ਚੀਨ 'ਚ ਕੋਰੋਨਾ ਇਨਫੈਕਟਿਡ 100 ਸਾਲ ਦਾ ਬਜ਼ੁਰਗ ਪੂਰੀ ਤਰ੍ਹਾਂ ਹੋਇਆ ਠੀਕ

03/09/2020 9:56:27 AM

ਬੀਜਿੰਗ (ਬਿਊਰੋ): ਜਾਨਲੇਵਾ ਕੋਰੋਨਾਵਾਇਰਸ ਨਾਲ ਜਿੱਥੇ ਇਕ ਪਾਸੇ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਚੀਨ ਵਿਚ 100 ਸਾਲ ਦੇ ਇਕ ਬਜ਼ੁਰਗ ਨੇ ਇਸ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ। ਇਹ ਬਜ਼ੁਰਗ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਚੀਨ ਦੇ ਮੀਡੀਆ ਮੁਤਾਬਕ ਕੋਰੋਨਾ ਨਾਲ ਇਨਫੈਕਟਿਡ 100 ਸਾਲ ਦਾ ਇਕ ਬਜ਼ੁਰਗ ਇਸ ਨਾਲ ਠੀਕ ਹੋ ਗਿਆ ਹੈ ਜਿਸ ਦੇ ਬਾਅਦ ਉਹ ਇਸ ਵਾਇਰਸ ਤੋਂ ਉਭਰਨ ਵਾਲੇ ਸਭ ਤੋਂ ਬਜ਼ੁਰਗ ਸ਼ਖਸ ਬਣ ਗਏ ਹਨ। 

PunjabKesari

ਸ਼ਿਨਹੂਆ ਦੇ ਮੁਤਾਬਕ ਇਸ ਬਜ਼ੁਰਗ ਨੂੰ ਸ਼ਨੀਵਾਰ ਨੂੰ ਵੁਹਾਨ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 100 ਸਾਲ ਦੇ ਇਸ ਮਰੀਜ਼ ਨੇ ਬੀਤੇ ਮਹੀਨੇ ਆਪਣਾ ਜਨਮਦਿਨ ਮਨਾਇਆ ਸੀ। ਉਹਨਾਂ ਨੂੰ 24 ਫਰਵਰੀ ਨੂੰ ਹੁਬੇਈ ਦੇ ਮੈਟਰਨਿਟੀ ਐਂਡ ਚਾਈਲਡ ਹੈਲਥ ਕੇਅਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਫਲੂ ਜਿਹੀ ਸਾਹ ਦੀ ਬੀਮਾਰੀ ਦੇ ਇਲਾਵਾ ਇਸ ਬਜ਼ੁਰਗ ਮਰੀਜ਼ ਨੂੰ ਅਲਜ਼ਾਈਮਰ, ਹਾਈ ਬੀ.ਪੀ. ਅਤੇ ਦਿਲ ਸਬੰਧੀ ਬੀਮਾਰੀ ਸੀ। ਉਹਨਾਂ ਨੂੰ 13 ਦਿਨਾਂ ਦੀ ਜਾਂਚ ਅਤੇ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਇਸ ਦੌਰਾਨ ਉਹਨਾਂ ਨੂੰ ਐਂਟੀ ਵਾਇਰਸ ਦਵਾਈਆਂ ਦੇ ਇਲਾਵਾ ਰਵਾਇਤੀ ਚੀਨੀ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। 

PunjabKesari

ਗੌਰਤਲਬ ਹੈ ਕਿ ਵੁਹਾਨ ਵਿਚ ਸਭ ਤੋਂ ਜ਼ਿਆਦਾ ਮਰੀਜ਼ ਪਾਏ ਗਏ ਹਨ। ਚੀਨ ਵਿਚ ਹੁਣ ਤੱਕ ਕੋਰੋਨਾ ਨਾਲ ਜੁੜੇ 80,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਸ ਵਾਇਰਸ ਨਾਲ ਘੱਟੋ-ਘੱਟ 3,119 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹਨਾਂ ਵਿਚ ਜ਼ਿਆਦਾਤਰ ਹੁਬੇਈ ਸੂਬੇ ਦੇ ਹਨ। ਇੱਥੇ ਦੱਸ ਦਈਏ ਕਿ ਇਹ ਜਾਨਲੇਵਾ ਵਾਇਰਸ ਦੁਨੀਆ ਦੇ 101 ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਰਿਪੋਰਟ ਮੁਤਾਬਕ ਪੂਰੀ ਦੁਨੀਆ ਵਿਚ ਇਸ ਵਾਇਰਸ ਦੇ ਹੁਣ ਤੱਕ 1,05,580 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਵਿਚ ਇਸ ਵਾਇਰਸ ਸਬੰਧੀ 41 ਮਾਮਲੇ ਸਾਹਮਣੇ ਆ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ - ਇਸ ਸਾਲ ਖਤਮ ਨਹੀਂ ਹੋਵੇਗਾ ਕੋਰੋਨਾ, SARS ਦਾ ਇਲਾਜ ਲੱਭਣ ਵਾਲੇ ਡਾਕਟਰ ਦਾ ਦਾਅਵਾ

60,924 ਲੋਕ ਹੋਏ ਠੀਕ, 6,041 ਦੀ ਹਾਲਤ ਗੰਭੀਰ
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹੁਣ ਤੱਕ ਦੁਨੀਆ ਭਰ ਦੇ 60,924 ਇਨਫੈਕਟਿਡ ਲੋਕ ਠੀਕ ਹੋ ਚੁੱਕੇ ਹਨ। 43,217 ਦਾ ਹਾਲੇ ਵੀ ਇਲਾਜ ਜਾਰੀ ਹੈ, ਜਿਹਨਾਂ ਵਿਚੋਂ ਕਈਆਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਚੀਨ ਦੇ ਬਾਹਰ 24,724 ਲੋਕ ਇਨਫੈਕਟਿਡ ਹੋਏ ਹਨ ਅਤੇ 563 ਲੋਕਾਂ ਦੀ ਮੌਤ ਹੋਈ ਹੈ। ਚੀਨ ਦੇ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਹਸਪਤਾਲ ਤੋਂ 1,660 ਮਰੀਜ਼ਾਂ ਨੂੰ ਛੁੱਟੀ ਮਿਲੀ। ਇੱਥੇ ਹੁਣ ਤੱਕ 57,065 ਨਾਗਰਿਕ ਠੀਕ ਹੋ ਚੁੱਕੇ ਹਨ। ਚੀਨ ਵਿਚ ਸਭ ਤੋਂ ਜ਼ਿਆਦਾ ਹੁਬੇਈ ਸੂਬੇ ਵਿਚ 67,707 ਲੋਕ ਇਨਫੈਕਟਿਡ ਹੋਏ ਹਨ। 


Vandana

Content Editor

Related News