ਡਿਲੀਵਰੀ ਬੁਆਏ ਨੇ ਲਿਫਟ 'ਚ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ

Thursday, Aug 23, 2018 - 05:10 PM (IST)

ਡਿਲੀਵਰੀ ਬੁਆਏ ਨੇ ਲਿਫਟ 'ਚ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ

ਬੀਜਿੰਗ (ਬਿਊਰੋ)— ਚੀਨ ਦੇ ਸ਼ਿਹੁਈ ਸ਼ਹਿਰ ਵਿਚ ਇਕ ਡਿਲੀਵਰੀ ਬੁਆਏ ਨੇ ਸ਼ਰਮਨਾਕ ਹਰਕਤ ਕੀਤੀ। ਜਿਸ ਕਾਰਨ ਇਸ ਪੇਸ਼ੇ ਨਾਲ ਜੁੜੇ ਲੋਕ ਸ਼ਰਮਿੰਦਾ ਹੋ ਰਹੇ ਹਨ। ਵੀਡੀਓ ਦੇਖ ਕੇ ਲੋਕਾਂ ਦਾ ਗੁੱਸਾ ਹੋਰ ਵੀ ਭੜਕ ਰਿਹਾ ਹੈ। ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ Weibo 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਫੂਡ ਡਿਲੀਵਰੀ ਬੁਆਏ ਲਿਫਟ ਵਿਚ ਗਾਹਕ ਲਈ ਖਾਣਾ ਲਿਜਾ ਰਿਹਾ ਹੈ। ਇਸ ਦੌਰਾਨ ਉਹ ਖਾਣਾ ਖੋਲ ਕੇ ਉਸ ਵਿਚ ਮੂੰਹ ਮਾਰਨ ਲੱਗਦਾ ਹੈ। ਲਿਫਟ ਰੁੱਕਣ ਤੱਕ ਉਹ ਮਜ਼ੇ ਨਾਲ ਖਾਣਾ ਖਾਂਦਾ ਰਹਿੰਦਾ ਹੈ। ਉਸ ਦੀ ਇਹ ਹਰਕਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਜਾਂਦੀ ਹੈ। 

 

ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਡਿਲੀਵਰੀ ਬੁਆਏ ਲਿਫਟ ਵਿਚ ਪਾਲੀਥੀਨ ਵਿਚੋਂ ਖਾਣਾ ਕੱਢਦਾ ਹੈ ਅਤੇ ਖਾਣ ਲੱਗਦਾ ਹੈ। ਚੀਨ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਚੀਨ ਦੀ ਮਸ਼ਹੂਰ ਫੂਡ ਡਿਲੀਵਰੀ ਐਪ 'ਮੀਟੁਆਨ' ਨੇ ਵੀਡੀਓ ਵਾਇਰਲ ਹੋਣ ਦੇ ਬਾਅਦ ਡਿਲੀਵਰੀ ਬੁਆਏ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਵੀਡੀਓ ਸ਼ਨੀਵਾਰ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਗਿਆ ਸੀ। ਹੁਣ ਤੱਕ ਇਸ ਵੀਡੀਓ ਦੇ 2 ਲੱਖ ਵਿਊਜ਼ ਹੋ ਚੁੱਕੇ ਹਨ ਅਤੇ 600 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।


Related News