ਚੀਨ ਬਣਾ ਰਿਹਾ ਪਾਣੀ ’ਚ ਰਹਿਣ ਵਾਲਾ ਖ਼ਤਰਨਾਕ ਰੋਬੋਟ, ਦੁਸ਼ਮਣ ਦਾ ਜਹਾਜ਼ ਪਲਾਂ ’ਚ ਕਰ ਸਕਦੈ ਤਬਾਹ
Friday, Jul 09, 2021 - 02:30 PM (IST)
ਇੰਟਰਨੈਸ਼ਨਲ ਡੈਸਕ : ਚੀਨ ਪਾਣੀ ’ਚ ਰਹਿਣ ਵਾਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟ ਬਣਾ ਰਿਹਾ ਹੈ, ਜੋ ਸਮੁੰਦਰ ’ਚ ਲੁਕ ਕੇ ਦੁਸ਼ਮਣ ਦੇ ਜਹਾਜ਼ ਨੂੰ ਟਾਰਪੀਡੋ (ਪਾਣੀ ’ਚ ਵਰਤਿਆ ਜਾਣ ਵਾਲਾ ਹਥਿਆਰ) ਨਾਲ ਹਮਲਾ ਕਰ ਕੇ ਪਲਾਂ ’ਚ ਹੀ ਤਬਾਹ ਕਰ ਸਕਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਕੰਮ ਲਈ ਰੋਬੋਟ ਨੂੰ ਮਨੁੱਖ ਦੇ ਮਾਰਗਦਰਸ਼ਨ ਦੀ ਵੀ ਲੋੜ ਨਹੀਂ ਪਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਮਨੁੱਖ-ਰਹਿਤ ਅੰਡਰਵਾਟਰ ਵ੍ਹੀਕਲਜ਼ (ਯੂ. ਯੂ. ਵੀ.) ਨੂੰ ਦਹਾਕਿਆਂ ਪਹਿਲਾਂ ਕੀਤੇ ਗਏ ਪ੍ਰੀਖਣਾਂ ’ਚ ਸ਼ਾਮਲ ਕੀਤਾ ਗਿਆ ਸੀ। ਪ੍ਰੀਖਣ ਦੌਰਾਨ ਇਹ ਯੂ. ਯੂ. ਵੀ. ਡੰਮੀ ਸਬਮਰੀਨ ਨੂੰ ਖੋਜਣ ਤੇ ਉਸ ’ਤੇ ਟਾਰਪੀਡੋ ਨਾਲ ਹਮਲਾ ਕਰਨ ’ਚ ਸਫਲ ਰਿਹਾ।
ਇਹ ਵੀ ਪੜ੍ਹੋ : ਬੰਗਲਾਦੇਸ਼ : ਫੈਕਟਰੀ ’ਚ ਅੱਗ ਲੱਗਣ ਕਾਰਨ 6ਵੀਂ ਮੰਜ਼ਿਲ ਤੋਂ ਲੋਕਾਂ ਨੇ ਮਾਰੀਆਂ ਛਾਲ਼ਾਂ, 3 ਦੀ ਮੌਤ ਤੇ ਦਰਜਨਾਂ ਜ਼ਖ਼ਮੀ
ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ ਚੀਨ ਨੇ ਪ੍ਰੀਖਣ ਤਾਈਵਾਨ ਦੇ ਸਟ੍ਰੇਟ ’ਤੇ ਕੀਤੇ ਹਨ, ਜਿਸ ’ਚ ਇਸ ਰੋਬੋਟ ਨੂੰ ਸਮੁੰਦਰ ਤਲ ਦੇ 30 ਫੁੱਟ ਹੇਠਾਂ ਡੂੰਘਾਈ ਵਿਚ ਭੇਜਿਆ ਗਿਆ ਸੀ, ਜਿਸ ’ਚ ਪਤਾ ਲੱਗਾ ਕਿ ਇਸ ਨੇ ਸਬਮਰੀਨ ਨੂੰ ਖੋਜਣ, ਟੀਚੇ ’ਤੇ ਨਿਗਰਾਨੀ ਕਰਨ ਤੋਂ ਬਾਅਦ ਬਿਨਾਂ ਹਥਿਆਰ ਦੇ ਉਸ ’ਤੇ ਡੰਮੀ ਟਾਰਪੀਡੋ ਨਾਲ ਹਮਲਾ ਕੀਤਾ। ਇਸ ਵ੍ਹੀਕਲ ਨੇ ਡਾਟਾ ਲਈ ਆਨਬੋਰਡ ਸੈਂਸਰ ਦੀ ਵਰਤੋਂ ਕੀਤੀ ਸੀ, ਜਿਸ ਦਾ ਕੰਪਿਊਟਰ ਜ਼ਰੀਏ ਵਿਸ਼ਲੇਸ਼ਣ ਕੀਤਾ ਗਿਆ ਤਾਂ ਕਿ ਟਾਸਕ ਨੂੰ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਪ੍ਰੀਖਣ ਦਾ ਜ਼ਿਕਰ 2010 ’ਚ ਹਾਰਬਿਨ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਖੋਜੀਆਂ ਨੇ ਇਕ ਪੇਪਰ ਵਿਚ ਕੀਤਾ ਸੀ, ਜਿਸ ਨਾਲ ਬੀਤੇ ਹਫਤੇ ਹੀ ਜਨਤਕ ਕੀਤਾ ਗਿਆ ਹੈ।
ਪ੍ਰੋ. ਲਿਆਂਗ ਗੁਓਲਾਂਗ ਦੀ ਅਗਵਾਈ ਵਿਚ ਵਿਗਿਆਨੀਆਂ ਨੇ ਲਿਖਿਆ ਕਿ ਭਵਿੱਖ ਵਿਚ ਪਾਣੀ ਦੇ ਹੇਠਾਂ ਯੁੱਧ ਦੀ ਜ਼ਰੂਰਤ ਮਨੁੱਖ ਰਹਿਤ ਵਾਹਨਾਂ ਦੇ ਵਿਕਾਸ ਲਈ ਨਵੇਂ ਮੌਕੇ ਲਿਆਉਂਦੀ ਹੈ, ਉਥੇ ਹੀ ਜਿਸ ਤਾਈਵਾਨ ਸਟ੍ਰੇਟ ’ਤੇ ਚੀਨ ਨੇ ਇਹ ਪ੍ਰੀਖਣ ਕੀਤੇ ਹਨ, ਉਸ ’ਤੇ ਉਹ ਆਪਣਾ ਦਾਅਵਾ ਕਰਦਾ ਹੈ। ਰੋਬੋਟ ਨੂੰ ਲੈ ਕੇ ਵੀ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਹਾਲ ਹੀ ਵਿਚ ਚੀਨ ਨੇ ਜਾਪਾਨ ਨੂੰ ਤਾਈਵਾਨ ਦੀ ਰੱਖਿਆ ਲਈ ਅਮਰੀਕੀ ਫੌਜ ਨਾਲ ਸ਼ਾਮਲ ਹੋਣ ਦੀ ਪੇਸ਼ਕਸ਼ ਖ਼ਿਲਾਫ਼ ਚੇਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ