ਚੀਨ ਨੇ ਸ਼ਾਹਿਦ ਮਹਿਮੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦੇ ਮਤੇ ਨੂੰ ਰੋਕਿਆ
Wednesday, Oct 19, 2022 - 12:09 PM (IST)

ਸੰਯੁਕਤ ਰਾਸ਼ਟਰ (ਭਾਸ਼ਾ)– ਚੀਨ ਨੇ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸ਼ਾਹਿਦ ਮਹਿਮੂਦ ਨੂੰ ਗਲੋਬਲ ਅੱਤਵਾਦੀ ਦੀ ਲਿਸਟ ’ਚ ਸ਼ਾਮਲ ਕਰਵਾਉਣ ਦੇ ਭਾਰਤ ਤੇ ਅਮਰੀਕਾ ਦੇ ਮਤੇ ਨੂੰ ਸੰਯੁਕਤ ਰਾਸ਼ਟਰ ’ਚ ਰੋਕ ਦਿੱਤਾ।
ਚੀਨ ਨੇ ਕਿਸੇ ਅੱਤਵਾਦੀ ਨੂੰ ਇਸ ਲਿਸਟ ’ਚ ਪਾਉਣ ਦੇ ਮਤੇ ਨੂੰ ਚਾਰ ਮਹੀਨਿਆਂ ਦੇ ਅੰਦਰ ਚੌਥੀ ਵਾਰ ਰੋਕਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰੂਸੀ ਅਦਾਲਤ ਨੇ ਨਵਲਨੀ ਦੀ ਸਜ਼ਾ ਖ਼ਿਲਾਫ਼ ਦੂਜੀ ਅਪੀਲ ਨੂੰ ਵੀ ਕੀਤਾ ਖਾਰਜ
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ‘1267 ਅਲ ਕਾਇਦਾ ਪਾਬੰਦੀ ਕਮੇਟੀ’ ਦੇ ਤਹਿਤ ਮਹਿਮੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਭਾਰਤ ਤੇ ਅਮਰੀਕਾ ਦੇ ਮਤੇ ਨੂੰ ਰੋਕ ਦਿੱਤਾ ਹੈ।
ਹਾਲ ਦੇ ਮਹੀਨਿਆਂ ’ਚ ਇਹ ਚੌਥੀ ਵਾਰ ਹੈ, ਜਦੋਂ ਚੀਨ ਨੇ ‘1267 ਅਲ ਕਾਇਦਾ ਪਾਬੰਦੀ ਕਮੇਟੀ’ ਦੇ ਤਹਿਤ ਪਾਕਿਸਤਾਨ ਸਥਿਤ ਕਿਸੇ ਅੱਤਵਾਦੀ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੇ ਮਤੇ ਨੂੰ ਰੋਕ ਦਿੱਤਾ ਹੈ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਦਸੰਬਰ 2016 ’ਚ ਮਹਿਮੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰ ਦਿੱਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।