ਚੀਨ ਨੇ ਹਾਂਗਕਾਂਗ ਨੂੰ ਲੈ ਕੇ ਕੀਤੀ ਟਿੱਪਣੀ ''ਤੇ ਪੋਂਪੀਓ ਦੀ ਕੀਤੀ ਨਿੰਦਾ

05/21/2020 8:25:09 PM

ਬੀਜ਼ਿੰਗ - ਚੀਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦੇ ਹਾਂਗਕਾਂਗ ਦੀ ਖੁਦਮੁਖਤਿਆਰੀ ਸਬੰਧਿਤ ਹਾਲ ਹੀ ਬਿਆਨਾਂ ਦੀ ਨਿੰਦਾ ਕੀਤੀ ਹੈ। ਪੋਂਪੀਓ ਨੇ ਕਿਹਾ ਸੀ ਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਯਕੀਨਨ ਨਹੀਂ ਸੀ ਕਿ ਕੀ ਹਾਂਗਕਾਂਗ ਨੇ ਅਜੇ ਵੀ ਚੀਨ ਨਾਲ ਆਪਣੀ ਖੁਦਮੁਖਤਿਆਰੀ ਬਣਾਏ ਰੱਖੀ ਹੈ। ਉੱਚ ਡਿਪਲੋਮੈਟ ਨੇ ਸੁਝਾਅ ਦਿੱਤਾ ਕਿ ਅਮਰੀਕਾ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੇ ਪ੍ਰਤੀ ਆਪਣੀ ਨੀਤੀ ਨੂੰ ਬਦਲ ਸਕਦਾ ਹੈ ਕਿ ਕਿਉਂਕਿ ਅਮਰੀਕਾ ਤੋਂ ਹਾਸਲ ਵਿਸ਼ੇਸ਼ ਦਰਜਾ ਖੁਦਮੁਖਤਿਆਰੀ ਦੇ ਇਕ ਅਹਿਮ ਪੱਧਰ 'ਤੇ ਸ਼ਰਤ ਸੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਂਗਕਾਂਗ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਬੁਲਾਰੇ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਹੋਰ ਅਧਿਕਾਰੀਆਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਸਖਤ ਨਿੰਦਾ ਕੀਤੀ।

ਬੁਲਾਰੇ ਨੇ ਉਸ ਬਿਆਨ ਦਾ ਵਿਰੋਧ ਕੀਤਾ ਜਿਸ ਵਿਚ ਆਖਿਆ ਗਿਆ ਸੀ ਕਿ ਚੀਨ ਸਰਕਾਰ ਅਤੇ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੀ ਸਰਕਾਰ ਹਾਂਗਕਾਂਗ 'ਤੇ ਦਬਾਅ ਬਣਾਉਣ 'ਤੇ ਲੱਗੀ ਹੋਈ ਹੈ। ਬਿਆਨ ਮੁਤਾਬਕ, ਕੇਂਦਰ ਸਰਕਾਰ ਅਤੇ ਹਾਂਗਕਾਂਗ ਦੇ ਅਧਿਕਾਰੀ ਸੰਯੁਕਤ ਰੂਪ ਤੋਂ ਕੋਵਿਡ-19 ਮਹਾਮਾਰੀ ਨਾਲ ਲੜ ਰਹੇ ਹਨ, ਜਦਕਿ ਅਮਰੀਕੀ ਅਧਿਕਾਰੀ ਵਾਰ-ਵਾਰ ਚੀਨ ਵਿਰੋਧੀ ਟਿੱਪਣੀਆਂ ਕਰਦੇ ਰਹੇ ਹਨ। ਚੀਨ ਨੇ ਪੋਂਪੀਓ 'ਤੇ ਹਾਂਗਕਾਂਗ ਦੇ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ ਦਾ ਹਵਾਲਾ ਦਿੰਦੇ ਹੋਏ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨ ਦਾ ਵੀ ਦੋਸ਼ ਲਗਾਇਆ। ਹਾਂਗਕਾਂਗ ਜੂਨ ਤੋਂ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੀ ਲਪੇਟ ਵਿਚ ਹੈ। ਪ੍ਰਸਤਾਵਿਤ ਹਵਾਲਗੀ ਬਿੱਲ ਦਾ ਵਿਰੋਧ ਕਰਨ ਲਈ ਕਈ ਪ੍ਰਦਰਸ਼ਨਕਾਰੀ ਸ਼ੁਰੂ ਵਿਚ ਸੜਕਾਂ 'ਤੇ ਉਤਰ ਆਏ ਪਰ ਅਕਤੂਬਰ ਵਿਚ ਇਸ ਨੂੰ ਵਾਪਸ ਲੈਣ ਤੋਂ ਬਾਅਦ ਵੀ ਦੰਗੇ ਜਾਰੀ ਰਹੇ ਅਤੇ ਹਿੰਸਕ ਹੋ ਗਏ। ਚੀਨ ਨੇ ਕਿਹਾ ਕਿ ਹਾਂਗਕਾਂਗ ਦੀ ਸਥਿਤੀ ਚੀਨ ਦੇ ਘਰੇਲੂ ਮਾਮਲਿਆਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਨਤੀਜਾ ਸੀ ਅਤੇ ਸਥਾਨਕ ਅਧਿਕਾਰੀਆਂ ਨੇ ਹਿੰਸਾ ਨੂੰ ਰੋਕਣ ਅਤੇ ਆਦੇਸ਼ ਨੂੰ ਬਹਾਰ ਕਰਨ ਲਈ ਪੂਰਾ ਸਮਰਥਨ ਵਿਅਕਤ ਕੀਤਾ।


Karan Kumar

Content Editor

Related News