ਚੀਨ ਦਾ ਵੱਡਾ ਦਾਅਵਾ : ‘ਕੋਰੋਨਾ ਵਾਇਰਸ’ ਲਾਗ ਨਹੀਂ ਹੈ ਚੀਨ ਦੀ ਦੇਣ (ਵੀਡੀਓ)

Tuesday, Oct 13, 2020 - 06:06 PM (IST)

ਜਲੰਧਰ (ਬਿਊਰੋ) - ਵਿਸ਼ਵ ਭਰ 'ਚ ਫੈਲੀ ਕੋਰੋਨਾ ਮਹਾਮਾਰੀ ਦੇ ਚਲਦਿਆਂ ਹੁਣ ਤੱਕ 10 ਲੱਖ ਇੱਕਆਸੀ ਹਜ਼ਾਰ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਵਰਲਡੋਮੀਟਰ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਅਮਰੀਕਾ 'ਚ 2,19695 ਲੋਕ ਮਰ ਚੁੱਕੇ ਹਨ। ਓਥੇ ਹੀ ਸਾਡੇ ਦੇਸ਼ 'ਚ 1,09184, ਬ੍ਰਾਜ਼ੀਲ 'ਚ 1,50506, ਰਸ਼ੀਆ 'ਚ 22,597 ਲੋਕ ਮਰ ਚੁੱਕੇ ਹਨ। ਦੂਜੇ ਪਾਸੇ ਇਸ ਲਾਗ ਦਾ ਕੇਂਦਰ ਰਹੇ ਚੀਨ 'ਚ ਇਸ ਵਾਇਰਸ ਕਾਰਨ ਹੁਣ ਤੱਕ 4636 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਦੱਸੀਆਂ ਜਾ ਰਹੀਆਂ ਹਨ। ਇਸ ਵਾਇਰਸ ਨਾਲ ਸਿਰਫ ਜਾਨੀ ਨੁਕਸਾਨ ਹੀ ਨਹੀਂ ਹੋਇਆ ਸਗੋਂ ਵਿਸ਼ਵ ਭਰ ਦੀ ਆਰਥਿਕ ਹਾਲਤ ਵੀ ਵਿਗੜ ਗਈ ਹੈ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਹਾਲ ਹੀ 'ਚ ਕੈਂਬਰਿਜ ਯੂਨੀਵਰਸਿਟੀ ਨੇ ਇੱਕ ਸਰਵੇ ਕੀਤਾ, ਜਿਸ ਨੂੰ ਵਰਲਡ ਇਕੋਨਾਮਿਕ ਫੋਰਮ ਨੇ ਆਪਣੀ ਵੈਬਸਾਈਟ ’ਤੇ ਪਬਲਿਸ਼ ਕੀਤਾ। ਇਸ ਰਿਪੋਰਟ ਮੁਤਾਬਕ ਆਉਣ ਵਾਲੇ 5 ਸਾਲਾਂ 'ਚ ਵਿਸ਼ਵ ਨੂੰ 82 ਟ੍ਰਿਲੀਅਨ ਦਾ ਨੁਕਸਾਨ ਹੋਵੇਗਾ, ਜੋ ਬਹੁਤ ਵੱਡਾ ਨੁਕਸਾਨ ਹੈ। ਕਈ ਵੱਡੀਆਂ ਏਕੋਨੀਮੀਜ਼ ਨੂੰ ਮਿਲਾਕੇ ਇੰਨੀ ਵੱਡੀ ਏਕੋਨੋਮੀ ਨਹੀਂ ਬਣ ਸਕਦੀ। ਜ਼ਿਕਰਯੋਗ ਹੈ ਕਿ ਤਾਲਾਬੰਦੀ ਕਾਰਨ ਕਈ ਕੰਪਨੀਆਂ ਨੂੰ ਨੁਕਸਾਨ ਹੋਇਆ ਹੈ। ਬਹੁਤ ਸਾਰੇ ਵਪਾਰ ਪ੍ਰਭਾਵਿਤ ਹੋਏ ਅਤੇ ਲਘੂ ਕਾਰੋਬਾਰ ਲਗਭਗ ਬੰਦ ਹੋ ਗਏ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਾਲਾਬੰਦੀ ਦੇ ਕਾਰਨ ਖੇਤੀਬਾੜੀ ’ਤੇ ਪਏ ਪ੍ਰਭਾਵ ਸਦਕਾ ਕੁਝ ਦੇਸ਼ਾਂ 'ਚ ਆਉਣ ਵਾਲੇ ਸਮੇਂ 'ਚ ਭੁੱਖਮਰੀ ਜਿਹੇ ਹਾਲਾਤ ਵੀ ਪੈਦਾ ਹੋ ਸਕਦੇ ਹਨ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਪਰ ਹੁਣ ਵੱਖ ਵੱਖ ਦੇਸ਼ਾਂ 'ਚ ਇੱਕ ਨਵੀਂ ਬਹਿਸ ਜਨਮ ਲੈ ਰਹੀ ਹੈ। ਜਿਸ 'ਚ ਸਵਾਲ ਉਠਾਇਆ ਜਾ ਰਿਹਾ ਹੈ ਕਿ ਇਸ ਲਾਗ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਆਖ਼ਿਰ ਕੌਣ ਲਵੇਗਾ? ਅਮਰੀਕਾ ਅਤੇ ਆਸਟ੍ਰੇਲੀਆ ਤੋਂ ਇਲਾਵਾ ਕੁਝ ਹੋਰ ਚੁਨਿੰਦਾ ਦੇਸ਼ ਹਨ, ਜੋ ਸਪਸ਼ਟ ਰੂਪ 'ਚ ਕਹਿ ਚੁਕੇ ਹਨ ਕਿ ਚੀਨ ਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਪਰ ਚੀਨੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੂਰਾ ਡਾਟਾ ਹੈ, ਜਿਸ ਮੁਤਾਬਕ ਕੋਰੋਨਾ ਵਾਇਰਸ ਚੀਨ 'ਚ ਫੈਲਣ ਤੋਂ ਪਹਿਲਾਂ ਹੋਰ ਦੇਸ਼ਾਂ ਵਿੱਚ ਫੈਲ ਚੁੱਕਿਆ ਸੀ। ਚੀਨ ਨੇ ਸਭ ਤੋਂ ਪਹਿਲਾਂ ਇਸਦਾ ਪਤਾ ਲਗਾਕੇ ਇਸਨੂੰ ਰਿਪੋਰਟ ਕੀਤਾ ਅਤੇ ਸਫਲ ਤਾਲਾਬੰਦੀ ਦਾ ਐਲਾਨ ਕੀਤਾ। 

ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)

ਓਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਚੀਨ ਨੂੰ ਇਸ ਲਾਗ ਲਈ ਜ਼ਿੰਮੇਵਾਰ ਠਹਿਰਾਉਂਦੇ ਆ ਰਹੇ ਹਨ। ਆਪਣੀ ਹਰ ਕਾਨਫਰੰਸ 'ਚ ਉਨ੍ਹਾਂ ਨੇ ਚੀਨ ਨੂੰ ਸਿਧੇ ਤੌਰ ’ਤੇ ਇਸ ਲਾਗ ਲਈ ਜ਼ਿੰਮੇਵਾਰ ਦੱਸਿਆ। ਵਿਸ਼ਵ ਸਿਹਤ ਸੰਗਠਨ ਵੀ ਇਸ ਵਾਇਰਸ ਦਾ ਕੇਂਦਰ ਰਹੇ ਚੀਨ 'ਚ ਆਪਣੀ ਜਾਂਚ ਪੜਤਾਲ ਸ਼ੁਰੂ ਕਰਨ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ 'ਚ ਆਸਟ੍ਰੇਲੀਆ ਨੇ ਚੀਨ ’ਤੇ ਦਬਾਅ ਬਣਾਉਣ ਦੀ ਗੱਲ ਆਖੀ ਸੀ। ਚੀਨ 'ਚ ਇਸਦੀ ਸ਼ੁਰੂਆਤ ਬਾਰੇ ਜਾਂਚ ਕਰਨ ਦਾ ਫੈਸਲਾ ਲਿਆ ਗਿਆ ਸੀ। ਹਾਲਾਂਕਿ ਅਜੇ ਤਕ ਇਹ ਪੜਤਾਲ ਸ਼ੁਰੂ ਨਹੀਂ ਹੋਈ ਹੈ। 

ਪੜ੍ਹੋ ਇਹ ਵੀ ਖਬਰ - ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ, ਜਾਣੋ ਕੀ ਹੈ ਕਹਾਣੀ (ਵੀਡੀਓ) 

ਦੂਜੇ ਪਾਸੇ ਚੀਨ ਦਾ ਦਾਅਵਾ ਹੈ ਕਿ ਇਹ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਨਹੀਂ ਬਣਾਇਆ ਗਿਆ ,ਸਗੋਂ ਬਾਕੀ ਦੇਸ਼ਾਂ 'ਚ ਫੈਲਿਆ ਅਜਿਹਾ ਨਵੇਕਲਾ ਵਾਇਰਸ ਹੈ, ਜਿਸਦੇ ਜੀਨੋਮ ਦੀ ਜਾਣਕਾਰੀ ਚੀਨ ਵੱਲੋਂ ਦਿੱਤੀ ਗਈ ਅਤੇ ਬਾਕੀ ਦੇਸ਼ਾਂ ਨੂੰ ਸੂਚਿਤ ਕੀਤਾ ਗਿਆ। ਪਰ ਹੁਣ ਸਮਾਂ ਹੈ ਕਿ ਅਮਰੀਕਾ, ਭਾਰਤ, ਜਰਮਨੀ, ਫਰਾਂਸ ਅਤੇ ਜਪਾਨ ਵਰਗੇ ਦੇਸ਼ ਅੱਗੇ ਆਉਣ ਅਤੇ ਇੱਕ ਐਲਾਨ ਪਾਸ ਕਰਨ ਅਤੇ ਸਪਸ਼ਟ ਤੌਰ ’ਤੇ ਕਹਿਣ ਕਿ ਇਸ ਵਿਸ਼ਵ ਲਾਗ ਨੂੰ ਫੈਲਾਉਣ ਵਾਲਾ ਦੇਸ਼ ਚੀਨ ਹੀ ਹੈ। ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਦੇਸ਼ ਅਜਿਹੀ ਗ਼ਲਤੀ ਨਾ ਕਰੇ ਜਿਸਦਾ ਖਮਿਆਜ਼ਾ ਅੱਜ ਪੂਰਾ ਵਿਸ਼ਵ ਭੁਗਤ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ


author

rajwinder kaur

Content Editor

Related News