ਚੀਨ ਵਿਚ 8 ਸਾਲ ''ਚ ਸਭ ਤੋਂ ਜ਼ਿਆਦਾ ਵਧੀ ਮਹਿੰਗਾਈ, ਲੋਕਾਂ ਦੇ ਡੁੱਬੇ ਕਰੋੜਾਂ

12/10/2019 4:42:36 PM

ਬੀਜਿੰਗ — ਪਾਕਿਸਤਾਨ ਤੋਂ ਬਾਅਦ ਹੁਣ ਚੀਨ 'ਚ ਮਹਿੰਗਾਈ ਦਰ ਸੱਤਵੇਂ ਅਸਮਾਨ 'ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਰਾਸ਼ਟਰੀ ਅੰਕੜਾ ਬਿਓਰੋ ਦੁਆਰਾ ਜਾਰੀ ਅੰਕੜਿਆਂ ਅਨੁਸਾਰ, ਸੀਪੀਆਈ-ਖਪਤਕਾਰ ਮੁੱਲ ਸੂਚਕਾਂਕ 'ਤੇ ਅਧਾਰਤ ਮਹਿੰਗਾਈ ਨਵੰਬਰ 'ਚ 4.5 ਪ੍ਰਤੀਸ਼ਤ ਤੱਕ ਪਹੁੰਚ ਗਈ। ਜਿਹੜੀ ਕਿ ਇਸ ਤੋਂ ਪਹਿਲੇ ਮਹੀਨੇ ਯਾਨੀ ਕਿ ਅਕਤੂਬਰ ਵਿਚ 3.8 ਫੀਸਦੀ ਰਹੀ ਸੀ। ਇਹ ਜਨਵਰੀ 2012 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਜ਼ਿਕਰਯੋਗ ਹੈ ਕਿ ਅਗਸਤ 2018 'ਚ ਸਵਾਈਨ ਬੁਖਾਰ ਦੇ ਫੈਲਣ ਤੋਂ ਬਾਅਦ ਚੀਨ 'ਚ ਸੂਰ ਦੀ ਸਪਲਾਈ 'ਚ ਰੁਕਾਵਟ ਆ ਗਈ ਹੈ। ਇਸ ਨਾਲ ਨਵੰਬਰ ਵਿਚ ਸੂਰ ਦੀਅਣ ਕੀਮਤਾਂ 'ਚ 110.2 ਪ੍ਰਤੀਸ਼ਤ ਦੀ ਉਛਾਲ ਆਇਆ ਹੈ। ਇਸ ਤੋਂ ਇਲਾਵਾ ਚੀਨ ਵਿਚ ਹੋਰ ਪ੍ਰੋਟੀਨ ਉਤਪਾਦਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। 2019 ਲਈ ਚੀਨ ਦੀ ਖਪਤਕਾਰ ਮਹਿੰਗਾਈ ਦਾ ਟੀਚਾ ਤਿੰਨ ਫੀਸਦੀ ਦਾ ਹੈ।

ਲੋਕਾਂ ਦੇ ਡੁੱਬੇ ਕਰੋੜਾਂ ਰੁਪਏ

ਚੀਨ 'ਚ ਮਹਿੰਗਾਈ ਵਧਣ ਨਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਪ੍ਰਮੁੱਖ ਬੈਂਚਮਾਰਕ ਇੰਡੈਕਸ ਨਿਕੱਕਈ, ਚੀਨ ਦਾ ਸ਼ੰਘਾਈ ਇੰਡੈਕਸ, ਹਾਂਗ ਕਾਂਗ ਦਾ ਹੈਂਗਸਾਂਗ ਇੰਡੈਕਸ, ਆਸਟਰੇਲੀਆ ਏਯੂਐਕਸ ਅਤੇ ਭਾਰਤ ਦਾ ਸੈਂਸੈਕਸ ਅਤੇ ਨਿਫਟੀ 'ਚ 0.50 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ 'ਚ ਹੈ। ਬਾਜ਼ਾਰ ਵਿਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਨਾਲ ਨਿਕੱਕਈ, ਸ਼ੰਘਾਈ ਇੰਡੈਕਸ, ਹੈਂਗਸੇਂਗ ਇੰਡੈਕਸ ਦੀ ਮਾਰਕੀਟ ਕੈਪ ਡਿੱਗ ਗਈ।

ਕੀ ਹੈ ਮਾਮਲਾ

ਅਗਸਤ 2018 ਤੋਂ ਅਫਰੀਕੀ ਸਵਾਈਨ ਬੁਖਾਰ ਮਹਾਂਮਾਰੀ ਫੈਲਣ ਦੇ ਬਾਅਦ ਚੀਨੀ ਸਰਕਾਰ ਨੇ ਸਥਾਨਕ ਪੱਧਰ 'ਤੇ ਸੂਰਾਂ ਨੂੰ ਮਾਰਨ ਦੀ ਬੇਨਤੀ ਕੀਤੀ। ਫਿਰ ਪੂਰੇ ਦੇਸ਼ ਵਿਚ 9 ਲੱਖ ਸੂਰ ਮਾਰੇ ਗਏ। ਸੂਰਾਂ ਨੂੰ ਮਾਰਨ ਕਰਕੇ ਚੀਨ 'ਚ ਪੋਰਕ ਦੀ ਸਪਲਾਈ ਠੱਪ ਹੋ ਗਈ ਹੈ। ਇਸ ਨਾਲ ਨਵੰਬਰ ਵਿਚ ਸੂਰ ਦੀਆਂ ਕੀਮਤਾਂ ਵਿਚ 110.2 ਫੀਸਦੀ ਦਾ ਉਛਾਲ ਆਇਆ ਹੈ।

ਚੀਨ ਦੁਨੀਆ ਭਰ 'ਚ ਸੂਰ ਦੇ ਮਾਸ ਦੀ ਕਰਦਾ ਹੈ ਸਪਲਾਈ

ਚੀਨ ਦੇ ਵੱਡੇ ਸੂਰਾਂ ਦੀ ਕੀਮਤ ਆਮ ਸੂਰਾਂ ਨਾਲੋਂ 3 ਗੁਣਾ ਵਧੇਰੇ ਹੈ। ਸੂਰ ਦੀ ਭਾਰੀ ਘਾਟ ਨੂੰ ਪੂਰਾ ਕਰਨ ਲਈ ਆਮ ਆਕਾਰ ਦੇ ਸੂਰਾਂ ਦੀ ਬਜਾਏ ਵੱਡੇ ਆਕਾਰ ਦੇ ਸੂਰਾਂ ਲਈ ਲੋਕ ਜ਼ੋਰ ਦੇ ਰਹੇ ਹਨ ਅਤੇ ਪ੍ਰਜਨਨ ਲਈ ਨਵੇਂ ਤਰੀਕਿਆਂ ਨੂੰ ਅਪਣਾ ਰਹੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਭਰ 'ਚ ਸੂਰ ਦਾ ਮਾਸ ਤਿਆਰ ਕਰਨ ਅਤੇ ਇਸ ਦਾ ਸੇਵਨ ਕਰਨ 'ਚ ਚੀਨ ਸਭ ਤੋਂ ਅੱਗੇ ਹੈ। ਚੀਨ ਤੋਂ ਬਾਅਦ ਅਮਰੀਕਾ ਅਤੇ ਫਿਰ ਜਪਾਨ ਦੀ ਨੰਬਰ ਆਉਂਦਾ ਹੈ। 


Related News