ਚੀਨ ਬਣ ਸਕਦਾ ਹੈ ਦੁਨੀਆ ਦੀ ਸੁਪਰਪਾਵਰ

12/07/2019 9:35:28 PM

ਵਾਸ਼ਿੰਗਟਨ (ਇੰਟ.)- ਚੀਨ ਵਿਸ਼ਵ ਵਿਚ ਆਪਣਾ ਦਬਦਬਾ ਬਣਾਉਣ ਦੀ ਆਪਣੀ ਸਮੱਗਰੀ ਤੇ ਰਣਨੀਤੀ ਨਾਲ ਇਕੱਲਾ ਸੁਪਰਪਾਵਰ ਬਣ ਸਕਦਾ ਹੈ। ਅਮਰੀਕਾ ਰੱਖਿਆ ਵਿਭਾਗ ਪੇਂਟਾਗਨ ਵਿਚ ਰੱਖਿਆ ਸਕੱਤਰ ਜਾਨ ਸੀ. ਰੂਡ ਨੇ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਸਾਹਮਣੇ ਕਿਹਾ ਕਿ ਚੀਨ ਕੋਲ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਇਸ ਨੂੰ ਵਧਾ ਰਿਹਾ ਹੈ। ਚੀਨ ਦੀ ਆਰਮੀ ਵਿਚ ਦਸ ਲੱਖ ਤੋਂ ਵਧ ਫੌਜੀ, 300 ਨੇਵੀ ਕਰਮਚਾਰੀ ਤੇ 250 ਜੰਗੀ ਜਹਾਜ਼ ਹਨ।

ਹਵਾਈ ਫੌਜ ਕੋਲ 2,600 ਤੋਂ ਵਧੇਰੇ ਜਹਾਜ਼ ਹਨ। ਫੌਜ ਕੋਲ ਬੈਲਿਸਟਿਕ ਮਿਜ਼ਾਈਲਸ ਵੀ ਹਨ। ਇਹਨਾਂ ਵਿਚ 750-1500 ਸ਼ਾਰਟ ਰੇਂਜ, 150-450 ਮੀਡੀਅਮ ਰੇਂਜ ਅਤੇ 80-160 ਇੰਟਰਮੀਡੀਏਟ ਰੇਂਜ ਦੇ ਹਥਿਆਰ ਹਨ। ਰੂਡ ਨੇ ਕਿਹਾ ਕਿ ਚੀਨ (ਡ੍ਰੈਗਨ) ਦੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਇਹਨਾਂ ਲੜਾਕੂ ਜਹਾਜ਼ਾਂ ਦੀ ਰੇਂਜ ਅਮਰੀਕਾ ਤੱਕ ਹੈ। ਉਹ ਪ੍ਰਮਾਣੂ ਹਥਿਆਰਾਂ ਨਾਲ ਲੈਸ ਆਪਣੀ ਫੌਜ ਨੂੰ ਹੋਰ ਤਾਕਤਵਾਰ ਬਣਾ ਰਹੇ ਹਨ। ਕਮੇਟੀ ਦੇ ਮੁਖੀ ਸੈਨੇਟਰ ਜਿਮ ਨੇ ਕਿਹਾ ਕਿ ਜਦੋਂ ਚੀਨ ਫੌਜੀ ਖਰਚ ਵਧਾ ਰਿਹਾ ਸੀ ਤਾਂ ਉਬਾਮਾ ਪ੍ਰਸ਼ਾਸਨ ਦੇ ਸਮੇਂ ਇਸ ਦੀਆਂ ਡਿਫੈਂਸ ਐਪ੍ਰੋਪ੍ਰਏਸ਼ਨ ਨੂੰ 25 ਫੀਸਦੀ ਘੱਟ ਕਰ ਦਿੱਤਾ ਗਿਆ ਸੀ।

ਚੀਨ ਦੇ ਰੱਖਿਆ ਬਜਟ ਵਿਚ 850 ਫੀਸਦੀ ਵਾਧਾ
ਰੱਖਿਆ ਸਕੱਤਰ ਰੂਡ ਨੇ ਕਿਹਾ ਕਿ ਚੀਨ ਬਜਟ ਦੇ ਪੈਸੇ ਦਾ ਵੱਡਾ ਹਿੱਸਾ ਖਾਸ ਤੌਰ ’ਤੇ ਪੁਲਾੜ, ਸਮੁੰਦਰੀ ਯੁੱਧ, ਲੰਬੀ ਦੂਰੀ ਦੀਆਂ ਮਿਜ਼ਾਇਲਾਂ ਆਦਿ ’ਤੇ ਖਰਚ ਕਰਦਾ ਹੈ। ਚੀਨ ਆਪਣੇ ਫੌਜੀਆਂ ਤੇ ਸਿਆਸੀ ਵਿਕਾਸ ਲਈ ਆਪਣੀ ਸਾਈਬਰ ਸਮਰੱਥਾ ਨੂੰ ਵਧਾ ਰਿਹਾ ਹੈ।

ਇੰਨਾਂ ਹੀ ਨਹੀਂ ਚੀਨ ਦਾ ਰੱਖਿਆ ਬਜਟ 20 ਸਾਲਾਂ ਵਿਚ 1.42 ਲੱਖ ਕਰੋੜ ਤੋਂ ਵਧ ਕੇ 12 ਲੱਖ ਕਰੋੜ ਹੋ ਗਿਆ ਹੈ। ਇਸ ਨਾਲ 850 ਫੀਸਦੀ ਦਾ ਵਾਧਾ ਹੋਇਆ ਹੈ। ਦੱਖਣੀ ਚੀਨ ਸਾਗਰ ਤੇ ਅਫਰੀਕਾ ਵਿਚ ਉਸ ਦੀਆਂ ਸੈਨਿਕ ਗਤੀਵਿਧੀਆਂ ਜਾਰੀ ਹਨ। 2017 ਵਿਚ ਚੀਨ ਨੇ ਜਿਬੂਤੀ ਵਿਚ ਆਪਣਾ ਪਹਿਲਾ ਵਿਦੇਸ਼ੀ ਬੇਸ ਵੀ ਬਣਾਇਆ ਹੈ।

ਪ੍ਰਮਾਣੂ ਸਮਰੱਥਾ ਦਾ ਵਿਕਾਸ ਕਰ ਰਿਹਾ ਹੈ ਚੀਨ
ਰੂਡ ਨੇ ਕਿਹਾ ਕਿ ਲਗਾਤਾਰ ਆਪਣੀ ਪ੍ਰਮਾਣੂ ਸਮਰੱਥਾ ਵਧਾ ਰਿਹਾ ਹੈ। ਇੰਨਾਂ ਹੀ ਨਹੀਂ ਪੀਪਲਸ ਲਿਬਰੇਸ਼ਨ ਆਰਮੀ ਦੀ ਸੈਨਾ ਐੱਸ.ਐੱਸ.ਬੀ.ਐੱਨ. ਸ਼੍ਰੇਣੀ ਦੀਆਂ ਪਣਡੁੱਬੀਆਂ ਦੀ ਗਿਣਤੀ 4 ਤੋਂ ਵਧਾ ਕੇ 6 ਕਰਨ ਵਾਲੀ ਹੈ। ਰਾਕੇਟ ਫੋਰਸ ਲਗਭਗ 90 ਇੰਟਰਕਾਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਤੈਨਾਤ ਕਰ ਰਹੀ ਹੈ। ਚੀਨੀ ਸੈਨਾ ਦੇ ਕੋਲ ਏਅਰ ਲਾਂਚ ਕਰੂਜ ਮਿਜ਼ਾਈਲਾਂ ਨੂੰ ਲਿਜਾਉਣ ਵਾਲੀ ਐੱਚ-6 ਜਹਾਜ਼ ਵੀ ਹਨ।


Baljit Singh

Content Editor

Related News