ਯਾਂਗਤਜ਼ੀ ਨਦੀ ''ਚ ਟਕਰਾਏ ਦੋ ਜਹਾਜ਼, 3 ਦੀ ਮੌਤ ਤੇ 5 ਮਲਾਹ ਲਾਪਤਾ

12/14/2020 1:21:54 PM

ਬੀਜਿੰਗ (ਭਾਸ਼ਾ): ਚੀਨ ਵਿਚ ਯਾਂਗਤਜ਼ੀ ਨਦੀ ਦੇ ਕਿਨਾਰੇ 'ਤੇ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਉਹਨਾਂ ਵਿਚ ਸਵਾਰ ਤਿੰਨ ਮਲਾਹਾਂ ਦੀ ਮੌਤ ਹੋ ਗਈ ਜਦਕਿ ਬਚਾਅ ਕਰਮੀ ਲਾਪਤਾ ਹੋਏ ਪੰਜ ਮਲਾਹਾਂ ਦੀ ਤਲਾਸ਼ ਵਿਚ ਸੋਮਵਾਰ ਨੂੰ ਵੀ ਜੁਟੇ ਹੋਏ ਹਨ। ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਨਾਟਕੀ ਫੁਟੇਜ ਪ੍ਰਸਾਰਿਤ ਕੀਤੀ ਹੈ ਜਿਸ ਵਿਚ ਚਾਲਕ ਦਲ ਦੇ ਮੈਂਬਰ ਕਾਰਗੋ ਸਮੁੰਦਰੀ ਜਹਾਜ਼ ਸ਼ਿੰਛੀਸ਼ੇਂਗ-69 'ਤੇ ਸਵਾਰ 16 ਮਲਾਹਾਂ ਵਿਚੋਂ 11 ਨੂੰ ਪਾਣੀ ਵਿਚੋਂ ਬਾਹਰ ਕੱਢ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਯੂ,ਐੱਨ. ਦੀ ਆਸਟ੍ਰੇਲੀਆ ਸਮੇਤ ਦੇਸ਼ਾਂ ਨੂੰ ਜਲਵਾਯੂ ਐਮਰਜੈਂਸੀ ਘੋਸ਼ਿਤ ਕਰਨ ਦੀ ਅਪੀਲ

ਉਹਨਾਂ ਵਿਚੋਂ 3 ਮਲਾਹਾਂ ਵਿਚ ਜ਼ਿੰਦਗੀ ਦੇ ਕੋਈ ਸੰਕੇਤ ਨਹੀਂ ਸਨ। ਜ਼ਿਕਰਯੋਗ ਹੈ ਕਿ ਯਾਂਗਤਜ਼ੀ ਨਦੀ ਆਵਾਜਾਈ ਦੇ ਲਿਹਾਜ ਨਾਲ ਚੀਨ ਦੀ ਸਭ ਤੋਂ ਬਿੱਜੀ ਨਦੀ ਹੈ ਅਤੇ ਇਹ ਪੂਰਬੀ ਚੀਨ ਸਾਗਰ ਵਿਚ ਵਪਾਰਕ ਕੇਂਦਰ ਸ਼ੰਘਾਈ ਦੇ ਉੱਤਰ ਵਿਚ ਆ ਕੇ ਡਿੱਗਦੀ ਹੈ। ਇਸ ਲਈ ਇੱਥੇ ਹਰੇਕ ਦਿਸ਼ਾ ਤੋਂ ਜਹਾਜ਼ ਆਉਂਦੇ ਹਨ। ਸਰਕਾਰੀ ਮੀਡੀਆ ਨੇ ਦੱਸਿਆ ਕਿ ਕਾਰਗੋ ਜਹਾਜ਼ ਓਸੀਆਨਾ ਨੇ ਐਤਵਾਰ ਕਰੀਬ ਅੱਧੀ ਰਾਤ ਨੂੰ ਕੰਟਰੋਲ ਗਵਾ ਦਿੱਤਾ ਅਤੇ ਸ਼ਿੰਛੀਸ਼ੇਂਗ-69 ਨਾਲ ਟਕਰਾ ਗਿਆ। ਇਸ ਕਾਰਨ ਸ਼ਿੰਛੀਸ਼ੇਂਗ-69 ਜਹਾਜ਼ ਡੁੱਬ ਗਿਆ। ਚੀਨ ਦੇ ਅਖ਼ਬਾਰ ਚਾਈਨਾ ਡੇਲੀ ਦੇ ਮੁਤਾਬਕ ਜਹਾਜ਼ ਵਿਚ 650 ਕਾਰਗੋ ਕੰਟੇਨਰ ਰੱਖੇ ਹੋਏ ਸਨ।


Vandana

Content Editor

Related News