ਚੀਨ ਦੀ ਸ਼ਰਮਨਾਕ ਹਰਕਤ, ਉੱਤਰ ਕੋਰੀਆਈ ਔਰਤਾਂ ਨੂੰ ਬਣਾ ਰਿਹੈ ਵੇਸਵਾ

05/21/2019 4:51:11 PM

ਲੰਡਨ (ਏਜੰਸੀ)- ਦੇਹ ਵਪਾਰ ਲਈ ਵੱਡੀ ਗਿਣਤੀ ਵਿਚ ਉੱਤਰ ਕੋਰੀਆਈ ਔਰਤਾਂ ਅਤੇ ਲੜਕੀਆਂ ਦੀ ਚੀਨ ਵਿਚ ਤਸਕਰੀ ਕੀਤੀ ਜਾਂਦੀ ਹੈ। ਲੰਡਨ ਸਥਿਤ ਐਨ.ਜੀ.ਓ. ਕੋਰੀਆ ਫਿਊਚਰ ਇਨੀਸ਼ੀਏਟਿਵ (ਕੇ.ਐਫ.ਆਈ.) ਨੇ ਆਪਣੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਦੋ ਸਾਲ ਵਿਚ ਤਿਆਰ ਹੋਈ ਇਸ ਰਿਪੋਰਟ ਮੁਤਾਬਕ ਕਈ ਔਰਤਾਂ ਨੂੰ ਵੇਸਵਾਪੁਣੇ ਵਿਚ ਝੋਕ ਦਿੱਤਾ ਜਾਂਦਾ ਹੈ, ਜਦੋਂ ਕਿ ਕੁਛ ਨੂੰ ਚੀਨੀ ਪੁਰਸ਼ਾਂ ਦੀ ਪਤਨੀ ਬਣਨ ਲਈ ਵੇਚ ਦਿੱਤਾ ਜਾਂਦਾ ਹੈ। ਕਈ ਕੁੜੀਆਂ ਨੂੰ ਜ਼ਬਰਦਸਤੀ ਸਾਈਬਰਸੈਕਸ (ਇੰਟਰਨੈੱਟ 'ਤੇ ਇਤਰਾਜ਼ਯੋਗ ਲਾਈਵ ਵੀਡੀਓ ਬਣਾਉਣਾ) ਲਈ ਵੀ ਮਜਬੂਰ ਕੀਤਾ ਜਾਂਦਾ ਹੈ। ਕੇ.ਐਫ.ਆਈ. ਦਾ ਕਹਿਣਾ ਹੈ ਕਿ 12 ਸਾਲ ਤੱਕ ਦੀਆਂ ਕਈ ਬੱਚੀਆਂ ਵੀ ਦੁਸ਼ਕਰਮ ਵਰਗੇ ਘਿਨੌਣੇ ਅਪਰਾਧ ਦਾ ਸ਼ਿਕਾਰ ਹੋਈ ਹੈ।

ਸਾਲ 2014 ਵਿਚ ਆਈ ਸੰਯੁਕਤ ਰਾਸ਼ਟਰ (ਯੂ.ਐਨ.) ਦੀ ਰਿਪੋਰਟ ਮੁਤਾਬਕ ਹਜ਼ਾਰਾਂ ਉੱਤਰ ਕੋਰੀਆਈ ਚੀਨ ਵਿਚ ਸ਼ਰਨਾਰਥੀ ਹਨ। ਇਸ ਦਾ ਕੋਈ ਸਪੱਸ਼ਟ ਅੰਕੜਾ ਨਹੀਂ ਹੈ ਪਰ ਕੇ.ਐਫ.ਆਈ. ਦਾ ਦਾਅਵਾ ਹੈ ਕਿ ਤਕਰੀਬਨ ਦੋ ਲੱਖ ਲੋਕ ਚੀਨ ਅਤੇ ਨੇੜਲੇ ਇਲਾਕਿਆਂ ਵਿਚ ਸ਼ਰਨਾਰਥੀ ਹਨ। ਇਨ੍ਹਾਂ ਵਿਚ 60 ਫੀਸਦੀ ਔਰਤਾਂ ਦੀ ਚੀਨ ਵਿਚ ਤਸਕਰੀ ਕੀਤੀ ਜਾਂਦੀ ਹੈ। ਕੇ.ਐਫ.ਆਈ. ਨੇ ਕਿਹਾ ਕਿ ਅਜਿਹੇ ਸਮੇਂ 'ਤੇ ਜਦੋਂ ਉੱਤਰ ਕੋਰੀਆ ਵਿਚ ਰਾਜਨੀਤਕ ਦਖਲ ਵੱਧਿਆ ਹੈ, ਉਥੋਂ ਦੀਆਂ ਔਰਤਾਂ ਦਾ ਦੇਹ ਵਪਾਰ ਵਿਚ ਝੋਕਿਆ ਜਾਣਾ ਸ਼ਰਮਨਾਕ ਅਤੇ ਨਿੰਦਣਯੋਗ ਹੈ। ਉੱਤਰ ਕੋਰਈਆਈ ਔਰਤਾਂ ਦੀ ਸਥਿਤੀ 'ਤੇ ਪਿਛਲੇ ਸਾਲ ਨਵੰਬਰ ਵਿਚ ਜਾਰੀ ਰਿਪੋਰਟ ਵਿਚ ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ ਨੇ ਵੀ ਕਿਹਾ ਸੀ ਕਿ ਸਿਰਫ ਇਸ ਦੀ ਨਿੰਦਿਆ ਕਰਨਾ ਕਾਫੀ ਨਹੀਂ ਹੈ।


Sunny Mehra

Content Editor

Related News