ਕੋਰੋਨਾ ਬਾਰੇ ਖੁਲਾਸਾ ਕਰਨ ਵਾਲੀ ਡਾਕਟਰ ਦਾ ਦੋਸ਼, ਹਸਪਤਾਲ ਦੀ ਲਾਪਰਵਾਹੀ ਨਾਲ ਗਈ ਅੱਖ ਦੀ ਰੌਸ਼ਨੀ

Tuesday, Jan 05, 2021 - 06:09 PM (IST)

ਬੀਜਿੰਗ (ਬਿਊਰੋ): ਚੀਨ ਵਿਚ ਜਿਹੜੀ ਡਾਕਟਰ ਨੇ ਪਹਿਲੀ ਵਾਰ ਕੋਰੋਨਾਵਾਇਰਸ ਨੂੰ ਲੈ ਕੇ ਖੁਲਾਸਾ ਕੀਤਾ ਸੀ, ਉਸ ਨੇ ਵੁਹਾਨ ਸਥਿਤ ਅੱਖਾਂ ਦੇ ਇਕ ਹਸਪਤਾਲ 'ਤੇ ਦੋਸ਼ ਲਗਾਇਆ ਹੈ। ਡਾਕਟਰ ਏਈ ਫੇਨ ਨੇ ਦੋਸ਼ ਲਗਾਇਆ ਹੈ ਕਿ ਅੱਖਾਂ ਦੇ ਹਸਪਤਾਲ ਦੀ ਲਾਪਰਵਾਹੀ ਕਾਰਨ ਉਹਨਾਂ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ। ਡਾਕਟਰ ਫੇਨ ਨੇ ਚੀਨ ਦੇ ਪ੍ਰਮੁੱਖ ਅੱਖਾਂ ਦੇ ਹਸਪਤਾਲ ਏਅਰ ਆਈ ਹਸਪਤਾਲ ਦੀ ਵੁਹਾਨ ਬ੍ਰਾਂਚ 'ਤੇ ਇਹ ਦੋਸ਼ ਲਗਾਇਆ ਹੈ। 

ਫੇਨ ਨੇ ਮਈ ਮਹੀਨੇ ਇਸ ਹਸਪਤਾਲ ਵਿਚ ਮੋਤੀਆਬਿੰਦ ਦੀ ਸਰਜਰੀ ਕਰਵਾਈ ਸੀ। ਇਸ ਦੇ ਲਈ ਉਹਨਾਂ ਨੇ ਡਾਕਟਰ ਨੂੰ 30,000 ਯੁਆਨ ਮਤਲਬ 3.38 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਪਿਛਲੇ ਹਫਤੇ ਫੇਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤਾ ਸੀ। ਇਸ ਵੀਡੀਓ ਵਿਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸੱਜੀ ਅੱਖ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋ ਰਹੀ ਹੈ। ਡਾਕਟਰ ਫੇਨ ਨੇ ਦਾਅਵਾ ਕੀਤਾ ਕਿ ਆਪਰੇਸ਼ਨ ਤੋਂ ਪਹਿਲਾਂ ਡਾਕਟਰਾਂ ਨੇ ਉਹਨਾਂ ਦੇ ਪਰੀਖਣ ਦੇ ਨਤੀਜਿਆਂ ਨੂੰ ਨਜ਼ਰ ਅੰਦਾਜ਼ ਕੀਤਾ ਸੀ ਅਤੇ ਉਸ ਦੇ ਬਾਅਦ ਆਪਰੇਸ਼ਨ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਕੰਤਾਸ ਨੇ ਜੁਲਾਈ 2021 ਤੋਂ ਅੰਤਰਰਾਸ਼ਟਰੀ ਉਡਾਣਾਂ ਲਈ ਬੁਕਿੰਗ ਕੀਤੀ ਸ਼ੁਰੂ

ਡਾਕਟਰ ਫੇਨ ਵੁਹਾਨ ਕੇਂਦਰੀ ਹਸਪਤਾਲ ਵਿਚ ਐਮਰਜੈਂਸੀ ਵਿਭਾਗ ਦੀ ਪ੍ਰਮੁੱਖ ਹੈ। ਇੱਥੇ ਦੱਸ ਦਈਏ ਕਿ ਇਸੇ ਵਿਭਾਗ ਵਿਚ ਕੋਰੋਨਾ ਦੇ ਸ਼ੁਰੂਆਤੀ ਮਰੀਜ਼ਾਂ ਦੀ ਜਾਣਕਾਰੀ ਮਿਲੀ ਸੀ। ਇੱਧਰ ਉਹਨਾਂ ਦੀ ਅੱਖ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਫੇਨ ਦੀ ਸਰਜਰੀ ਪੰਜ ਮਹੀਨੇ ਪਹਿਲਾਂ ਹੋਈ ਸੀ।ਡਾਕਟਰ ਫੇਨ ਮਾਓਪਿਓ (ਦੂਰਦ੍ਰਿਸ਼ਟੀ ਦੋਸ਼) ਨਾਲ ਪੀੜਤ ਹੈ। ਭਾਵੇਂਕਿ ਹਸਪਤਾਲ ਨੇ ਇਹ ਮੰਨਿਆ ਹੈ ਕਿ ਡਾਕਟਰ ਆਪਰੇਸ਼ਨ ਦੇ ਬਾਅਦ ਦੇ ਜੋਖਮ ਦਾ ਸਹੀ ਅਨੁਮਾਨ ਨਹੀਂ ਲਗਾ ਸਕੇ। 

ਇੱਥੇ ਦੱਸ ਦਈਏ ਕਿ ਚੀਨ ਦੇ ਇਸ ਪ੍ਰਮੁੱਖ ਹਸਪਤਾਲ ਦੀਆਂ ਦੇਸ਼ ਵਿਚ 500 ਤੋਂ ਵੱਧ ਬ੍ਰਾਂਚਾਂ ਹਨ। ਇਸ ਦੇ ਇਲਾਵਾ ਜਦੋਂ ਕੋਰੋਨਾਵਾਇਰਸ ਨੂੰ ਲੈ ਕੇ ਡਾਕਟਰ ਫੇਨ ਨੇ ਕਈ ਵੱਡੇ ਖੁਲਾਸੇ ਕੀਤੇ ਸਨ ਤਾਂ ਉਸ ਦੇ ਬਾਅਦ ਇਹ ਖ਼ਬਰ ਆਈ ਸੀ ਕਿ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਡਾਕਟਰ ਫੇਨ ਨੇ ਇਕ ਮਰੀਜ਼ ਦੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਸੀ, ਜਿਸ ਦੇ ਬਾਅਦ ਉਹਨਾਂ ਨੂੰ ਕਈ ਧਮਕੀਆਂ ਮਿਲੀਆਂ ਸਨ। ਡਾਕਟਰ ਫੇਨ ਵੱਲੋਂ ਜਾਰੀ ਰਿਪੋਰਟ ਨੂੰ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ੇਅਰ ਵੀ ਕੀਤਾ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News