ਚੀਨ ਨੇ 18,489 ਗੈਰ-ਕਾਨੂੰਨੀ ਵੈੱਬਸਾਈਟਾਂ ਕੀਤੀਆਂ ਬੰਦ
Saturday, Jan 30, 2021 - 07:59 PM (IST)

ਬੀਜਿੰਗ-ਚੀਨ ਨੇ ਪਿਛਲੇ ਸਾਲ 18,489 'ਗੈਰ-ਕਾਨੂੰਨੀ' ਵੈੱਬਸਾਈਟਾਂ ਬੰਦ ਕਰ ਦਿੱਤੀਆਂ ਅਤੇ 4,551 ਆਨਲਾਈਨ ਮੰਚਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ। ਆਧਿਕਾਰਿਤ ਮੀਡੀਆ ਨੇ ਦੱਸਿਆ ਕਿ ਕੁਝ ਵੈੱਬਸਾਈਟਾਂ ਨੂੰ ਆਨਲਾਈਨ ਸਿਲੇਬਸ ਦੀ ਆੜ 'ਚ ਆਨਲਾਈਨ ਗੇਮ ਨੂੰ ਉਤਸ਼ਾਹ ਦੇਣ ਅਤੇ ਡੇਟਿੰਗ ਸੰਬੰਧੀ ਸੂਚਨਾ ਦੇਣ ਦੇ ਦੋਸ਼ 'ਚ ਬੰਦ ਕੀਤਾ ਗਿਆ ਤਾਂ ਕਈ ਹੋਰਾਂ ਨੂੰ ਅਸ਼ਲੀਲਤਾ ਅਤੇ ਹਿੰਸਕ ਸਮਗਰੀ ਵਰਗੀਆਂ ਗੈਰ-ਕਾਨੂੰਨੀ ਚੀਜਾਂ ਪ੍ਰਸਾਰਿਤ ਕਰਨ ਦੇ ਦੋਸ਼ 'ਚ ਬੰਦ ਕੀਤਾ ਗਿਆ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਇਸ ਨੇ ਕਿਹਾ ਕਿ 2020 'ਚ ਇਸ ਤਰ੍ਹਾਂ ਦੀਆਂ 18,489 'ਗੈਰ-ਕਾਨੂੰਨੀ' ਵੈੱਬਸਾਈਟਾਂ ਬੰਦ ਕੀਤੀਆਂ ਗਈਆਂ ਅਤੇ 4,551 ਆਨਲਾਈਨ ਮੰਚਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ। ਆਲੋਚਕਾਂ ਦਾ ਦੋਸ਼ ਹੈ ਕਿ ਸਰਕਾਰ ਨੇ ਇਹ ਕਦਮ ਆਲੋਚਨਾਤਮਕ ਸਮਗਰੀ ਕਾਰਣ ਚੁੱਕਿਆ ਹੈ ਜਿਸ ਨੂੰ ਉਹ ਪਸੰਦ ਨਹੀਂ ਕਰਦੀ।
ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।