ਚੀਨ 'ਚ ਮੁੰਡਿਆਂ ਨੂੰ ਨਹੀਂ ਮਿਲ ਰਹੀਆਂ ਵਿਆਹ ਲਈ ਕੁੜੀਆਂ, 40 ਲੱਖ ਤੱਕ ਪੁੱਜਾ 'ਬ੍ਰਾਈਡ ਪ੍ਰਾਈਜ਼'

03/30/2023 1:09:27 PM

ਬੀਜਿੰਗ- ਘਟਦੀ ਆਬਾਦੀ ਤੋਂ ਪਰੇਸ਼ਾਨ ਚੀਨੀ ਸਰਕਾਰ ਨੇ ਪਰਿਵਾਰ ਨਿਯੋਜਨ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ, ਜਿਸ ਦੇ ਚੱਲਦੇ ਉੱਥੇ ਜੋੜੇ ਹੁਣ 3 ਬੱਚੇ ਪੈਦਾ ਕਰ ਸਕਣਗੇ। ਦਰਅਸਲ ਚੀਨ 'ਚ 'ਇੱਕ ਬੱਚਾ' ਨੀਤੀ ਲੰਬੇ ਸਮੇਂ ਤੋਂ ਲਾਗੂ ਰਹੀ ਹੈ। ਉਸ ਦੌਰ ਵਿੱਚ ਬਹੁਤੇ ਲੋਕ ਧੀਆਂ ਦੀ ਥਾਂ ਪੁੱਤਰਾਂ ਨੂੰ ਤਰਜੀਹ ਦੇਣ ਲੱਗ ਪਏ ਸਨ। ਨਤੀਜੇ ਵਜੋਂ, ਅੱਜ ਚੀਨ ਵਿੱਚ ਲਿੰਗ ਅਨੁਪਾਤ ਕਾਫ਼ੀ ਵਿਗੜ ਗਿਆ ਹੈ। ਮੁੰਡਿਆਂ ਨੂੰ ਵਿਆਹ ਲਈ ਕੁੜੀਆਂ ਨਹੀਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ: ਫਿਲੀਪੀਨਜ਼ 'ਚ 250 ਯਾਤਰੀਆਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 12 ਲੋਕਾਂ ਦੀ ਮੌਤ

ਉਥੇ ਹੀ ਜਿਨ੍ਹਾਂ ਕੁੜੀਆਂ ਦੀ ਵਿਆਹ ਦੀ ਉਮਰ ਹੋ ਗਈ ਹੈ, ਉਨ੍ਹਾਂ ਦੇ ਮਾਪੇ ਦਾਜ ਵਿਚ ਮੋਟੀ ਰਕਮ ਮੰਗ ਰਹੇ ਹਨ। ਕਿਉਂਕਿ ਚੀਨ ਵਿਚ ਪਰੰਪਰਾ ਹੈ ਕਿ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਦਾਜ ਦਿੰਦੇ ਹਨ। ਇਸ ਪਰੰਪਰਾ ਨੂੰ ਕੈਲੀ ਜਾਂ ਬ੍ਰਾਈਡ ਪ੍ਰਾਈਜ਼ ਕਿਹਾ ਜਾਂਦਾ ਹੈ ਪਰ ਹੁਣ ਇਹ ਪਰੰਪਰਾ ਭਾਰਤ ਦੀ ਦਾਜ ਪ੍ਰਥਾ ਦੀ ਤਰ੍ਹਾਂ ਵਿਗੜ ਚੁੱਕੀ ਹੈ। ਕਿਉਂਕਿ ਕੁੜੀਆਂ ਦੇ ਮਾਪੇ ਇਸ ਪਰੰਪਰਾ ਤਹਿਤ ਔਸਤਨ 16-17 ਲੱਖ ਦੇ ਦਾਜ ਦੀ ਮੰਗ ਕਰਦੇ ਹਨ। ਕਈ ਵਾਰ ਇਹ ਦਾਜ 40 ਲੱਖ ਤੋਂ ਵੀ ਵੱਧ ਹੋ ਜਾਂਦਾ ਹੈ। ਚੀਨ ਦੇ ਪੇਂਡੂ ਖੇਤਰਾਂ ਵਿੱਚ ਗਰੀਬ ਕਿਸਾਨ ਪਰਿਵਾਰਾਂ ਦੇ ਮੁੰਡੇ ਇਸ ਪਰੰਪਰਾ ਕਾਰਨ ਵਿਆਹ ਨਹੀਂ ਕਰਵਾ ਪਾ ਰਹੇ ਹਨ। ਆਬਾਦੀ ਘਟਣ ਦੇ ਖਦਸ਼ੇ ਤੋਂ ਪਰੇਸ਼ਾਨ ਚੀਨ ਲਈ ਹੁਣ ਬ੍ਰਾਈਡ ਪ੍ਰਾਈਜ਼ ਪਰੰਪਰਾ ਨਵੀਂ ਮੁਸੀਬਤ ਬਣ ਗਈ ਹੈ। ਚੀਨ ਦੀ ਕਮਿਊਨਿਸਟ ਪਾਰਟੀ ਨੇ ਵੀ ਇਸ ਪਰੰਪਰਾ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਵੱਸਦੇ ਭਾਰਤੀਆਂ ਲਈ ਖ਼ੁਸ਼ਖ਼ਬਰੀ, ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News