ਚੀਨ : ਬੇਕਾਬੂ ਹੋਈ ਕਾਰ ਭੀੜ 'ਚ ਵੱਜੀ, 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Friday, Mar 22, 2019 - 09:15 AM (IST)

ਬੀਜਿੰਗ (ਭਾਸ਼ਾ)— ਮੱਧ ਚੀਨ ਵਿਚ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਕਾਰ ਬੇਕਾਬੂ ਹੋ ਕੇ ਭੀੜ ਵਿਚ ਦਾਖਲ ਹੋ ਗਈ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।
ਕਾਰ ਦੇ ਡਰਾਈਵਰ ਦੀ ਪੁਲਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸਰਕਾਰੀ ਟੀਵੀ ਨੇ ਦੱਸਿਆ ਕਿ ਹੁਬੇਈ ਸੂਬੇ ਦੇ ਜਾਓਯਾਂਗ ਸ਼ਹਿਰ ਵਿਚ ਤੜਕਸਾਰ ਹੋਏ ਇਸ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।