ਇਵਾਂਕਾ ਦੇ ਟਵੀਟ ਨਾਲ ਕਲੀਨ ਬੋਲਡ ਹੋਇਆ ਚੀਨ

Wednesday, Jun 13, 2018 - 01:53 AM (IST)

ਵਾਸ਼ਿੰਗਟਨ — ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੁਲਾਕਾਤ ਖਤਮ ਹੋ ਗਈ। ਇਸ ਮੁਲਾਕਾਤ ਤੋਂ ਪਹਿਲਾਂ ਹੀ ਟਰੰਪ ਦੀ ਐਡਵਾਇਜ਼ਰ ਅਤੇ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਨੇ ਇਕ ਅਜਿਹਾ ਚੀਨੀ ਮੁਹਾਵਰਾ ਟਵੀਟ ਕਰ ਦਿੱਤਾ ਜਿਸ ਨੇ ਚੀਨ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਦੋਹਾਂ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦੇ ਨੇਤਾ ਮੁਲਾਕਾਤ ਕਰ ਰਹੇ ਹਨ। ਇਨ੍ਹਾਂ ਦੋਹਾਂ ਦੀ ਮੁਲਾਕਾਤ 'ਤੇ ਚੀਨ ਨੇ ਨਜ਼ਰ ਟਿਕਾਈ ਹੋਈ ਹੈ। ਟਰੰਪ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਕਿਮ ਜੋਂਗ, ਚੀਨ ਹੋ ਕੇ ਆਏ ਹਨ। ਟਰੰਪ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਚੀਨ ਨੇ ਕਿਮ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਇਵਾਂਕਾ ਨੇ ਸੋਮਵਾਰ ਨੂੰ ਮੁਲਾਕਾਤ ਤੋਂ ਪਹਿਲਾਂ ਟਵੀਟ ਕੀਤਾ, 'ਜੋ ਸੋਚਦੇ ਹਨ ਕਿ ਇਹ ਨਹੀਂ ਹੋ ਸਕਦਾ ਹੈ ਉਨ੍ਹਾਂ ਨੂੰ ਅਜਿਹਾ ਕਰਨ ਵਾਲੇ ਲੋਕਾਂ ਵਿਚਾਲੇ ਰੁਕਾਵਟ ਨਹੀਂ ਪਾਉਣੀ ਚਾਹੀਦੀ।' ਇਵਾਂਕਾ ਨੇ ਇਸ ਦੇ ਨਾਲ ਹੀ ਲਿਖਿਆ ਚੀਨੀ ਕਹਾਵਤ। ਦੋਵੇਂ ਨੇਤਾ ਦਹਾਕਿਆਂ ਤੋਂ ਚੱਲੇ ਆ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੈ ਪੈਦਾ ਤਣਾਅ ਨੂੰ ਖਤਮ ਕਰਨ ਲਈ ਮੁਲਾਕਾਤ ਕਰ ਰਹੇ ਹਨ। ਜਿਵੇਂ ਕਿ ਇਵਾਂਕਾ ਨੇ ਇਹ ਟਵੀਟ ਕੀਤਾ ਕਿ ਚੀਨ 'ਚ ਯੂਜ਼ਰ ਪਰੇਸ਼ਾਨ ਹੋ ਗਏ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਵਾਂਕਾ ਨੇ ਆਖਿਰ ਇਹ ਟਵੀਟ ਕਿਉਂ ਕੀਤਾ ਹੈ।

 


ਚੀਨ ਦੀ ਮਾਇ੍ਰਕੋਬਲਾਗਿੰਗ ਵੈੱਬਸਾਈਟ ਵੀਬੋ ਲਈ ਜ਼ਿੰਮੇਵਾਰ ਚੈਨਲ ਸਿਨਾ ਨੇ ਲਿਖਿਆ, 'ਸਾਡੇ ਐਡੀਟਰ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਿਰ ਇਹ ਕਿਹੜਾ ਚੀਨੀ ਮੁਹਾਵਰਾ ਹੈ। ਪਲੀਜ਼, ਸਾਡੀ ਮਦਦ ਕਰੋ।' ਸਿਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਲਿਖਿਆ ਸੀ। ਇਸ ਤੋਂ ਬਾਅਦ ਵੀਬੋ ਤੋਂ ਹਜ਼ਾਰਾਂ ਦੀ ਗਿਣਤੀ 'ਚ ਯੂਜ਼ਰਾਂ ਦੇ ਕੁਮੈਂਟਜ਼ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਕੁਮੈਂਟਾਂ 'ਚ ਕਈ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਗਈਆਂ ਸਨ। ਕੁਝ ਲੋਕਾਂ ਨੇ ਕਿਹਾ ਕਿ ਇਹ ਉਹ ਮੁਹਾਵਰਾ ਹੈ, 'ਬੁੱਢੇ ਮੂਰਖ ਨੇ ਪਹਾੜਾਂ ਨੂੰ ਹਟਾ ਦਿੱਤਾ।' ਚੀਨ 'ਚ ਇਹ ਮੁਹਾਵਰਾ ਕਾਫੀ ਮਸ਼ਹੂਰ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਅਜਿਹਾ ਆਦਮੀ ਜੋ ਇਸ ਪੱਧਰ ਯਤਨ ਕਰਦਾ ਹੈ ਕਿ ਉਹ ਪਹਾੜਾਂ ਨੂੰ ਵੀ ਹਿਲਾ ਸਕਦਾ ਹੈ।
ਇਵਾਂਕਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਚੀਨ 'ਚ ਕਾਫੀ ਫੈਂਸ ਹਨ, ਉਨ੍ਹਾਂ ਦੀ 6 ਸਾਲਾਂ ਦੀ ਧੀ ਅਰਾਬੇਲਾ ਕਸ਼ਨਰ ਮੈਂਡ੍ਰਿਨ ਭਾਸ਼ਾ 'ਚ ਕਵਿਤਾ ਗਾ ਕੇ ਆਨਲਾਈਨ ਕਾਫੀ ਮਸ਼ਹੂਰ ਹੋ ਚੁੱਕੀ ਹੈ। ਸਿਰਫ 1 ਸਾਲ ਦੇ ਅੰਦਰ ਹੀ ਅਰਾਬੇਲਾ ਨੂੰ ਚੀਨ 'ਚ ਪਾਪੁਲੈਰਿਟੀ ਮਿਲ ਗਈ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜਦੋਂ ਪਿਛਲੇ ਸਾਲ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ ਤਾਂ ਉਨ੍ਹਾਂ ਨੂੰ ਉਸ ਦੀ ਵੀਡੀਓ ਦਿਖਾਈ ਗਈ ਸੀ। ਇਵਾਂਕਾ ਦੀ ਕਹਾਵਤ ਨੇ ਚੀਨ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਸ ਦਾ ਕੁਝ ਮਤਲਬ ਤਾਂ ਹੈ ਪਰ ਇਹ ਕਿਹੜੀ ਕਹਾਵਟ ਹੈ ਇਹ ਉਨ੍ਹਾਂ ਨੂੰ ਵੀ ਨਹੀਂ ਪਤਾ। ਕੁਮੈਂਟ ਕਰਨ ਵਾਲੇ ਇਕ ਵਿਅਕਤੀ ਨੇ ਲਿਖਿਆ ਇਵਾਂਕਾ ਦੀ ਇਕ ਕਹਾਵਤ ਨੇ ਚੀਨ 'ਚ ਹਰ ਇੰਟਰਨੈੱਟ ਯੂਜ਼ਰ ਦੇ ਸਿਰ 'ਚ ਦਰਦ ਕਰ ਦਿੱਤਾ। ਅਮਰੀਕਾ ਦੀ ਮੈਗਜ਼ੀਨ ਵੀਕਲੀ ਸਟੈਂਡਰਡ ਦੇ ਐਡੀਟਰ ਬਿਲ ਕ੍ਰਿਸਟਲ ਮੁਤਾਬਕ ਇਹ 20ਵੀਂ ਸਦੀ ਦੀ ਕੋਈ ਕਹਾਵਤ ਹੈ, ਜਿਸ ਦਾ ਅਮਰੀਕੀ ਵਰਜਨ ਇਵਾਂਕਾ ਨੇ ਇਸਤੇਮਾਲ ਕੀਤਾ ਹੈ।


Related News