ਚੀਨ ਦਾ ਪਾਕਿਸਤਾਨ ਨੂੰ ਅਲਟੀਮੇਟਮ- ਕਰਾਚੀ ਹਮਲੇ ''ਚ ਸ਼ਾਮਲ ਅੱਤਵਾਦੀਆਂ ਨੂੰ ਛੇਤੀ ਦੇਵੇ ਸਜ਼ਾ

05/14/2022 5:36:33 PM

ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਪਿਛਲੇ ਕੁਝ ਸਾਲਾਂ 'ਚ ਚੀਨੀ ਨਾਗਰਿਕਾਂ 'ਤੇ ਹਮਲੇ ਵਧੇ ਹਨ। ਇਸੇ ਨੂੰ ਦੇਖਦੇ ਹੋਏ ਚੀਨ ਨੇ ਹੁਣ ਪਾਕਿਸਤਾਨ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਅਲਟੀਮੇਟਮ ਜਾਰੀ ਕੀਤਾ ਹੈ । ਚੀਨ ਨੇ ਪਾਕਿਸਤਾਨ ਤੋਂ 26 ਅਪ੍ਰੈਲ ਨੂੰ ਕਚਾਰੀ ਯੂਨੀਵਰਸਿਟੀ 'ਚ ਆਤਮਘਾਤੀ ਹਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਹਮਲੇ 'ਚ ਤਿੰਨ ਚੀਨੀ ਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋਈ ਸੀ। ਇਸ ਹਮਲੇ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀ ਅੱਤਵਾਦੀ ਹਮਲਾਵਰ ਸ਼ੈਰੀ ਬਲੋਚ ਨੇ ਅੰਜਾਮ ਦਿੱਤਾ ਸੀ। 

ਪਾਕਿਸਤਾਨ 'ਚ ਚੀਨ ਦੇ ਉਪ ਰਾਜਦੂਤ ਪਾਂਗ ਚੁਨਕਸਿਊ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨਾਲ ਮੁਲਾਕਾਤ ਕੀਤੀ ਤੇ ਪਾਕਿਸਤਾਨ 'ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਸਮੇਤ ਤਮਾਮ ਮੁੱਦਿਆ 'ਤੇ ਗੱਲ ਕੀਤੀ ਗਈ। ਗ੍ਰਹਿ ਮੰਤਰਾਲਾ ਵਲੋਂ ਜਾਰੀ ਬਿਆਨ ਦੇ ਮੁਤਾਬਕ ਪਾਕਿਸਤਾਨ ਦੇ ਗ੍ਰਹਿ ਮੰਤਰੀ ਸਨਾਊੱਲ੍ਹਾ ਨੇ ਮੀਟਿੰਗ 'ਚ ਕਿਹਾ ਕਿ ਉਨ੍ਹਾਂ ਦਾ ਦੇਸ਼ ਇੱਥੇ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਪੂਰੇ ਵਸੀਲਿਆਂ ਦਾ ਇਸਤੇਮਾਲ ਕਰ ਰਿਹਾ ਹੈ।

ਚੀਨੀ ਉਪ ਰਾਜਦੂਤ ਚੁਨਕਸਿਊ ਨੇ ਕਿਹਾ, ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਕਰਾਚੀ ਹਮਲੇ ਦੇ ਮਾਮਲੇ 'ਚ ਪੂਰੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲੇ। ਇਸ ਦੌਰਾਨ ਰਾਣਾ ਸਨਾਉੱਲ੍ਹਾ ਨੇ ਕਰਾਚੀ ਹਮਲੇ 'ਚ ਮਾਰੇ ਗਏ ਚੀਨੀ ਨਾਗਰਿਕਾਂ ਦੀ ਮੌਤ 'ਤੇ ਦੁਖ਼ ਜਤਾਇਆ। ਬਿਆਨ 'ਚ ਕਿਹਾ ਗਿਆ ਕਿ ਦੋਵੇਂ ਨੇਤਾ ਚੀਨੀ ਦੂਤਘਰ ਤੇ ਪਾਕਿਸਤਾਨ ਮੰਤਰਾਲਾ ਦਰਮਿਆਨ ਸਹਿਯੋਗ ਵਧਾਉਣ 'ਚ ਸਹਿਮਤ ਹੋਏ ਹੋਏ, ਤਾਂ ਜੋ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।


Tarsem Singh

Content Editor

Related News