ਟੈਕਸਾਸ ਵਿਚ ਚੀਨੀ ਦੂਤਘਰ ਨੂੰ ਬੰਦ ਕਰਨ ਦੇ ਹੁਕਮ 'ਤੇ ਚੀਨ ਨੇ USA ਨੂੰ ਦਿੱਤੀ ਚਿਤਾਵਨੀ

07/23/2020 10:32:08 AM

ਵਾਸ਼ਿੰਗਟਨ- ਚੀਨ ਨੇ ਅਮਰੀਕਾ ਦੇ ਹਿਊਸਟਨ ਅਤੇ ਟੈਕਸਾਸ ਸਥਿਤ ਚੀਨੀ ਦੂਤਘਰਾਂ ਨੂੰ ਬੰਦ ਕਰਨ ਦੇ ਹੁਕਮ 'ਤੇ ਸਖਤ ਇਤਰਾਜ਼ ਜਤਾਇਆ ਤੇ ਚਿਤਾਵਨੀ ਦਿੱਤੀ ਕਿ ਉਹ ਇਸ ਦਾ ਜਵਾਬ ਦੇਵੇਗਾ ਕਿਉਂਕਿ ਉਹ ਇਸ ਨੂੰ ਰਾਜਨੀਤਕ ਉਕਸਾਵੇ ਦੀ ਕਾਰਵਾਈ ਮੰਨਦਾ ਹੈ।

ਇੱਥੇ ਸਥਿਤ ਚੀਨੀ ਦੂਤਘਰ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਹਿਊਸਟਨ ਵਿਚ ਚੀਨ ਦੇ ਵਪਾਰਕ ਦੂਤਘਰ ਨੂੰ ਅਚਾਨਕ ਬੰਦ ਕਰਨ ਦੇ ਹੁਕਮ ਦਾ ਦ੍ਰਿੜਤਾ ਨਾਲ ਵਿਰੋਧ ਕਰਦੇ ਹਾਂ। ਅਸੀਂ ਅਮਰੀਕਾ ਨਾਲ ਇਸ ਗਲਤ ਫੈਸਲੇ ਨੂੰ ਤਤਕਾਲ ਵਾਪਸ ਲੈਣ ਦੀ ਮੰਗ ਕਰਦੇ ਹਾਂ। ਨਹੀਂ ਤਾਂ ਚੀਨ ਨੂੰ ਇਸ ਦਾ ਵੈਲਿਡ ਅਤੇ ਜ਼ਰੂਰੀ ਕਾਰਵਾਈ ਜ਼ਰੀਏ ਇਸ ਦਾ ਜਵਾਬ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਿਊਸਟਨ ਅਤੇ ਟੈਕਸਾਸ ਸਥਿਤ ਚੀਨ ਦੇ ਮਿਸ਼ਨਾਂ ਨੂੰ ਜਾਸੂਸੀ ਕਰਨ ਦੇ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਤਕ ਬੰਦ ਕਰਨ ਦਾ ਹੁਕਮ ਦਿੱਤਾ ਹੈ।


Lalita Mam

Content Editor

Related News