ਚੀਨ ਨੇ ਪੋਂਪੀਓ ''ਤੇ ''ਸ਼ੀਤ ਯੁੱਧ ਵਾਲੀ ਸੋਚ'' ਰੱਖਣ ਦਾ ਲਗਾਇਆ ਦੋਸ਼

11/12/2019 3:35:29 AM

ਬੀਜ਼ਿੰਗ - ਚੀਨ ਨੇ ਸੋਮਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ 'ਤੇ ਬੀਤ ਚੁਕੇ ਸ਼ੀਤ ਯੁੱਧ ਵਾਲੀ ਸੋਚ ਰੱਖਣ ਦਾ ਦੋਸ਼ ਲਗਾਇਆ, ਜਿਨ੍ਹਾਂ ਨੇ ਪੱਛਮੀ ਸੁਤੰਤਰਤਾਵਾਂ ਨੂੰ ਚੀਨ ਦੇ ਖਤਰਿਆਂ ਨੂੰ ਲੈ ਕੇ ਜ਼ਿਕਰ ਕੀਤਾ ਸੀ। ਬਰਲਿਨ ਦੀ ਕੰਝ ਢਾਏ ਜਾਣ ਦੀ 30ਵੀਂ ਬਰਸੀ ਮੌਕੇ ਜਰਮਨੀ 'ਚ ਪੋਂਪੀਓ ਨੇ ਆਖਿਆ ਸੀ ਕਿ ਚੀਨੀ ਕਮਿਊਨਿਸਟ ਪਾਰਟੀ ਆਪਣੇ ਹੀ ਲੋਕਾਂ ਨੂੰ ਰੋਲਣ ਲਈ ਤਰਕੀਬਾਂ ਦਾ ਇਸਤੇਮਾਲ ਕਰਦੀ ਹੈ ਅਤੇ ਪੂਰਬੀ ਜਰਮਨੀ ਦੇ ਲੋਕ ਇਸ ਭਿਆਨਕ ਸਥਿਤੀ ਤੋਂ ਰੂਬਰੂ ਹੋ ਚੁੱਕੇ ਹਨ।

ਉਨ੍ਹਾਂ ਅੱਗੇ ਆਖਿਆ ਕਿ ਅਮਰੀਕਾ ਨੇ ਚੀਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੂੰ ਹਾਂਗਕਾਂਗ ਦੇ ਸਬੰਧ 'ਚ ਇਕ ਦੇਸ਼-ਦੋ ਸਿਸਟਮ ਨੀਤੀ ਦੇ ਪ੍ਰਤੀ ਆਪਣੀ ਵਚਨਬੱਧਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਚੀਨ ਨੇ ਪੋਂਪੀਓ 'ਤੇ ਚੀਨੀ ਸਰਕਾਰ 'ਤੇ ਬੇਬੁਨਿਆਦ ਹਮਲੇ ਦਾ ਦੋਸ਼ ਲਗਾਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਸੋਮਵਾਰ ਨੂੰ ਪ੍ਰੈਸ ਬ੍ਰੀਫਿੰਗ 'ਚ ਆਖਿਆ ਹੈ ਕਿ ਅਮਰੀਕਾ ਦੇ ਕੁਝ ਅਹਿਮ ਵਿਅਕਤੀਆਂ ਨੇ ਚੀਨੀ ਅਤੇ ਵਿਦੇਸ਼ੀ ਉਪਕਰਮਾਂ ਵਿਚਾਲੇ ਵਿਚਾਰਕ ਕੰਧ ਖੜ੍ਹੀ ਕਰਨ ਦਾ ਯਤਨ ਕੀਤਾ ਹੈ। ਗੇਂਗ ਨੇ ਪੋਂਪੀਓ 'ਤੇ ਨਿੱਜੀ ਰਾਜਨੀਤਕ ਟੀਚਿਆਂ ਦੀ ਖਾਤਿਰ ਅਮਰੀਕੀ ਲੋਕਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਤੋਂ ਆਪਣੇ ਵਿਚਾਰਧਾਰਕ ਪੱਖਪਾਤ ਅਤੇ ਬੀਤ ਚੁੱਕੇ ਸ਼ੀਤ ਯੁੱਧ ਦੇ ਸਮੇਂ ਵਾਲੀ ਸੋਚ ਛੱਡਣ ਦੀ ਅਪੀਲ ਕੀਤੀ। ਪੋਂਪੀਓ ਉਦੋਂ ਬਰਲਿਨ ਗਏ ਸਨ ਜਦ ਜਰਮਨੀ-ਬਰਲਿਨ ਦੀ ਕੰਧ ਢਹਿਣ ਦੀ ਬਰਸੀ ਮਨਾਉਣ 'ਚ ਇਕੱਠਾ ਹੋਇਆ ਸੀ। ਬਰਲਿਨ ਦੀ ਕੰਝ 9 ਨਵੰਬਰ, 1989 ਨੂੰ ਢਾਈ ਗਈ ਸੀ ਅਤੇ ਕਮਿਊਨਿਸਟ ਸ਼ਾਸਨ ਖਤਮ ਹੋਇਆ ਸੀ।


Khushdeep Jassi

Content Editor

Related News