ਚੀਨ ਨੇ ਹੁਣ ਇਸ ਭਾਈਚਾਰੇ ਦਾ ਜਿਊਣਾ ਕੀਤਾ ਔਖਾ, ਨਹੀਂ ਪਾ ਸਕਦੇ ਮਰਜ਼ੀ ਦੇ ਕੱਪੜੇ

Monday, Sep 28, 2020 - 05:20 PM (IST)

ਚੀਨ ਨੇ ਹੁਣ ਇਸ ਭਾਈਚਾਰੇ ਦਾ ਜਿਊਣਾ ਕੀਤਾ ਔਖਾ, ਨਹੀਂ ਪਾ ਸਕਦੇ ਮਰਜ਼ੀ ਦੇ ਕੱਪੜੇ

ਬੀਜਿੰਗ-ਚੀਨ ਦੀ ਕਮਿਊਨਿਸਟ ਪਾਰਟੀ ਦੇ ਨਿਸ਼ਾਨੇ 'ਤੇ ਸ਼ਿਨਜਿਆਂਗ ਦੇ ਉਈਗਰਾਂ ਦੇ ਬਾਅਦ ਹੁਣ ਉਤਸੁਲ ਮੁਸਲਮਾਨ ਆ ਗਏ ਹਨ। ਧਾਰਮਿਕ ਕੱਟੜਤਾ ਨੂੰ ਖਤਮ ਕਰਨ ਦੇ ਨਾਂ 'ਤੇ ਚੀਨ ਸਰਕਾਰ ਨੇ ਟਿਨੀ ਮੁਸਲਮਾਨ ਔਰਤਾਂ ਨੂੰ ਹਿਜਾਬ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਇੱਥੇ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਵਿਚ ਮੁਸਲਮਾਨ ਪੁਰਸ਼ 'ਤੇ ਵੀ ਅਰਬੀ ਪਹਿਰਾਵਾ ਪਾਉਣ ਦੀ ਪਾਬੰਦੀ ਹੈ ਭਾਵ ਲੋਕ ਮਰਜ਼ੀ ਦੇ ਕੱਪੜੇ ਨਹੀਂ ਪਾ ਸਕਦੇ। ਪੁਲਸ ਨੂੰ ਹੁਕਮ ਹੈ ਕਿ ਉਹ ਮੁਸਲਮਾਨਾਂ ਦੇ ਧਾਰਮਿਕ ਰੀਤੀ-ਰਿਵਾਜਾਂ ਅਤੇ ਅਰਬੀ ਪਹਿਰਾਵੇ 'ਤੇ ਸਖਤ ਪਾਬੰਦੀ ਲਗਾਵੇ। 

ਇਸ ਭਾਈਚਾਰੇ ਦੀ ਚੀਨ ਵਿਚ ਗਿਣਤੀ ਸਿਰਫ 10 ਹਜ਼ਾਰ ਹੈ। ਉਹ ਲੋਕ ਮੁਸਲਿਮ ਬਹੁਲਤਾ ਵਾਲੇ ਸ਼ਿਨਜਿਆਂਗ ਤੋਂ ਲਗਭਗ 12 ਹਜ਼ਾਰ ਕਿਲੋਮੀਟਰ ਦੂਰ ਹੈਨਾਨ ਸੂਬੇ ਦੇ ਇਕ ਛੋਟੇ ਸ਼ਹਿਰ ਸਾਨਿਆ ਵਿਚ ਰਹਿੰਦੇ ਹਨ। ਕਮਿਊਨਿਸਟ ਪਾਰਟੀ ਦੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਧਿਕਾਰੀਆਂ ਨੇ ਮੁਸਲਿਮ ਇਲਾਕਿਆਂ ਵਿਚ ਨਿਵਾਸੀਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਚੀਨ ਵਿਚ ਲਗਭਗ 80 ਲੱਖ ਮੁਸਲਮਾਨ ਕੈਦ ਹਨ। 
 


author

Lalita Mam

Content Editor

Related News