ਚੀਨ : ਕੈਮੀਕਲ ਪਲਾਂਟ ''ਚ ਧਮਾਕਾ, 3 ਲੋਕਾਂ ਦੀ ਮੌਤ
Wednesday, Apr 24, 2019 - 09:34 AM (IST)

ਹਾਹੋਟ, (ਭਾਸ਼ਾ)— ਉੱਤਰੀ ਚੀਨ 'ਚ ਇਨਰ ਮੋਂਗੋਲੀਆ ਖੇਤਰ ਦੇ ਉਲਨਕਿਊਬ ਸ਼ਹਿਰ 'ਚ ਬੁੱਧਵਾਰ ਨੂੰ ਇਕ ਕੈਮੀਕਲ ਪਲਾਂਟ 'ਚ ਧਮਾਕੇ ਹੋਏ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਤੜਕੇ 2.55 ਵਜੇ ਦੋਂਗਜਿਆਂਗ ਕੈਮੀਕਲ ਨੂੰ ਲਿਮੀਟਡ 'ਚ ਧਮਾਕਾ ਹੋਇਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਫਾਈਟਰਜ਼ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।