ਜਰਮਨੀ ਵਲੋਂ ਚੀਨੀ ਉਤਪਾਦਾਂ ’ਤੇ ਨਿਰਭਰਤਾ ਘੱਟ ਕਰਨ ਦੇ ਨਿਰਦੇਸ਼ ਤੋਂ ਭੜਕਿਆ ਚੀਨ

Monday, Jul 17, 2023 - 04:24 PM (IST)

ਜਰਮਨੀ ਵਲੋਂ ਚੀਨੀ ਉਤਪਾਦਾਂ ’ਤੇ ਨਿਰਭਰਤਾ ਘੱਟ ਕਰਨ ਦੇ ਨਿਰਦੇਸ਼ ਤੋਂ ਭੜਕਿਆ ਚੀਨ

ਜਲੰਧਰ (ਇੰਟ.)- ਚੀਨ ਨੇ ਜਰਮਨੀ ਦੇ ਉਸ ਸੱਦੇ ਦੀ ਨਿੰਦਾ ਕੀਤੀ, ਜਿਸ ’ਚ ਚੀਨੀ ਉਤਪਾਦਾਂ ’ਤੇ ਨਿਰਭਰਤਾ ਘੱਟ ਕਰਨ ਲਈ ਕਿਹਾ ਗਿਆ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਬੇਨਬਿਨ ਨੇ ਕਿਹਾ ਕਿ ਜਰਮਨ ਸਰਕਾਰ ਦੀ ਇਸ ਤਰ੍ਹਾਂ ਦੀ ਨੀਤੀ ਵਿਸ਼ਵ ’ਚ ਸਿਰਫ ਆਪਸੀ ਦੂਰੀ ਨੂੰ ਵਧਾਏਗੀ।

ਯੂਰਪ ’ਚ ਘਟ ਰਹੀ ਹੈ ਚੀਨ ਦੀ ਨਿਰਭਰਤਾ

ਵਾਂਗ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜ਼ੋਖਮ ਘੱਟ ਕਰਨ ਅਤੇ ਨਿਰਭਰਤਾ ਘੱਟ ਕਰਨ ਦੇ ਨਾਂ ’ਤੇ ਮੁਕਾਬਲੇਬਾਜ਼ੀ ਅਤੇ ਸਰਪ੍ਰਸਤਵਾਦ ’ਚ ਬਣਾਉਟੀ ਜ਼ੋਖਮ ਪੈਦਾ ਕਰੇਗਾ। ਜਰਮਨੀ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਉਸ ਦੀ ਰਣਨੀਤੀ ਚੀਨ ਦੇ ਨਾਲ ਮਜ਼ਬੂਤ ਵਪਾਰਕ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਹੈ, ਜੋ ਹਾਲ ਹੀ ਦੇ ਸਾਲਾਂ ’ਚ ਉਸ ਦਾ ਸਭ ਤੋਂ ਵੱਡਾ ਸਿੰਗਲ ਵਪਾਰਕ ਹਿੱਸੇਦਾਰ ਰਿਹਾ ਹੈ। ਜਰਮਨ ਚਾਂਸਲਰ ਓਲਾਫ ਸ਼ੋਲਜ ਦੀ ਕੈਬਨਿਟ ਵਲੋਂ ਜਾਰੀ 64 ਪੰਨਿਅਾਂ ਦਾ ਦਸਤਾਵੇਜ਼ ਜਰਮਨੀ ਦੀ ਪਹਿਲੀ ਰਾਸ਼ਟਰੀ ਸੁਰੱਖਿਆ ਰਣਨੀਤੀ ’ਤੇ ਅਾਧਾਰਿਤ ਹੈ, ਜਿਸ ਨੂੰ ਇਕ ਮਹੀਨਾ ਪਹਿਲਾਂ ਜਾਰੀ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਨੂੰ ਝਟਕਾ, ਰੂਸ ਨੇ ਅਨਾਜ ਸਪਲਾਈ ਦੀ ਇਜਾਜ਼ਤ ਦੇਣ ਸਬੰਧੀ ਸੌਦੇ 'ਤੇ ਲਗਾਈ ਰੋਕ

ਤਿੰਨ ਪਾਰਟੀਅਾਂ ਵਾਲੇ ਸ਼ੋਲਜ ਦੀ ਅਗਵਾਈ ਵਾਲੇ ਗਠਜੋੜ ਨੇ 2021 ਦੇ ਅਖੀਰ ’ਚ ਸੱਤਾ ਸੰਭਾਲਦੇ ਸਮੇਂ ਵਿਆਪਕ ਚੀਨ ਰਣਨੀਤੀ ਤਿਆਰ ਕਰਨ ਦਾ ਵਾਅਦਾ ਕੀਤਾ ਸੀ। ਰਣਨੀਤੀ ਬਾਰੇ ਜਰਮਨ ਵਿਦੇਸ਼ ਮੰਤਰੀ ਏਨਾਲੇਨਾ ਬੇਅਰਬਾਕ ਨੇ ਕਿਹਾ ਕਿ ਜਰਮਨੀ ਲਈ ਚੀਨ ਇਕ ਹਿੱਸੇਦਾਰ, ਮੁਕਾਬਲੇਬਾਜ਼ ਅਤੇ ਪ੍ਰਣਾਲੀਗਤ ਵਿਰੋਧੀ ਬਣਿਆ ਹੋਇਆ ਹੈ ਪਰ ਹਾਲ ਹੀ ਦੇ ਸਾਲਾਂ ਵਿਚ ਪ੍ਰਣਾਲੀਗਤ ਦੁਸ਼ਮਣੀ ਦਾ ਪਹਿਲੂ ਸਾਹਮਣੇ ਆਇਆ ਹੈ। ਜਰਮਨ ਸਰਕਾਰ ਨੇ ਜ਼ਿਕਰ ਕੀਤਾ ਕਿ ਜਦੋਂ ਯੂਰਪ ’ਤੇ ਚੀਨ ਦੀ ਨਿਰਭਰਤਾ ਲਗਾਤਾਰ ਘਟ ਰਹੀ ਹੈ, ਹਾਲ ਹੀ ਦੇ ਸਾਲਾਂ ’ਚ ਚੀਨ ’ਤੇ ਜਰਮਨੀ ਦੀ ਨਿਰਭਰਤਾ ਵਧ ਮਹੱਤਵਪੂਰਣ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News