ਅਮਰੀਕਾ ਦੇ ਲੋਕ ਬਹੁਤ ਜਲਦ ਹਾਲਾਤ ਇਕੋ-ਜਿਹੇ ਹੋਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਨੇ ਯੂ. ਐੱਸ. ਕੈਪੀਟਲ (ਅਮਰੀਕੀ ਸੰਸਦ ਭਵਨ) ਹਿੰਸਾ ਤੇ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚੀਨੀਆਂ ਵੱਲੋਂ ਖੁਸ਼ੀ ਜ਼ਾਹਰ ਕੀਤੇ ਜਾਣ ਬਾਰੇ ਚੀਨ ਦੀ ਪ੍ਰਤੀਕਿਰਿਆ ਪੁੱਛੇ ਜਾਣ ’ਤੇ ਕਿਹਾ, ‘ਸੋਸ਼ਲ ਮੀਡੀਆ ’ਤੇ ਚੀਨ ਦੇ ਕਈ ਲੋਕ ਹੈਰਾਨੀ ਪ੍ਰਗਟ ਰਹੇ ਹਨ ਕਿ ਅਮਰੀਕਾ ’ਚ ਕੁਝ ਨੇਤਾ ਤੇ ਮੀਡੀਆ ਇਸੇ ਤਰ੍ਹਾਂ ਦੀ ਹਾਲਤ ’ਤੇ ਇੰਨੀ ਵੱਖ ਪ੍ਰਤੀਕਿਰਿਆ ਕਿਉਂ ਪ੍ਰਗਟ ਕਰ ਰਹੇ ਹਨ ।" ਉਨ੍ਹਾਂ ਕੈਪੀਟਲ ਹਿੱਲ ਹਿੰਸਾ ਅਤੇ 2019 ’ਚ ਹਾਂਗਕਾਂਗ ’ਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਵੱਲੋਂ ਵਿਧਾਨ ਮੰਡਲ ਭਵਨ ’ਤੇ ਕੀਤੇ ਗਏ ਹਮਲੇ ਵਿਚਾਲੇ ਤੁਲਨਾ ਕਰਦਿਆਂ ਇਹ ਕਿਹਾ।

ਅਖ਼ਬਾਰ ਦੇ ਰਾਸ਼ਟਰਵਾਦੀ ਸੰਪਾਦਕ ਹੂ ਸ਼ਿਜਿਨ ਨੇ ਇੱਥੇ ਤੱਕ ਅੰਦਾਜ਼ਾ ਲਾਇਆ ਹੈ ਕਿ ਅਮਰੀਕੀ ਰਾਜਨੀਤਕ ਪ੍ਰਣਾਲੀ ਦੇ ਤਬਾਹ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਕ ਆਰਟੀਕਲ ’ਚ ਕਿਹਾ," ਕੁਝ ਲੋਕ ਕਹਿ ਸਕਦੇ ਹਨ ਕਿ ਅਮਰੀਕਾ ਯੂਕਰੇਨ ਨਹੀਂ ਹੈ । ਉਹ ਲੋਕ ਅਮਰੀਕੀ ਰਾਜਨੀਤਕ ਪ੍ਰਣਾਲੀ ਦੀ ਸ਼ਕਤੀ ਨੂੰ ਕਿਤੇ ਵੱਧ ਮੰਨ ਰਹੇ ਹਨ। ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕੀ ਪ੍ਰਣਾਲੀ ਕਮਜ਼ੋਰ ਹੁੰਦੀ ਜਾ ਰਹੀ ਹੈ ਤੇ ਕੈਂਸਰ ਵਰਗੀ ਬਦਤਰ ਸਥਿਤੀ ਦਾ ਸੰਕੇਤ ਦੇ ਰਹੀ ਹੈ।"
ਖ਼ਬਰ ’ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਚੀਨੀ ਲੋਕਾਂ ਨੂੰ ਹੁਣ ਵੀ ਉਹ ਦਿਨ ਬਾਖੂਬੀ ਯਾਦ ਹੈ, ਜੋ ਉਨ੍ਹਾਂ ਨੇ ਹਾਂਗਕਾਂਗ ’ਚ ਪ੍ਰਦਰਸ਼ਨਕਾਰੀਆਂ ਦੇ ਵਿਧਾਨ ਮੰਡਲ ਕੰਪਲੈਕਸ ’ਤੇ ਹਮਲੇ, ਭੰਨ-ਤੋੜ ਕਰਨ ਅਤੇ ਵਸਤਾਂ ਦੀ ਲੁੱਟ-ਖਸੁੱਟ ਨੂੰ ਦੇਖਣ ਦੌਰਾਨ ਮਹਿਸੂਸ ਕੀਤਾ ਸੀ।
 


author

Lalita Mam

Content Editor

Related News