US ਦੀ ਕਾਰਵਾਈ ''ਤੇ ਭੜਕਿਆ ਚੀਨ, ਅਮਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਤੀ ਧਮਕੀ

Sunday, Oct 18, 2020 - 06:22 PM (IST)

US ਦੀ ਕਾਰਵਾਈ ''ਤੇ ਭੜਕਿਆ ਚੀਨ, ਅਮਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਦਿੱਤੀ ਧਮਕੀ

ਬੀਜਿੰਗ (ਬਿਊਰੋ): ਚੀਨ ਅਤੇ ਅਮਰੀਕਾ ਦੇ ਵਿਚ ਚੀਨੀ ਸੈਨਾ ਨਾਲ ਜੁੜਿਆ ਵਿਵਾਦ ਵੱਧਦਾ ਜਾ ਰਿਹਾ ਹੈ। ਚੀਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਚੀਨੀ ਸੈਨਾ ਨਾਲ ਜੁੜੇ ਵਿਦਵਾਨਾਂ ਦੇ ਖਿਲਾਫ਼ ਮਾਮਲਾ ਚਲਾਏ ਜਾਣ 'ਤੇ ਆਪਣੇ ਇੱਥੇ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਸਕਦਾ ਹੈ। ਅਮਰੀਕੀ ਅਖਬਾਰ ਵਾਲ ਸਟ੍ਰੀਟ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਮਰੀਕੀ ਅਖਬਾਰ ਨੇ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਚੀਨੀ ਅਧਿਕਾਰੀ ਕਈ ਮਾਧਿਅਮਾਂ ਨਾਲ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਚਿਤਾਵਨੀ ਦੇ ਚੁੱਕੇ ਹਨ। ਅਖਬਾਰ ਨੇ ਕਿਹਾ ਕਿ ਚੀਨ ਨੇ ਸੰਦੇਸ਼ ਦਿੱਤਾ ਹੈਕਿ ਅਮਰੀਕਾ ਨੂੰ ਚੀਨੀ ਅਧਿਕਾਰੀਆਂ ਦੇ ਖਿਲਾਫ਼ ਅਮਰੀਕੀ ਕੋਰਟ ਵਿਚ ਚੱਲ ਰਹੇ ਮੁਕੱਦਮੇ ਨੂੰ ਖਤਮ ਕਰਨਾ ਚਾਹੀਦਾ ਹੈ ਨਹੀਂ ਤਾਂ ਚੀਨ ਵਿਚ ਰਹਿ ਰਹੇ ਅਮਰੀਕੀ ਨਾਗਰਿਕ ਚੀਨੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਵਿਚ ਦੋਸ਼ੀ ਪਾਏ ਜਾ ਸਕਦੇ ਹਨ।

ਐੱਫ.ਬੀ.ਆਈ. ਨੇ 3 ਚੀਨੀ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਤੋਂ ਪਹਿਲਾ 14 ਸਤੰਬਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਚੀਨ ਦੀ ਯਾਤਰਾ ਸਬੰਧੀ ਜਾਰੀ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਚੀਨ ਸਰਕਾਰ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਬਾਹਰ ਜਾਣ 'ਤੇ ਪਾਬੰਦੀ ਲਗਾ ਸਕਦੀ ਹੈ। ਚੀਨ ਦੇ ਇਸ ਕਦਮ ਦਾ ਉਦੇਸ਼ ਵਿਦੇਸ਼ੀ ਸਰਕਾਰਾਂ ਦੇ ਨਾਲ ਗੱਲਬਾਤ ਕਰਨਾ ਹੈ। ਅਮਰੀਕਾ ਵਿਚ ਚੀਨ ਦੇ ਦੂਤਾਵਾਸ ਨੇ ਹੁਣ ਤੱਕ ਇਸ ਸੰਬੰਧ ਵਿਚ ਕੋਈ ਬਿਆਨ ਨਹੀਂ ਜਾਰੀ ਨਹੀਂ ਕੀਤਾ ਹੈ। ਇੱਥੇ ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ਨੇ ਕਈ ਵਾਰ ਇਹ ਦੋਸ਼ ਲਗਾਇਆ ਹੈ ਕਿ ਚੀਨ ਅਮਰੀਕੀ ਤਕਨੀਕਾਂ ਅਤੇ ਮਿਲਟਰੀ ਜਾਣਕਾਰੀ ਦੀ ਚੋਰੀ ਦੇ ਲਈ ਸਾਈਬਰ ਮੁਹਿੰਮ ਚਲਾ ਰਿਹਾ ਹੈ ਉੱਧਰ ਚੀਨ ਨੇ ਇਹਨਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ।


author

Vandana

Content Editor

Related News