ਚੀਨ ਨੇ ਤਾਈਵਾਨ ਦੇ ਨੇੜੇ ਫੌਜੀ ਅਭਿਆਸ ਕਰਨ ਦਾ ਕੀਤਾ ਐਲਾਨ
Saturday, Jul 30, 2022 - 10:29 PM (IST)
ਬੀਜਿੰਗ-ਚੀਨ ਨੇ ਐਲਾਨ ਕੀਤਾ ਹੈ ਕਿ ਉਹ ਤਾਈਵਾਨ ਦੇ ਨੇੜੇ ਆਪਣੇ ਸਮੁੰਦਰ ਤੱਟ 'ਤੇ ਸ਼ਨੀਵਾਰ ਨੂੰ ਫੌਜੀ ਅਭਿਆਸ ਕਰ ਰਿਹਾ ਹੈ। ਚੀਨ ਨੇ ਇਹ ਐਲਾਨ ਅਮਰੀਕੀ ਕਾਂਗਰਸ (ਸੰਸਦ) ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਂਸੀ ਪੇਲੋਸੀ ਨੂੰ ਉਨ੍ਹਾਂ ਦੀ ਸੰਭਾਵਿਤ ਤਾਈਵਾਨ ਯਾਤਰਾ ਰੱਦ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਕੀਤਾ ਹੈ।
ਇਹ ਵੀ ਪੜ੍ਹੋ :BCCI ਨੇ ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਇਹ ਹੋਣਗੇ ਖਿਡਾਰੀ
ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਇਕ ਅਧਿਕਾਰੀ ਨੇ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਦੱਸਿਆ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਫੌਜੀ ਇਕਾਈ ਪੀਪੁਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਫੁਜਿਆਨ ਸੂਬੇ 'ਚ ਪਿੰਗਟਨ ਟਾਪੂ ਦੇ ਕਰੀਬ ਸਵੇਰੇ ਅੱਠ ਵਜੇ ਤੋਂ ਰਾਤ 9 ਵਜੇ ਤੱਕ 'ਲਾਈਵ ਫਾਇਰ ਅਭਿਆਸ' ਕਰ ਰਹੀ ਹੈ। ਇਸ ਤਰ੍ਹਾਂ ਦੇ ਯੁੱਧ ਅਭਿਆਸ 'ਚ ਆਮਤੌਰ 'ਤੇ ਤੋਪਾਂ ਦੀ ਵਰਤੋਂ ਹੁੰਦੀ ਹੈ। ਹਾਲਾਂਕਿ, ਚੀਨ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਸ਼ਨੀਵਾਰ ਦੇ ਅਭਿਆਸ 'ਚ ਮਿਜ਼ਾਈਲਾਂ, ਲੜਾਕੂ ਜਹਾਜ਼ਾਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਹੋ ਸਕਦੀ ਹੈ।
ਇਹ ਵੀ ਪੜ੍ਹੋ :ਬ੍ਰਿਟੇਨ 'ਚ ਟਰੇਨ ਚਾਲਕਾਂ ਦੇ ਹੜਤਾਲ 'ਤੇ ਜਾਣ ਕਾਰਨ ਲੋਕਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ