ਚੀਨ ਦੀ ਕੋਲਾ ਖਾਨ 'ਚ ਵਾਪਰਿਆ ਹਾਦਸਾ, 22 ਕਰਮਚਾਰੀ ਫਸੇ ਅੰਦਰ

Sunday, Oct 21, 2018 - 11:59 AM (IST)

ਚੀਨ ਦੀ ਕੋਲਾ ਖਾਨ 'ਚ ਵਾਪਰਿਆ ਹਾਦਸਾ, 22 ਕਰਮਚਾਰੀ ਫਸੇ ਅੰਦਰ

ਬੀਜਿੰਗ,(ਏਜੰਸੀ)— ਚੀਨ ਦੇ ਸ਼ਾਨਡੋਂਗ ਜ਼ਿਲੇ 'ਚ ਕੋਲੇ ਦੀ ਖਾਨ 'ਚ ਧਮਾਕਾ ਹੋ ਜਾਣ ਕਾਰਨ 22 ਕਰਮਚਾਰੀ ਅੰਦਰ ਹੀ ਫਸ ਗਏ ਹਨ। ਇਹ ਹਾਦਸਾ ਸ਼ਨੀਵਾਰ ਰਾਤ ਨੂੰ ਵਾਪਰਿਆ ਅਤੇ ਕੰਮ ਕਰ ਰਹੇ ਕਰਮਚਾਰੀ ਅੰਦਰ ਹੀ ਫਸ ਗਏ।

 
ਫਿਲਹਾਲ ਇੱਥੇ ਬਚਾਅ ਕਾਰਜ ਚੱਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਅਗਸਤ ਮਹੀਨੇ ਇੱਥੇ ਇਕ ਕੋਲਾ ਖਾਨ 'ਚ ਧਮਾਕਾ ਹੋ ਜਾਣ ਕਾਰਨ 13 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਚੀਨ ਦੁਨੀਆ ਦਾ ਸਭ ਤੋਂ ਵੱਡਾ ਕੋਲਾ ਉਤਪਾਦਕ ਦੇਸ਼ ਹੈ। ਇੱਥੇ ਹਰ ਸਾਲ ਵੱਡੀ ਗਿਣਤੀ 'ਚ ਹਾਦਸੇ ਵਾਪਰਦੇ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਇਸ ਤਰ੍ਹਾਂ ਦੀ ਘਟਨਾਵਾਂ ਘੱਟ ਵਾਪਰ ਰਹੀਆਂ ਹਨ।


Related News