ਪ੍ਰਸ਼ਾਂਤ ਮਹਾਸਾਗਰ ''ਚ ਡਿੱਗਿਆ ਚੀਨ ਦਾ ਤਿਆਨਗੋਂਗ-1 ਸਪੇਸ ਲੈਬ

04/02/2018 10:41:40 AM

ਬੀਜਿੰਗ (ਬਿਊਰੋ)— ਦੇਸ਼ ਦੀ ਸਪੇਸ ਏਜੰਸੀ ਮੁਤਾਬਕ ਚੀਨ ਦਾ ਤਿਆਨਗੋਂਗ-1 ਪ੍ਰਸ਼ਾਂਤ ਮਹਾਸਗਾਰ ਵਿਚ ਡਿੱਗ ਪਿਆ ਹੈ। ਸੋਮਵਾਰ ਨੂੰ 00:15 GMT (5:45 IST) 'ਤੇ ਇਸ ਪੁਲਾੜ ਗੱਡੀ ਦਾ ਪ੍ਰਸ਼ਾਂਤ ਮਹਾਸਾਗਰ ਦੇ ਉੱਪਰ ਦੁਬਾਰਾ ਵਾਯੂਮੰਡਲ ਵਿਚ ਦਾਖਲ ਹੁੰਦੇ ਸਮੇਂ ਜ਼ਿਆਦਾਤਰ ਹਿੱਸਾ ਸੜ ਗਿਆ। ਅਮਰੀਕਾ ਦੀ ਮਿਲਟਰੀ ਨੇ ਵੀ ਤਿਆਨਗੋਂਗ ਦੇ ਦੁਬਾਰਾ ਦਾਖਲ ਹੋਣ ਦੀ ਪੁਸ਼ਟੀ ਕੀਤੀ। ਚੀਨ ਦੇ ਮੱਹਤਵਪੂਰਣ ਪੁਲਾੜ ਪ੍ਰੋਗਰਾਮ ਦੇ ਤਹਿਤ ਓਰਬਿਟ ਪ੍ਰਯੋਗਾਂ ਲਈ 10.4 ਮੀਟਰ ਲੰਬੇ ਤਿਆਨਗੋਂਗ-1 ਨੂੰ ਸਾਲ 2011 ਵਿਚ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਾਲ 2023 ਤੱਕ ਪੁਲਾੜ ਵਿਚ ਸਥਾਈ ਸਟੇਸ਼ਨ ਸਥਾਪਿਤ ਕਰਨ ਦਾ ਸੀ। ਇਸ ਲੈਬ ਨੇ ਜੂਨ 2013 ਵਿਚ ਆਪਣਾ ਮਿਸ਼ਨ ਪੂਰਾ ਕਰ ਲਿਆ ਸੀ।
ਦੱਸਣਯੋਗ ਹੈ ਕਿ ਤਿਆਨਗੋਂਗ-1 ਨੂੰ ਚੀਨ ਨੇ ਸਿਰਫ ਦੋ ਸਾਲ ਦੀ ਸਮੇਂ ਸੀਮਾ ਲਈ ਬਣਾਇਆ ਸੀ। ਚੀਨ ਦੀ ਯੋਜਨਾ ਸੀ ਕਿ ਉਹ ਸਪੇਸ ਲੈਬ ਨੂੰ ਧਰਤੀ ਦੇ ਪੰਧ ਤੋਂ ਬਾਹਰ ਕਰ ਦੇਣਗੇ ਅਤੇ ਉਹ ਖੁਦ ਹੀ ਪੁਲਾੜ ਵਿਚ ਖਤਮ ਹੋ ਜਾਵੇਗਾ। ਹਾਲਾਂਕਿ ਮਈ 2011 ਤੋਂ ਮਾਰਚ 2016 ਤਕ ਕਰੀਬ 5 ਸਾਲ ਕੰਮ ਕਰਨ ਦੇ ਬਾਅਦ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਧਰਤੀ ਦੇ ਗੁਰਤਾ ਬਲ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ।


Related News