ਚੀਨ 'ਚ ਹੁਣ 'ਬਿਊਬੋਨਿਕ ਪਲੇਗ' ਪਸਾਰ ਰਿਹੈ ਆਪਣੇ ਪੈਰ, 2 ਲੋਕਾਂ ਦੀ ਹੋਈ ਮੌਤ, ਅਲਰਟ ਜਾਰੀ

Sunday, Aug 09, 2020 - 10:47 AM (IST)

ਚੀਨ 'ਚ ਹੁਣ 'ਬਿਊਬੋਨਿਕ ਪਲੇਗ' ਪਸਾਰ ਰਿਹੈ ਆਪਣੇ ਪੈਰ, 2 ਲੋਕਾਂ ਦੀ ਹੋਈ ਮੌਤ, ਅਲਰਟ ਜਾਰੀ

ਬੀਜਿੰਗ : ਪੁਰੀ ਦੁਨੀਆ ਨੂੰ ਕੋਰੋਨਾ ਆਫ਼ਤ ਵਿਚ ਪਾਉਣ ਦੇ ਬਾਅਦ ਚੀਨ ਵਿਚ ਹੁਣ ਇਕ ਹੋਰ ਅਜੀਬੋ-ਗਰੀਬ ਬੀਮਾਰੀ ਸਾਹਮਣੇ ਆਈ ਹੈ। ਇਸ ਬੀਮਾਰੀ ਦਾ ਨਾਮ ਹੈ ਬਿਊਬੋਨਿਕ ਪਲੇਗ। ਦੱਸ ਦੇਈਏ ਇਸ ਬੀਮਾਰੀ ਨਾਲ ਇਕ ਹਫ਼ਤੇ ਵਿਚ ਦੂਜੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉੱਤਰੀ ਚੀਨ ਵਿਚ ਇਕ ਵਿਅਕਤੀ ਦੀ ਬਿਊਬੋਨਿਕ ਪਲੇਗ ਨਾਲ ਮੌਤ ਹੋ ਗਈ ਹੈ। ਚੀਨ ਦੇ ਮੰਗੋਲੀਆ ਖ਼ੇਤਰ ਵਿਚ ਇਸ ਹਫ਼ਤੇ ਇਸ ਬੀਮਾਰੀ ਨਾਲ ਹੋਣ ਵਾਲੀ ਇਹ ਦੂਜੀ ਮੌਤ ਹੈ। ਬਿਊਬੋਨੋਇਰ ਸ਼ਹਿਰ ਦੇ ਸਿਹਤ ਕਮਿਸ਼ਨ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਕਿ ਬਿਊਬੋਨਿਕ ਪਲੇਗ ਦੇ ਇਕ ਮਾਮਲੇ ਵਿਚ ਕਈ ਅੰਗ ਫੇਲ ਹੋਣ ਨਾਲ ਇਕ ਮਰੀਜ਼ ਦੀ ਮੌਤ ਹੋ ਗਈ। ਚੀਨ ਦੀ ਸਰਕਾਰੀ ਮੀਡਿਆ ਪੀਪੁਲਸ ਡੇਲੀ ਅਨੁਸਾਰ ਬਇੰਨ‍ਨੂਰ ਸ਼ਹਿਰ ਦੇ ਸਿਹਤ ਕਮੇਟੀ ਨੇ ਤੀਜੇ ਪੱਧਰ ਦੀ ਹੈਲਥ ਵਾਰਨਿੰਗ ਜਾਰੀ ਕੀਤੀ ਹੈ। ਸਿਹਤ ਕਮਿਸ਼ਨ ਨੇ ਕਿਹਾ ਕਿ ਜਿਸ ਖੇਤਰ ਵਿਚ ਇਹ ਪੀੜਤ ਵਿਅਕਤੀ ਰਹਿੰਦਾ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ 7 ਕਰੀਬੀਆਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਇਸ ਦੇਸ਼ ਵਿਚ ਕੋਰੋਨਾ ਪੀੜਤ ਹੋਣ ਵਾਲਿਆਂ ਨੂੰ ਮਿਲਣਗੇ 94 ਹਜ਼ਾਰ ਰੁਪਏ

ਕਿਵੇਂ ਫੈਲਦਾ ਹੈ ਬਿਊਬੋਨਿਕ ਪਲੇਗ
ਬਿਊਬੋਨਿਕ ਪਲੇਗ ਇਕ ਅਜਿਹੀ ਬੀਮਾਰੀ ਹੈ ਜੋ ਬੈਕਟੀਰਿਅਲ ਇੰਫੈਕਸ਼ਨ ਕਾਰਨ ਹੁੰਦੀ ਹੈ। ਮੱਧ ਯੁੱਗ ਵਿਚ ਬਲੈਕ ਡੈਥ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਕ ਬੈਕਟੀਰੀਅਲ ਇੰਫੈਕਸ਼ਨ ਹੈ, ਨਾ ਕਿ ਵਾਇਰਸ! ਇਸ ਲਈ ਇਸਦਾ ਇਲਾਜ ਐਂਟੀਬਾਇਓਟਿਕ ਦਵਾਈਆਂ ਜ਼ਰੀਏ ਸੰਭਵ ਵੀ ਹੈ। ਬਿਊਬੋਨਿਕ ਪਲੇਗ ਬੈਕਟੀਰੀਅਲ ਇੰਨਫੈਕਸ਼ਨ ਕਾਰਨ ਹੁੰਦਾ ਹੈ। ਇਹ ਇਕ ਵਿਸ਼ੇਸ਼ ਪ੍ਰਕਾਰ ਦੇ ਜੀਵਾਣੁ, ਯਰਸੀਨੀਆ ਪੇਸਟਿਸ ਨਾਲ ਪੀੜਤ ਹੋਣ ਕਾਰਨ ਹੁੰਦਾ ਹੈ। ਮਨੁੱਖੀ ਸਰੀਰ ਵਿਚ ਆਮਤੌਰ 'ਤੇ ਇਹ ਬੀਮਾਰੀ ਕੁਤਰਨ ਵਾਲੇ ਜਾਨਵਰਾਂ ਦੇ ਕਾਰਨ ਫੈਲਦੀ ਹੈ, ਜੋ ਕਿ ਆਮਤੌਰ 'ਤੇ ਪਿੱਸੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ। ਕਦੇ-ਕਦੇ ਇਹ ਪਿੱਸੂ ਲੋਕਾਂ ਨੂੰ ਕੱਟ ਵੀ ਲੈਂਦੇ ਹਨ ਜਿਸ ਕਾਰਨ ਇਸ ਦੇ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਸੇਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਚੂਹਾ ਅਤੇ ਗਿਲਹਰੀ ਜਾਂ ਮੈਮਲਸ ਦੇ ਸਰੀਰ ਵਿਚ ਪਲੇਗ ਮੌਜੂਦ ਰਹਿੰਦਾ ਹੈ ਅਤੇ ਜਦੋਂ ਇਹ ਜਾਨਵਰ ਮਨੁੱਖ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਬਹੁਤ ਆਸਾਨੀ ਨਾਲ ਇਨ੍ਹਾਂ ਦਾ ਇਨਫੈਕਸ਼ਨ ਉਨ੍ਹਾਂ ਤੱਕ ਵੀ ਪਹੁੰਚ ਜਾਂਦਾ ਹੈ।

ਇਹ ਵੀ ਪੜ੍ਹੋ: ਕੇਰਲ ਜਹਾਜ਼ਾ ਹਾਦਸਾ: ਸਭ ਤੋਂ ਖ਼ੂਬਸੂਰਤ ਹਵਾਈਅੱਡਿਆਂ 'ਚ ਗਿਣਿਆ ਜਾਂਦਾ ਹੈ ਕੋਝੀਕੋਡ ਹਵਾਈਅੱਡਾ (ਦੇਖੋ ਤਸਵੀਰਾਂ)​​​​​​​

ਬਿਊਬੋਨਿਕ ਪਲੇਗ ਦੇ ਲੱਛਣ
ਬਿਊਬੋਨਿਕ ਪਲੇਗ ਕਾਰਨ ਪੀੜਤ ਵਿਅਕਤੀ ਵਿਚ ਹੇਠਾਂ ਦੱਸੇ ਜਾ ਰਹੇ ਕੁੱਝ ਖ਼ਾਸ ਮੁੱਢਲੇ ਲੱਛਣ ਦੇਖਣ ਨੂੰ ਮਿਲਦੇ ਹਨ। ਇਨਫੈਕਸ਼ਨ ਨਾਲ ਪੀੜਤ ਵਿਅਕਤੀ ਨੂੰ ਸਿਰ ਦਰਦ ਹੁੰਦਾ ਹੈ। ਬੁਖ਼ਾਰ ਰਹਿਣ ਲੱਗਦਾ ਹੈ।ਠੰਡ ਲੱਗਣ ਦੀ ਸਮੱਸਿਆ ਹੁੰਦੀ ਹੈ। ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਸਰੀਰ ਦੇ ਇਕ ਤੋਂ ਜ਼ਿਆਦਾ ਅੰਗਾਂ ਵਿਚ ਸੋਜ ਹੋ ਜਾਂਦੀ ਹੈ।  ਲਿੰਫ ਨੋਡਸ ਜਾਂ ਢਿੱਡ ਵਿਚ ਵੀ ਦਰਦ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ


author

cherry

Content Editor

Related News