ਚੀਨ ਦਾ ਅਮਰੀਕਾ ’ਤੇ ਪਲਟਵਾਰ, ਕਿਹਾ-ਸਾਨੂੰ ਦੱਖਣੀ ਚੀਨ ਸਾਗਰ ਟਾਪੂਆਂ ਨੂੰ ਵਿਕਸਿਤ ਕਰਨ ਦਾ ਪੂਰਾ ਅਧਿਕਾਰ
Wednesday, Mar 23, 2022 - 02:08 PM (IST)
ਬੀਜਿੰਗ : ਚੀਨ ਨੇ ਮੰਗਲਵਾਰ ਨੂੰ ਅਮਰੀਕਾ 'ਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਉਸ ਨੂੰ ਦੱਖਣੀ ਚੀਨ ਸਾਗਰ ਦੇ ਟਾਪੂਆਂ ਨੂੰ ਵਿਕਸਿਤ ਕਰਨ ਦਾ ਅਧਿਕਾਰ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਇਕ ਦੈਨਿਕ ਬ੍ਰੀਫਿੰਗ ’ਚ ਪੱਤਰਕਾਰਾਂ ਨੂੰ ਕਿਹਾ ਕਿ, ‘‘ਆਪਣੇ ਅਧਿਕਾਰ ਖੇਤਰ ਵਿੱਚ ਜ਼ਰੂਰੀ ਰਾਸ਼ਟਰੀ ਰੱਖਿਆ ਉਪਕਰਨਾਂ ਦੀ ਤਾਇਨਾਤੀ ਹਰ ਪ੍ਰਭੂਸੱਤਾ ਸੰਪੰਨ ਦੇਸ਼ ਦਾ ਅਧਿਕਾਰ ਹੈ। ਅੰਤਰਰਾਸ਼ਟਰੀ ਕਾਨੂੰਨ ਅਨੁਰੂਪ ਹੈ, ਜੋ ਨਿੰਦਾ ਤੋਂ ਪਰੇ ਹੈ।"
ਅਮਰੀਕਾ ਦਾ ਦੋਸ਼ ਹੈ ਕਿ ਚੀਨ ਨੇ ਪਿਛਲੀ ਵਚਨਬੱਧਤਾ ਦੀ ਉਲੰਘਣਾ ਕਰਦੇ ਹੋਏ ਵਿਵਾਦਿਤ ਜਲ ਮਾਰਗ ਵਿੱਚ ਬਣਾਏ ਗਏ ਕਈ ਟਾਪੂਆਂ ਵਿੱਚੋਂ ਘੱਟੋ-ਘੱਟ ਤਿੰਨ ਟਾਪੂਆਂ ਦਾ ਪੂਰੀ ਤਰ੍ਹਾਂ ਨਾਲ ਫੌਜੀਕਰਨ ਕਰ ਦਿੱਤਾ ਹੈ। ਵਾਂਗ ਨੇ ਕਿਹਾ ਕਿ, ‘‘ਖੇਤਰ ਵਿੱਚ ਅਮਰੀਕੀ ਫੌਜੀ ਗਤੀਵਿਧੀਆਂ ਦਾ ਉਦੇਸ਼ "ਸਮੱਸਿਆ ਨੂੰ ਵਧਾਉਣਾ ਹੈ।’’ ਉਨ੍ਹਾਂ ਨੇ ਕਿਹਾ ਕਿ, ‘‘ਇਹ ਗੰਭੀਰ ਰੂਪ ਤੋਂ ਸਮੁੰਦਰੀ ਦੇਸ਼ਾਂ ਦੀ ਸੰਪ੍ਰਭੂਤਾ ਅਤੇ ਸੁਰੱਖਿਆ ਲਈ ਖ਼ਤਰਾ ਹੈ ਅਤੇ ਦੱਖਣੀ ਚੀਨ ਸਾਗਰ ਵਿੱਚ ਨੌਵਹਣ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ।’’
ਅਮਰੀਕੀ ਸੈਨਾ ਦਾ ਹਿੰਦ-ਪ੍ਰਸ਼ਾਤ ਮਹਾਸਾਗਰ ਖੇਤਰ ਦੇ ਕਮਾਂਡਰ ਐਡਮਿਰਲ ਜੌਨ ਸੀ ਐਕਸਵਿਲੀਨੋ ਨੇ ਐਤਵਾਰ ਨੂੰ ਕਿਹਾ ਕਿ ਚੀਨ ਨੇ ਤੇਜ਼ੀ ਨਾਲ ਆਕ੍ਰਾਮਕ ਚੁੱਕਦੇ ਹੋਏ ਜਹਾਜ਼ ਰੋਧੀ ਅਤੇ ਹਵਾਈ ਜਹਾਜ਼ ਭੇਦੀ ਮਿਸਾਇਲ ਪ੍ਰਣਾਲੀ, ਲੇਜ਼ਰ ਅਤੇ ਜੈਮਿੰਗ ਉਪਕਰਣ ਅਤੇ ਲੜਾਕੂ ਜਹਾਜ਼ ਦੇ ਨਾਲ ਟਾਪੂਆਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਹੈ। ਇਸ ਨਾਲ ਦੇਸ਼ ਦੇ ਆਲੇ-ਦੁਆਲੇ ਸਾਰੇ ਦੇਸ਼ਾਂ ਨੂੰ ਖ਼ਤਰਾ ਹੈ। ਏਕਵਿਲਿਨੋ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪਿਛਲੇ 20 ਸਾਲਾਂ ਵਿੱਚ ਅਸੀਂ ਪੀ.ਆਰ.ਸੀ. ਦੁਆਰਾ ਦੂਜੇ ਵਿਸ਼ਵ ਯੁੱਧ ਦੇ ਬਾਅਦ ਸਭ ਤੋਂ ਵੱਡੀ ਫੌਜ ਬਣਾਈ ਹੈ।’’