ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਦੁਨੀਆ ਦਾ ਸਭ ਤੋਂ 'ਅਮੀਰ' ਦੇਸ਼

Tuesday, Nov 16, 2021 - 03:54 PM (IST)

ਅਮਰੀਕਾ ਨੂੰ ਪਛਾੜ ਕੇ ਚੀਨ ਬਣਿਆ ਦੁਨੀਆ ਦਾ ਸਭ ਤੋਂ 'ਅਮੀਰ' ਦੇਸ਼

ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਦਾ ਬੌਸ ਕਹਾਉਣ ਵਾਲਾ ਅਮਰੀਕਾ ਹੁਣ ਹਰ ਮੋਰਚੇ 'ਤੇ ਚੀਨ ਤੋਂ ਪਿੱਛੇ ਖਿਸਕਦਾ ਨਜ਼ਰ ਆ ਰਿਹਾ ਹੈ। ਇਸ ਵਾਰ ਚੀਨ ਨੇ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੇ ਸਭ ਤੋਂ 'ਅਮੀਰ' ਦੇਸ਼ ਦਾ ਖਿਤਾਬ ਹਾਸਲ ਕਰ ਲਿਆ ਹੈ। ਇੱਥੇ ਦੱਸ ਦਈਏ ਕਿ ਪਿਛਲੇ 20 ਸਾਲਾਂ ਵਿੱਚ ਦੁਨੀਆ ਦੀ ਜਾਇਦਾਦ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਇਸ ਸਭ ਦੇ ਵਿਚਕਾਰ ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਇਹ ਹੈ ਕਿ ਚੀਨ ਕੋਲ ਇਨ੍ਹਾਂ ਜਾਇਦਾਦਾਂ ਦਾ ਇੱਕ ਤਿਹਾਈ ਹਿੱਸਾ ਹੈ। ਦੁਨੀਆ ਭਰ ਦੇ ਦੇਸ਼ਾਂ ਦੀ ਬੈਲੇਂਸ ਸ਼ੀਟ 'ਤੇ ਨਜ਼ਰ ਰੱਖਣ ਵਾਲੀ ਮੈਨੇਜਮੈਂਟ ਕੰਸਲਟੈਂਟ ਮੈਕਿੰਸੀ ਐਂਡ ਕੰਪਨੀ (Management Consultant McKinsey & Company) ਦੀ ਖੋਜ ਸ਼ਾਖਾ ਦੀ ਰਿਪੋਰਟ ਮੁਤਾਬਕ ਚੀਨ ਹੁਣ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ਵਿਚ ਸਭ ਤੋਂ ਵੱਧ ਜਾਇਦਾਦ ਵਾਲੇ ਚੀਨ ਅਤੇ ਦੂਜੇ ਨੰਬਰ 'ਤੇ ਮੌਜੂਦ ਅਮਰੀਕਾ ਦੀ ਦੌਲਤ ਦਾ ਵੱਡਾ ਹਿੱਸਾ ਕੁਝ ਅਮੀਰ ਲੋਕਾਂ ਤੱਕ ਹੀ ਸੀਮਤ ਹੈ। ਰਿਪੋਰਟ ਮੁਤਾਬਕ ਇਨ੍ਹਾਂ ਦੋ ਅਮੀਰ ਦੇਸ਼ਾਂ ਵਿੱਚ 10 ਫੀਸਦੀ ਆਬਾਦੀ ਕੋਲ ਸਭ ਤੋਂ ਵੱਧ ਦੌਲਤ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਦੇਸ਼ਾਂ 'ਚ ਅਮੀਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਅਮੀਰ ਅਤੇ ਗਰੀਬ ਦੇਸ਼ਾਂ 'ਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਲਈ 'ਲੈਵਲ ਵਨ' ਕੋਵਿਡ-19 ਯਾਤਰਾ ਸਲਾਹ ਕੀਤੀ ਜਾਰੀ

ਕਈ ਦੇਸ਼ ਤੇਜ਼ੀ ਨਾਲ ਹੋਏ ਅਮੀਰ
ਰਿਪੋਰਟ ਮੁਤਾਬਕ ਸਾਲ 2000 ਵਿਚ ਦੁਨੀਆ ਦੀ ਕੁੱਲ ਜਾਇਦਾਦ 156 ਖਰਬ ਡਾਲਰ ਸੀ, ਜੋ ਸਾਲ 2020 ਮਤਲਬ ਕਿ 20 ਸਾਲਾਂ ਬਾਅਦ ਵੱਧ ਕੇ 514 ਖਰਬ ਡਾਲਰ ਹੋ ਗਈ। ਮੈਕਿੰਸੀ ਗਲੋਬਲ ਇੰਸਟੀਚਿਊਟ ਦੇ ਇਕ ਸਹਿਯੋਗੀ ਜਾਨ ਮਿਸ਼ਕੇ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ ਤੇਜ਼ੀ ਨਾਲ ਅਮੀਰ ਹੋਏ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਵ ਦੀ ਕੁੱਲ ਦੌਲਤ ਦਾ 68% ਸਥਿਰ ਸੰਪਤੀਆਂ ਦੇ ਰੂਪ ਵਿੱਚ ਮੌਜੂਦ ਹੈ, ਜਦੋਂ ਕਿ ਬਾਕੀ ਵਿੱਚ ਬੁਨਿਆਦੀ ਢਾਂਚਾ, ਮਸ਼ੀਨਰੀ ਅਤੇ ਉਪਕਰਨ ਵਰਗੀਆਂ ਚੀਜ਼ਾਂ ਸ਼ਾਮਲ ਹਨ। ਰਿਪੋਰਟ 'ਚ ਸਭ ਤੋਂ ਹੈਰਾਨੀਜਨਕ ਗੱਲ ਚੀਨ ਨੂੰ ਲੈ ਕੇ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਸਾਲ 2000 'ਚ ਚੀਨ ਦੀ ਕੁੱਲ ਜਾਇਦਾਦ 7 ਖਰਬ ਡਾਲਰ ਸੀ, ਜੋ ਸਾਲ 2020 'ਚ ਤੇਜ਼ੀ ਨਾਲ ਵੱਧ ਕੇ 120 ਖਰਬ ਡਾਲਰ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਚੀਨ ਨੂੰ ਸਾਲ 2000 ਤੋਂ ਪਹਿਲਾਂ ਹੀ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਦੋਂ ਤੋਂ ਚੀਨ ਦੀ ਆਰਥਿਕਤਾ ਕਿੰਨੀ ਤੇਜ਼ੀ ਨਾਲ ਵਧੀ ਹੈ। ਦੁਨੀਆ ਨੇ 20 ਸਾਲਾਂ ਵਿੱਚ ਜਿੰਨੀ ਦੌਲਤ ਹਾਸਲ ਕੀਤੀ ਹੈ, ਉਸ ਦਾ ਕਰੀਬ ਤੀਜਾ ਹਿੱਸਾ ਚੀਨ ਕੋਲ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਦੂਜੇ ਨੰਬਰ 'ਤੇ ਰਹਿਣ ਵਾਲੇ ਅਮਰੀਕਾ ਦੀ ਦੌਲਤ 20 ਸਾਲਾਂ 'ਚ ਦੁੱਗਣੀ ਹੋ ਗਈ ਹੈ। ਰਿਪੋਰਟ ਮੁਤਾਬਕ ਸਾਲ 2000 ਵਿੱਚ ਅਮਰੀਕੀ ਦੌਲਤ 90 ਖਰਬ ਡਾਲਰ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਥੇ ਪ੍ਰਾਪਰਟੀ ਦੀਆਂ ਕੀਮਤਾਂ ਵਿਚ ਜ਼ਿਆਦਾ ਵਾਧਾ ਨਾ ਹੋਣ ਕਾਰਨ ਅਮਰੀਕੀਆਂ ਦੀ ਦੌਲਤ ਚੀਨ ਨਾਲੋਂ ਘੱਟ ਰਹੀ ਅਤੇ ਉਹ ਆਪਣਾ ਨੰਬਰ ਵਨ ਸਥਾਨ ਗੁਆ​ਬੈਠਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News