ਚੀਨ : ਚਾਬਾ ਤੂਫ਼ਾਨ ਦੀ ਲਪੇਟ ''ਚ ਆਉਣ ਕਾਰਨ ਡੁੱਬੀ ਕ੍ਰੇਨ, 27 ਲੋਕ ਲਾਪਤਾ

Sunday, Jul 03, 2022 - 10:43 PM (IST)

ਬੀਜਿੰਗ-ਦੱਖਣੀ ਚੀਨ ਦੇ ਗਵਾਂਗਡੋਂਗ ਸੂਬੇ ਦੇ ਤੱਟ 'ਤੇ ਚਾਬਾ ਤੂਫ਼ਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਇਕ ਕ੍ਰੇਨ ਡੁੱਬ ਗਈ ਅਤੇ ਉਸ 'ਚ ਸਵਾਰ ਘਟੋ-ਘੱਟ 27 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਸੂਬਾਈ ਸਮੁੰਦਰੀ ਖੋਜ ਅਤੇ ਬਚਾਅ ਕੇਂਦਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਲਈ ਭੇਜੇ ਗਏ 38 ਜਹਾਜ਼ਾਂ ਨੇ ਲਾਪਤਾ ਲੋਕਾਂ ਦੀ ਭਾਲ ਲਈ 14 ਚੱਕਰ ਲਾਏ ਹਨ।

ਇਹ ਵੀ ਪੜ੍ਹੋ :ਰਾਬੜੀ ਨਿਵਾਸ 'ਚ ਪੌੜੀਆਂ ਤੋਂ ਉਤਰਦੇ ਸਮੇਂ ਡਿੱਗੇ ਲਾਲੂ ਯਾਦਵ, ਟੁੱਟੀ ਮੋਢੇ ਦੀ ਹੱਡੀ

ਯਾਂਗਜਿਆਂਗ ਸ਼ਹਿਰ ਨੇੜੇ ਚਾਬਾ ਤੂਫ਼ਾਨ ਤੋਂ ਬਚਾਅ ਕਰਦੇ ਸਮੇਂ ਇਸ ਦੀ ਐਂਕਰ ਚੇਨ ਟੁੱਟ ਗਈ ਸੀ ਅਤੇ ਨਿਗਰਾਨੀ ਪ੍ਰਣਾਲੀ ਰਾਹੀਂ ਕ੍ਰੇਨ ਨੂੰ ਖਤਰੇ 'ਚ ਪਾਇਆ ਗਿਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਕ੍ਰੇਨ ਪਾਣੀ 'ਚ ਡੁੱਬ ਗਈ। ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਨੇ ਬਚਾਅ ਕੇਂਦਰ ਦੇ ਹਵਾਲੇ ਤੋਂ ਕਿਹਾ ਕਿ ਤਿੰਨ ਲੋਕਾਂ ਨੂੰ ਬਚਾਇਆ ਗਿਆ ਤੇ 27 ਹੋਰ ਪਾਣੀ 'ਚ ਡਿੱਗ ਗਏ ਅਤੇ ਲਾਪਤਾ ਹੋ ਗਏ। ਸਾਲ ਦੇ ਤੀਸਰੇ ਤੂਫ਼ਾਨ ਚਾਬਾ ਨੇ ਸ਼ਨੀਵਾਰ ਨੂੰ ਗਵਾਂਗਡੋਂਗਦੇ ਮਾਓਮਿੰਗ ਸ਼ਹਿਰ ਦੇ ਤੱਟਵਰਤੀ ਖੇਤਰ 'ਚ ਦਸਤਕ ਦਿੱਤੀ ਹੈ। ਹਾਲਾਂਕਿ ਲਾਪਤਾ ਲੋਕਾਂ ਲਈ ਖੋਜ ਅਤੇ ਬਚਾਅ ਦੀ ਕੋਸ਼ਿਸ਼ ਹੁਣ ਵੀ ਜਾਰੀ ਹੈ।

ਇਹ ਵੀ ਪੜ੍ਹੋ :ਮਈ ’ਚ ਫੇਸਬੁੱਕ ਨੇ 1.75 ਕਰੋੜ ਸਮੱਗਰੀਆਂ ’ਤੇ ਕੀਤੀ ਕਾਰਵਾਈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News